ਬੈਂਕ ਨਾਲ 2.25 ਕਰੋੜ ਦੀ ਠੱਗੀ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਕੀਤਾ ਜਾਵੇਗਾ ਕਾਬੂ-ਐਸ.ਐਸ.ਪੀ

ਗੁਰਦਾਸਪੁਰ

–ਕੋਈ ਵੀ ਦੋਸ਼ੀ ਨਹੀਂ ਬਖਸ਼ਿਆ ਜਾਵੇਗਾ
ਗੁਰਦਾਸਪੁਰ, 13 ਜੁਲਾਈ (ਸਰਬਜੀਤ)– ਐਸ.ਐਸ.ਪੀ ਗੁਰਦਾਸਪੁਰ ਹਰਜੀਤ ਸਿੰਘ ਆਈ.ਪੀ.ਐਸ ਨੇ ਦੱਸਿਆ ਕਿ ਦੱਸਿਆ ਕਿ ਬੈਂਕ ਨਾਲ 2.25 ਕਰੋੜ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪਹਿਲਾ ਹੀ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਦੋਂ ਕਿ ਇਸ ਮਾਮਲੇ ਨਾਲ ਸਬੰਧਤ ਸਾਰੇ ਦੋਸ਼ੀਆਂ ਵੀ ਕਾਬੂ ਕਰਕੇ ਜੇਲ ਦੀਆਂ ਸਿਲਾਖਾਂ ਪਿੱਛੇ ਬੰਦ ਕੀਤਾ ਜਾਵੇਗਾ।
ਵਰਣਯੋਗ ਹੈ ਕਿ ਯੂਨੀਅਨ ਬੈਂਕ ਗੁਰਦਾਸਪੁਰ ਦੇ ਮੈਨੇਜਰ ਹੇਮ ਰਾਜ ਸੱਤਵਾਲ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਅਜੈ ਸ਼ੰਕਰ ਪੁੱਤਰ ਮੂਲ ਰਾਜ ਵਾਸੀ ਸੈਕਟਰੀ ਮੁਹੱਲਾ ਨੇ ਆਪਣੀ ਭਰਜਾਈ ਸਵਿਤਾ ਕੁਮਾਰੀ, ਪਟਵਾਰੀ ਅਸ਼ਵਨੀ ਕੁਮਾਰ, ਜਸਵਿੰਦਰ ਸਿੰਘ ਪੁੱਤਰ ਸੁਖਬੀਰ ਸਿੰਘ ਅਤੇ ਰਹਪ੍ਰੀਤ ਸਿੰਘ ਪੁੱਤਰ ਗੁਰਦੇਵ ਨੇ ਉਕਤ ਵਿਅਕਤੀਆ ਮਿਲ ਕੇ ਪਿੰਡ ਮਾਨ ਅਤੇ ਚੌਪੜਾ ਦੀ ਜਮੀਨਾਂ ਦੀ ਜਾਅਲੀ ਜਾਮਾਬੰਦੀਆ ਤਿਆਰ ਕਰਕੇ ਆਧਰਾ ਬੈਂਕ ਹੁਣ ਯੂਨੀਅਨ ਬੈਂਕ ਗੁਰਦਾਸਪੁਰ ਵਿਚੋਂ 2 ਕਰੋੜ 25 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਿਸ’ਤੇ ਪਹਿਲਾਂ ਵੀ ਠੱਗੀਆ ਮਾਰਨ ਦੇ ਦੋਸ਼ ਵਿੱਚ ਮੁੱਕਦਮਾ ਨੰਬਰ 14/2021 ਵਿੱਚ ਧਾਰਾ 420,467, 468, 471 ਥਾਣਾ ਸਿਟੀ, ਮੁਕੱਦਮਾ ਨੰਬਰ 66 ਧਾਰਾ 420, 467,468,471,167, 170 ਅਤੇ ਥਾਣਾ ਸਦਰ ਵਿੱਚ ਮੁੱਕਦਮਾ ਨੰਬਰ 156 ਧਾਰਾ 379,447,506, 34 ਤਹਿਤ ਪਹਿਲਾ ਹੀ ਮਾਮਲੇ ਦਰਜ ਹਨ। ਪੁਲਸ ਵੱਲੋਂ ਮਾਮਲੇ ਦੀ ਬੜੀ ਬਾਰੀਕੀ ਨਾਲ ਘੋਖ ਕੀਤੀ ਗਈ ਤਾਂ ਦੋਸ਼ੀ ਅਜੈ ਸ਼ੰਕਰ ਨੂੰ ਗਿ੍ਰਫਤਾਰ ਕਰਕੇ ਉਸ ਕੋਲੋ 6 ਲੱਖ 86 ਹਜਾਰ ਰੁਪਏ ਬਰਾਮਦ ਕੀਤੇ ਗਏ ਸਨ। ਜਦੋਂ ਕਿ ਬਾਕੀ ਦੋਸ਼ੀਆਂ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *