ਧੋਖਾਧੜੀ ਕਰਨ ਦੇ ਦੋਸ਼ ਵਿੱਚ ਪਤੀ-ਪਤਨੀ ਖਿਲਾਫ ਮਾਮਲਾ ਦਰਜ਼

ਗੁਰਦਾਸਪੁਰ

ਗੁਰਦਾਸਪੁਰ, 26 ਜੂਨ (ਸਰਬਜੀਤ)– ਥਾਣਾ ਸਿਟੀ ਦੀ ਪੁਲਸ ਨੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਪਤੀ-ਪਤਨੀ ਖਿਲਾਫ ਮਾਮਲਾ ਦਰਜ਼ ਕੀਤਾ ਹੈ.
ਏ.ਐਸ.ਆਈ ਜਸਵੰਤ ਸਿੰਘ ਨੇ ਦੱਸਿਆ ਕਿ ਮਨੋਜ ਵਰਮਾ ਪੁਤਰ ਪ੍ਰਸੋਤਮ ਲਾਲ ਵਰਮਾ ਵਾਸੀ ਗਲੀ ਖਚਾਨਚੀਆਂ ਸਰਾਫਾ ਬਜਾਰ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੀਸ਼ਿਕਾਇਤ ਵਿਚੱ ਦੱਸਿਆ ਕਿ ਮਨੋਜ ਜਿਊਲਰਜ ਦੇ ਨਾਮ ਦੀ ਦੁਕਾਨ ਕਰਦਾ ਹੈ। 6 ਜੁਲਾਈ 2020 ਨੂੰ ਦੋਸੀ ਗੋਤਮ ਸੂਰੀ ਉਰਫ ਸੋਨੂੰ ਸੂਰੀ ਪੁਤਰ ਲਾਡੀ ਸੂਰੀ, ਰਿੰਪੀ ਸੂਰੀ ਪਤਨੀ ਗੋਤਮ ਸੂਰੀ ਵਾਸੀਆਂਨ ਬੇਰੀਆਂ ਮੁਹੱਲਾ ਮਾਤਾ ਰਾਣੀ ਮੰਦਰ ਵਾਲੀ ਗਲੀ ਗੁਰਦਾਸਪੁਰ ਮੁਦਈ ਕੋਲੋ ਸੋਨੇ ਦੇ ਤਿੰਨ ਸੈਟ ਜਿਨਾਂ ਦੀ ਉਸ ਸਮੇਂ ਕੀਮਤ 3,22,706 ਰੁਪਏ ਬਣਦੀ ਸੀ ਆਪਣੇ ਗਾਹਕਾ ਨੂੰ ਵਿਖਾਉਣ ਦਾ ਝਾਂਸਾ ਦੇ ਕੇ ਦੋਖਾਧੜੀ, ਹੈਰਾਫੇਰੀ ਤੇ ਦੱਬਣ ਦੀ ਮਨਸਾ ਨਾਲ ਲੈ ਗਏ ਹਨ। ਜਦ ਮੁਦਈ ਆਪਣਾ ਸੋਨੋ ਵਾਪਿਸ ਮੰਗਦਾ ਹੈ ਤਾਂ ਦੋਸੀ ਉਸਨੂੰ ਧਮਕੀਆਂ ਦਿੰਦੇ ਹਨ। ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜਤਾਲਕਰਨ ਤੋਂ ਬਾਅਦ ਉਕਤ ਦੋਸ਼ੀਆ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ।

Leave a Reply

Your email address will not be published. Required fields are marked *