ਗੁਰਦਾਸਪੁਰ, 26 ਜੂਨ (ਸਰਬਜੀਤ)–ਥਾਣਾ ਸਿਟੀ ਦੀ ਪੁਲਸ ਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਮਹਿਲਾ ਨੇ ਦੱਸਿਆ ਕਿ ਉਸਨੇ ਆਪਣੇ ਘਰ ਵਿੱਚ ਖੁੱਲੀ ਜਗਾ ਹੋਣ ਕਰਕੇ ਗੱਡੀਆਂ ਦੀ ਕਿਰਾਏ ਤੇ ਪਾਰਕਿੰਗ ਦਾ ਕੰਮ ਖੋਲਿਆ ਹੋਇਆ ਹੈ। ਜਿਥੇ ਦੋਸੀ ਵਿਜੈ ਕੁਮਾਰ ਆਪਣੀ ਗੱਡੀ ਪਾਰਕਿੰਗ ਕਰਦਾ ਸੀ। ਜਿਸ ਕਰਕੇ ਉਸਦੇ ਵਿਜੇ ਕੁਮਾਰ ਨਾਲ ਆਪਸੀ ਪ੍ਰੇਮ ਸਬੰਧ ਬਣ ਗਏ। 30 ਅਗਸਸਤ 2021 ਨੂੰ ਉਸਦੀ ਲੜਕੀ ਘਰ ਵਿੱਚ ਇੱਕਲੀ ਸੀ ਤਾਂ ਦੋਸੀ ਨੇ ਉਸਦੇ ਕਮਰੇ ਵਿੱਚ ਆ ਕੇ ਉਸਨੂੰ ਡਰਾ ਧਮਕਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਇਸ ਤੋਂ ਬਾਅਦ ਉਸਦੀ ਲੜਕੀ ਨਾਲ ਕਈ ਵਾਰ ਉਸਦੀ ਮਰਜੀ ਤੋਂ ਬਿਨਾਂ ਬਲਾਤਕਾਰ ਕੀਤਾ ਹੈ। 19 ਜੂਨ 2022 ਨੂੰ ਉਸਦੀ ਲੜਕੀ ਨੇ ਇਸ ਬਾਰੇ ਉਸ ਨਾਲ ਗੱਲ ਕੀਤੀ।


