ਜ਼ਿਲਾ ਸਿੱਖਿਆ ਅਫ਼ਸਰ ਵੱਲੋਂ ਬਲਾਕ ਦਫ਼ਤਰ ਦੀ ਅਚਨਚੇਤ ਚੈਕਿੰਗ

ਗੁਰਦਾਸਪੁਰ

ਗੁਰਦਾਸਪੁਰ ,28  ਜੂਨ (ਸਰਬਜੀਤ)–ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ ਐਲੀਮੈਟਰੀ ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬਟਾਲਾ 1 ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਛੁੱਟੀ ਤੇ ਸਨ ਤੇ ਬਾਕੀ ਦਫ਼ਤਰ ਸਟਾਫ਼ ਹਾਜ਼ਰ ਸੀ। ਇਸ ਦੌਰਾਨ ਡੀ.ਈ.ਓ. ਸੰਧਾਵਾਲੀਆ ਵੱਲੋਂ ਸਮੁੱਚੇ ਸਟਾਫ਼ ਨਾਲ ਮੀਟਿੰਗ ਕਰਕੇ ਕਿਤਾਬਾਂ ਦੀ ਵੰਡ ਅਤੇ ਗ੍ਰਾਟਾਂ ਦਾ ਜਾਇਜ਼ਾ ਲਿਆ। ਇਸ ਮੌਕੇ ਰਣਜੀਤ /  ਡਾਟਾ ਐਟਰੀ ਉਪਰੇਟਰ , ਨੀਤੂ ਅਗਨੀਹੋਤਰੀ ਅਕਾਊਂਟੈਂਟ , ਪੂਜਾ ਰਾਣੀ , ਨਿਰਮਲ ਸਿੰ/  ਕਲਰਕ , ਬਲਜਿੰਦਰ ਕੌਰ , ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *