ਮੰਗਾਂ ਨੂੰ ਲੈ ਕੇ 28 ਨੂੰ ਦਿੱਤਾ ਜਾਵੇਗਾ ਸਰਕਲ ਧਰਨਾ-ਜਤਿੰਦਰ ਸ਼ਰਮਾ

ਗੁਰਦਾਸਪੁਰ

ਗੁਰਦਾਸਪੁਰ, 26 ਜੂਨ (ਸਰਬਜੀਤ)– ਜੇ.ਈ. ਕੌਂਸਲ ਵਰਕਿੰਗ ਕਮੇਟੀ ਦੇ ਜ਼ਿਲਾ ਪ੍ਰਧਾਨ ਇੰਜੀ. ਜਤਿੰਦਰ ਸ਼ਰਮਾ ਨੇ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਦੇ ਜੂਨੀਅਰ ਇੰਜਨੀਅਰਾਂ ਦੀਆਂ ਮੁੱਢਲੀਆਂ ਤਨਖਾਹਾਂ ਵਿੱਚ ਕੀਤੇ ਵਾਧੇ ਦੀ ਸਿਫਾਰਿਸ ਨੂੰ, ਜਾਣਬੁੱਝ ਕੇ ਲਾਗੂ ਨਾ ਕਰਨ, ਵਿਰੁੱਧ ਸੰਘਰਸ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਦਾਸਪੁਰ ਮੰਡਲ ਅਤੇ ਇੰਜੀਨੀਅਰ ਤਰਸੇਮ ਲਾਲ ਸੀਨੀਅਰ ਮੀਤ ਪ੍ਰਧਾਨ ਬਟਾਲਾ ਮੰਡਲ ਹਾਜਰ ਸਨ।
ਇੰਜੀਨੀਅਰ ਜਤਿੰਦਰ ਸਰਮਾ ਅਤੇ ਵਿਮਲ ਕੁਮਾਰ ਨੇ ਦੱਸਿਆ ਕਿ 28 ਜੂਨ ਨੂੰ ਸਰਕਲ ਧਰਨਾ ਅਤੇ 8 ਜੁਲਾਈ ਨੂੰ ਕੇਂਦਰੀ ਵਰਕਿੰਗ ਕਮੇਟੀ ਲੀਡਰਸ਼ਿਪ ਵੱਲੋਂ ਮੁੱਖ ਦਫਤਰ ਪਟਿਆਲਾ ਵਿਖੇ ਇੱਕ ਰੋਜ਼ਾ ਸੰਕੇਤਕ ਧਰਨਾ ਦਿੱਤਾ ਜਾਵੇਗਾ। 8 ਜੁਲਾਈ ਤੋਂ 12 ਜੁਲਾਈ ਤੱਕ ਹਰ ਰੋਜ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਮੋਬਾਈਲ ਫੋਨ ਬੰਦ ਰਹਿਣਗੇ। 12 ਜੁਲਾਈ ਤੋਂ 22 ਜੁਲਾਈ ਤੱਕ ਸਟੋਰਾਂ ਅਤੇ ਮੀਟਰ ਲੈਬਾਰਟਰੀਆਂ ਦਾ ਬਾਈਕਾਟ ਕਰਨ ਦੇ ਨਾਲ-ਨਾਲ ਹਰ ਤਰਾਂ ਦੀ ਚੈਕਿੰਗ, ਬਕਾਇਆ ਵਸੂਲੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਜੇਕਰ ਫਿਰ ਵੀ ਮੈਨੇਜਮੈਂਟ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ: ਵਿਮਲ ਕੁਮਾਰ ਬਾਰਡਰ ਜੋਨ ਜਨਰਲ ਸਕੱਤਰ, ਇੰਜ: ਗੁਰਮੀਤ ਸਿੰਘ, ਇੰਜ ਸੁਖਦੇਵ ਸਿੰਘ ਕਾਲਾਨੰਗਲ, ਇੰਜ: ਰਜਤ ਸਰਮਾ ਸਰਕਲ ਕਮੇਟੀ ਆਗੂ, ਇੰਜ: ਪੰਕਜ ਕੁਮਾਰ, ਇੰਜ: ਮਨਜੀਤ ਕੁਮਾਰ, ਪਠਾਨਕੋਟ ਮੰਡਲ ਆਗੂ, ਇੰਜੀਨੀਅਰ ਰਾਜ ਕੁਮਾਰ, ਇੰਜੀਨੀਅਰ ਗੁਲਜਾਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *