ਵਧੀਕ ਡਿਪਟੀ ਕਮਿਸ਼ਨਰ ਡਾ ਅਮਨਦੀਪ ਕੋਰ ਵਲੋ ਗੈਰ –ਸੰਗਠਿਤ ਕਿਰਤੀਆਂ ਦੀ ਈ ਸ਼ਰਮ ਪੋਰਟਲ ਰਜਿਸਟਰੇਸ਼ਨ ਕਰਨ ਲਈ ਵਪਾਰੀ ਐਸੋਸੀਏਸ਼ਨ ਨਾਲ ਮੀਟਿੰਗ

ਗੁਰਦਾਸਪੁਰ

ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਦਾ ਕਿਰਤ ਵੱਧ ਤੋ ਵੱਧ ਲਾਭ ਲੈਣ :ਡਾ: ਅਮਨਦੀਪ ਕੌਰ

ਗੁਰਦਾਸਪੁਰ  28 ਜੂਨ (ਸਰਬਜੀਤ)– ਡਾ ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਜ/ਸ਼ਹਿਰੀ ਵਿਕਾਸ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਵਪਾਰੀ ਐਸੋਸੀਏਸ਼ਨ ਦੀ ਗੈਰ –ਸੰਗਠਿਤ ਕਿਰਤੀਆਂ ਦੀ ਨੈਸ਼ਨਲ ਡਾਟਾਬੇਸ ਆਫ਼ ਅਨ-ਆਰਗੇਨਾਈਜ਼ਡ ਵਰਕਰ ਈ- ਸ਼ਰਮ ਤਹਿਤ ਰਜਿਸਟਰੇਸ਼ਨ ਕਰਨ ਲਈ ਸਥਾਨਕ ਪੰਚਾਇਤ ਵਿਖੇ ਮੀਟਿੰਗ ਕੀਤੀ ਗਈ ।   ਡਾ: ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜ਼/ ਸ਼ਹਿਰੀ ਵਿਕਾਸ ) ਗੁਰਦਾਸਪੁਰ ਨੇ ਕਿਹਾ  ਕਿ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾ ਤੋ ਵੱਧ ਤੋ ਵੱਧ ਲਾਭ ਲੈਣ ਲੋਕਾਂ ਨੂੰ ਜਾਗਰੂਕ ਕਰਨ ।

 ਉਨ੍ਹਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋ ਜਾਰੀ ਆਦੇਸ਼ਾਂ ਤਹਿਤ ਵੱਖ ਵੱਖ ਵਿਭਾਗਾਂ ਨੂੰ ਗੈਰ –ਸੰਗਠਿਤ ਕਿਰਤੀਆਂ ਦੀ ਵੱਧ ਤੋ ਵੱਧ ਰਜਿਸਟਰੇਸ਼ਨ ਕਰਨ ਦੇ ਆਦੇਸ ਦਿੱਤੇ ਗਏ ,ਜਿਸ ਤਹਿਤ ਜਿਲ੍ਹੇ ਅੰਦਰ ਵਿਸ਼ੇਸ  ਵੱਖ ਵੱਖ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਗੈਰ –ਸੰਗਠਿਤ ਕਿਰਤੀਆਂ ਨੂੰ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ –ਧਨ ਯੋਜਨਾ ਦਾ ਲਾਭ ਮਿਲ ਸਕੇ । ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾ ਦਾ ਕਿਰਤੀ ਜਿਵੇ  ਰਿਕਸ਼ਾ ਚਾਲਕ , ਧੋਬੀ , ਰੇਹੜੀ ਲਾਉਣ ਵਾਲੇ , ਸਫਾਈ ਸੇਵਕ , ਕਪੜੇ ਸਿਲਾਈ ਕਰਨ ਵਾਲੇ , ਮਜਦੂਰ , ਮੋਚੀ , ਛੋਟੇ ਕਿਸਾਨ , ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਅਤੇ ਹੋਰ ਇਹੋ ਜਿਹੇ ਛੋਟੇ ਕਿੱਤੇ ਨਾਲ ਸਬੰਧਤ , ਸੇਲਰ , ਕੋਲਡ ਸਟੋਰ ਅਤੇ ਮਨਰੇਗਾ ਵਿਚ ਕੰਮ ਕਰਦੇ ਮਜਦੂਰ ਲੈ ਸਕਦੇ ਹਨ ਜਿੰਨਾਂ ਦੀ ਮਹੀਨਾਵਾਰ ਕਮਾਈ 15,000 ਤੋ ਘੱਟ ਹੈ ਅਤੇ ਉਮਰ 18 ਤੋ 40 ਸਾਲ ਹੋਵੇ ਦਾ ਲਾਭ ਲੈ ਸਕਦੇ ਹਨ । ਉਨ੍ਹਾਂ ਅੱਗੇ ਦੱਸਿਆ ਕਿ ਉਮਰ ਦੇ ਹਿਸਾਬ ਨਾਲ 55 ਰੁਪਏ ਤੋ ਲੈ ਕੇ 200 ਰੁਪਏ ਤੱਕ ਮਹੀਨਾਂਵਾਰ ਪੰਚਤ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾ ਖਾਤੇ ਵਿੱਚ ਜਮਾਂ ਕਰਵਾਉਣੀ ਹੋਵੇਗੀ । ਜਿੰਨ੍ਹੇ ਰੁਪਏ ਪੈਨਸ਼ਨ ਹੋਲਡਰ ਖਾਤੇ ਵਿੱਚ ਜਮਾਂ ਕਰਵਾਏਗਾ ਅਤੇ ਉਨੀ ਹੀ ਰਕਮ ਸਰਕਾਰ ਵੀ ਪੈਨਸ਼ਨ ਹੋਲਡਰ ਦੇ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾ  ਖਾਤੇ ਵਿੱਚ ਜਮਾਂ ਕਰੇਗੀ । ਪੈਨਸ਼ਨ ਹੋਲਡਰ ਦੀ ਉਮਰ 60 ਸਾਲ ਹੋਣ ਤੇ ਉਸ ਨੂੰ ਮਹੀਨਾਵਾਰ ਘੱਟੋ –ਪੈਨਸ਼ਨ 3000 ਰੁਪਏ ਮਿਲਿਆ ਕਰੇਗੀ । ਇਹ ਬਹੁਤ ਹੀ ਫਾਇਦੇਮੰਦ ਪੈਨਸ਼ਨ ਸਕੀਮ ਹੈ ,ਲੋਕ ਇਸ ਪੈਨਸ਼ਨ ਸਕੀਮ ਦਾ ਵੱਧ ਤੋ ਵੱਧ ਫਾਇਦਾ ਲੈਣ ਅਤੇ ਆਪਣਾ ਬੁਢਾਪਾ ਜੀਵਨ ਸੁਰੱਖਿਅਤ ਕਰਨ।

ਉਨ੍ਹਾਂ ਅੱਗੇ ਦੱਸਿਆ ਕਿ ਜਰੂਰੀ ਦਸਤਾਵੇਜ਼ ਅਧਾਰ ਕਾਰਡ , ਬੈਂਕ ਖਾਤਾ ਪਾਸ ਬੁੱਕ ਨਾਲ ਦੇ ਕਿਸੇ ਵੀ ਕਾਮਨ ਸਰਵਿਸ ਸੈਂਟਰ ਵਿੱਚ ਆਪਣਾ ਰਜਿਸਟਰੇਸ਼ਨ ਕਰਵਾਇਆ ਜਾ ਸਕਦਾ ਹੈ ਅਤੇ ਇਸ ਸਕੀਮ ਦਾ ਲਾਭ ਲਿਆ ਜਾ ਸਕਦਾ ਹੈ ।

Leave a Reply

Your email address will not be published. Required fields are marked *