ਗੁਰਦਾਸਪੁਰ

ਸੀ.ਬੀ.ਏ ਇਨਫੋਟੈਕ ਵਿਖੇ ਕੰਪਿਊਟਰ ਆਈ.ਟੀ ਦੇ ਨਵੇ ਬੈਚ ਅੱਜ ਤੋਂ ਸ਼ੁਰੂ


ਗੁਰਦਾਸਪੁਰ, 14 ਨਵੰਬਰ (ਸਰਬਜੀਤ ਸਿੰਘ ) – ਜਿਲਾ ਗੁਰਦਾਸਪੁਰ ਦੀ ਨਾਮਵਰ ਆਈ.ਟੀ ਕੰਪਨੀ ਸੀ.ਬੀ.ਏ ਇਨਫੋਟੈਕ ਵੱਡੇ ਪੱਧਰ ’ਤੇ ਨੌਜਵਾਨ ਲੜਕੇ ਲੜਕੀਆਂ ਨੂੰ ਰੁਜਗਾਰ ਦੇ ਮੌਕੇ ਮੁਹੱਈਆ ਕਰਵਾ ਰਹੀ ਹੈ ਅਤੇ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਨੂੰ ਨਾਮਵਰ ਆਈ.ਟੀ. ਕੰਪਨੀਆਂ ਵਿੱਚ ਪਲੇਸਮੈਂਟ ਕਰਵਾ ਚੁੱਕੀ ਹੈ।

ਇੱਥੇੇ ਇਹ ਦੱਸਣਯੋਗ ਸੀ.ਬੀ.ਏ ਇਨਫੋਟੈਕ ਜਿਲੇ ਗੁਰਦਾਸਪੁਰ ਅੰਦਰ ਇਕਲੌਤੀ ਆਈ.ਟੀ ਕੰਪਨੀ ਹੈ ਜਿਸ ਦੇ ਕਈ ਕੰਪਨੀਆਂ ਨਾਲ ਪਲੇਸਮੈਂਟ ਸੰਬੰਧੀ ਸਮਝੌਤੇ ਹੋਏ ਹਨ ਅਤੇ ਹਰ ਬੈਚ ਦੇ ਵਿਦਿਆਰਥੀਆਂ ਵਿੱਚੋਂ ਕਈ ਨੌਜਵਾਨ ਲੜਕੇ ਲੜਕੀਆਂ ਦੀ ਨਾਮੀ ਕੰਪਨੀਆਂ ਨੌਕਰੀ ਲਈ ਚੋਣ ਕਰਦੀਆਂ ਹਨ। ਸੀ.ਬੀ.ਏ ਇਨਫੋਟੈਕ ਵੱਲੋਂ ਅੱਜ ਦੇ ਦੌਰ ਮੁਤਾਬਿਕ ਵਿਦਿਆਰਥੀਆਂ ਨੂੰ ਨਵੇ ਅਤੇ ਲੇਟਸਟ ਮਟੀਰੀਅਲ ਅਤੇ ਤਕਨੀਕ ਰਾਹੀ ਆਈ.ਟੀ ਅਤੇ ਕੰਪਿਊਟਰ ਨਾਲ ਸੰਬੰਧਤ ਲਗਭਗ ਸਾਰੇ ਕੋਰਸ ਕਰਵਾਏ ਜਾਂਦੇ ਹਨ । ਇਹਨਾਂ ਕੋਰਸਾਂ ਦੀ ਮਾਰਕੀਟ ਵਿੱਚ ਬਹੁਤ ਜਿਆਦਾ ਡਿਮਾਂਡ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਸੀ.ਬੀ.ਏ ਇਨਫੋਟੈਕ ਦੇ ਐਮ.ਡੀ. ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਆਈ.ਟੀ. ਅਤੇ ਕੰਪਿਊਟਰ ਸਬੰਧੀ ਨਵੇ ਬੈਂਚ ਸੋਮਵਾਰ ਸੁਰੂ ਹੋ ਰਹੇ ਹਨ। ਸਾਡੇ ਹੋਣਹਾਰ ਅਤੇ ਤਜਰਬੇਕਾਰ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾਵੇਗੀ। ਇਹਨਾਂ ਬੈਂਚਾਂ ਵਿੱਚ ਵਿਦਿਆਰਥੀਆਂ ਨੂੰ ਬੇਸਿਕ ਕੰਪਿਊਟਰ, ਸੀ/ਸੀ++, ਨੈਟਵਰਕਿੰਗ, ਪਾਇਥਨ, ਜਾਵਾ, ਅੰਡਰਾਇਡ, ਵੈਬ ਡਿਜਾਈਨਿੰਗ, ਵੈਬ ਡਿਵੈਲਪਮੈਂਟ ਤੋਂ ਇਲਾਵਾ ਕਈ ਕੋਰਸ ਕਰਵਾਏ ਜਾਦੇ ਹਨ ਚਾਹਵਾਨ ਵਿਦਿਆਰਥੀ ਅੱਜ ਹੀ ਦਾਖ਼ਲਾ ਲੈ ਕੇ ਸੁਨਹਿਰੀ ਬਨਾਉਣ।

Leave a Reply

Your email address will not be published. Required fields are marked *