ਗੁਰਦਾਸਪੁਰ, 28 ਜੂਨ (ਸਰਬਜੀਤ)–ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੀ ਇੱਕ ਮੀਟਿੰਗ ਡਾ. ਰਣਜੀਤ ਸਿੰਘ, ਸਟੇਟ ਪ੍ਰੋਗਰਾਮ ਅਫਸਰ ਡਾ. ਸੰਗੀਤਾ ਅਤੇ ਡਾ. ਗੁਰਮਨ ਸਿੰਘ ਦੀ ਅਗੁਵਾਈ ਹੇਠ ਪਰਿਵਾਰ ਭਲਾਈ ਕੇਂਦਰ ਚੰਡੀਗੜ ਵਿਖੇ ਹੋਈ। ਜਿਸ ਵਿੱਚ ਐਸੋਸੀਏਸ਼ਨ ਨੇ ਆਪਣੇ ਕੰਮਾਂ ਅਤੇ ਆ ਰਹੀ ਦਿੱਕਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਵੱਲੋਂ ਫੀਲਡ ਵਿੱਚ ਕੰਮ ਕਰਦੇ ਸਮੇਂ ਆ ਰਹੀ ਦਿੱਕਤਾਂ ਅਤੇ ਉਨਾਂ ਦੇ ਹੱਲ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਸੀ.ਐਚ.ਓ ਸੂਬਾ ਪੰਜਾਬ ਵਿੱਚ ਪਿੱਛਲੇ ਕੁੱਝ ਸਾਲਾਂ ਤੋਂ ਪੈਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਕੰਮ ਕਰਦਿਆਂ ਉਨਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸੀ.ਐਚ.ਓ ਪੂਰੀ ਤਨਦੇਹੀ ਨਾਲ ਕਮਿਊਨਿਟੀ ਵਿੱਚ ਸੇਵਾਵਾਂ ਜਿਵੇਂ ਕਿ ਗੈਰ ਸੰਚਾਰੀ ਬੀਮਾਰੀਆਂ ਦੀ ਰੋਕਥਾਮ ਅਤੇ ਇਲਾਜ, ਹੈਲਥ ਐਜੂਕੇਸ਼ਨ ਅਤੇ ਅਵੇਰਨੈਸ, ਓ.ਪੀ.ਡੀ ਸੇਵਾਵਾਂ, ਪ੍ਰਦਾਨ ਕਰਨ ਵਿੱਚ ਲੱਗੇ ਹੋਏ ਹਨ। ਇਹ ਸੇਵਾਵਾਂ ਬਿਨਾ ਕਿਸੇ ਰੁਕਾਵਟ ਅਤੇ ਦਿੱਕਤਾਂ ਇੱਦਾ ਹੀ ਕਮਿਊਨਿਟੀ ਵਿੱਚ ਮਿਲਦੀਆਂ ਰਹਿਣ। ਇਸ ਖਾਸ ਮਕਸਦ ਨੂੰ ਮੁੱਖ ਰੱਖਦਿਆ ਅੱਜ ਦੀ ਮੀਟਿੰਗ ਕੀਤੀ ਗਈ। ਉੱਚ ਅਧਿਕਾਰੀਆਂ ਵੱਲੋਂ ਬੜੀ ਹਲੀਮੀ ਨਾਲ ਸੀ.ਐਚ.ਓ ਨੂੰ ਆ ਰਹੀਆਂ ਦਿੱਕਤਾਂ ਬਾਰੇ ਸੁਣਿਆ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਕੋਈ ਹੱਲ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਸੀ.ਐਚ.ਓ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਸੁਨੀਲ ਤਰਗੋਤਰਾ ਅਤੇ ਗੁਰਵਿੰਦਰ ਸਿੰਘ ਤੋਂ ਇਲਾਵਾ ਉਪ ਪ੍ਰਧਾਨ ਸੀ.ਐਚ.ਓ ਮਨਜੀਤ ਸਿੰਘ, ਜਨਰਲ ਸਕੱਤਰ ਦੀਪ ਸ਼ਿਖਾ ਅਤੇ ਤਰਜਿੰਦਰ ਕੌਰ ਸ਼ਾਮਲ ਸਨ।



