ਗੁਰਦਾਸਪੁਰ, 14 ਨਵੰਬਰ (ਸਰਬਜੀਤ ਸਿੰਘ)-ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਤੜਕਸਾਰ 6 ਵਜੇ ਤੋਂ ਲੈ ਕੇ 8 ਵਜੇ ਤੱਕ ਪੁਲਸ ਪਾਰਟੀ ਵੱਲੋਂ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ |
ਇਸ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੈਕਿੰਗ ਦੌਰਾਨ ਚਾਰ ਪਹੀਆ ਦੇ 60 ਅਤੇ ਦੋ ਪਹੀਆ 19 ਵਾਹਨਾਂ ਦੀ ਚੈਕਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕੋਈ ਗਲਤ ਅਨ੍ਹਸਰ ਸ਼ਹਿਰ ਵਿੱਚ ਪ੍ਰਵੇਸ ਨਾ ਕਰ ਜਾਵੇ | ਉਧਰ ਰਵੀਦਾਸ ਚੌਂਕ ਵਿੱਚ ਐਡੀਸ਼ਨਲ ਐਸ.ਐਚ.ਓ ਜਗਦੀਸ਼ ਸਿੰਘ ਉਨ੍ਹਾਂ ਨਾਲ ਏ.ਐਸ.ਆਈ ਜਸਵੰਤ ਸਿੰਘ ਵਿਰਦੀ, ਹਰਜਿੰਦਰ ਸਿੰਘ ਬਮਰਾਹ ਨੇ ਵੀ ਨਾਕੇਬੰਦੀ ਦੌਰਾਨ 35 ਚਾਰ ਪਹੀਆ ਅਤੇ 15 ਦੋ ਪਹੀਆ ਵਾਹਨਾਂ ਦੀ ਚੈਕਿੰਗ ਕੀਤੀ ਗਈ |