ਗੁਰਦਾਸਪੁਰ 9 ਜੁਲਾਈ (ਸਰਬਜੀਤ)- ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮੂਹ ਐਲ.ਐਚ.ਵੀ ਦੀ ਦਫਤਰ ਸਿਵਲ ਸਰਜਨ ਮੀਟਿੰਗ ਹਾਲ ਗੁਰਦਾਸਪੁਰ ਵਿਖੇ ਕਰਵਾਈ ਗਈ । ਜਿਲਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ ਨੇ ਦਸਿਆਂ ਕਿ ਇਸ ਮੀਟਿੰਗ ਵਿੱਚ ਰੂਟੀਨ ਸ਼ੈਸ਼ਨ ਵਿੱਚ ਲਗਾਏ ਜਾਣ ਵਾਲੇ ਟੀਕਾਕਰਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਇਸ ਦੋਰਾਨ ਡਾ ਇਸੀਤਾ ਚੌਧਰੀ ( ਡਬਲਿਓ ਐਚ ਓ ) ਮੀਤ ਸੋਢੀ ( ਯੂ ਐਨ ਡੀ ਪੀ ਹੁਸਿਆਰਪੁਰ ਨੇ ਟੀਕਾਕਰਣ ਦੇ ਟੀਚਿਆਂ ਦੀ ਪ੍ਰਾਪਤੀ ਸਬੰਧੀ ਦੱਸਿਆਂ । ਉਹਨਾ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾ ਵਿੱਚ ਹੋਣ ਵਾਲੇ ਬੱਚਿਆ ਦਾ ਟੀਕਾਕਰਣ ਵੀ ਕੀਤਾ ਜਾਵੇ ਤਾ ਜੋ ਕੋਈ ਵੀ ਬੱਚਾ ਟੀਕਾਕਰਣ ਤੋ ਵਾਝਾ ਨਾ ਰਹਿ ਸਕੇ। ਉਹਨਾ ਨੇ ਦੱਸਿਆ ਕਿ ਡਿਲਵਰੀਜ਼ ਘਰ ਵਿੱਚ ਨਾ ਸਗੋ ਸਿਹਤ ਸੰਸਥਾਵਾ ਵਿੱਚ ਹੀ ਕਰਵਾਈਆ ਜਾਵੇ ਤਾ ਜੋ ਬੱਚਿਆ ਦਾ ਟੀਕਾਕਰਣ ਪੂਰਾ ਹੋ ਸੇਕ। ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ ਭਾਰਤ ਭੂਸ਼ਣ, ਸੰਦੀਪ ਕੁਮਾਰਯੂ ਅਲ ਡੀ ਪੀ , ਜਿਲਾ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਸ਼ਾਮਿਲ ਸਨ।


