16 ਜਨਵਰੀ ਨੂੰ ਸ਼ਹਿਰ ਦੇ ਕੁੱਝ ਹਿੱਸਿਆ ਦੀ ਬਿਜਲੀ ਸਪਲਾਈ ਰਹੇਗੀ ਬੰਦ-ਇੰਜੀ. ਹਿਰਦੇਪਾਲ ਸਿੰਘ ਬਾਜਵਾ

ਗੁਰਦਾਸਪੁਰ

ਗੁਰਦਾਸਪੁਰ, 14 ਜਨਵਰੀ (ਸਰਬਜੀਤ ਸਿੰਘ)—ਉਪ ਮੰਡਲ ਅਫਸਰ ਸਬ ਅਰਬਨ ਗੁਰਦਾਸਪੁਰ ਇੰਜੀ. ਹਿਰਦੇਪਾਲ ਸਿੰਘ ਬਾਜਵਾ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਗੁਰਦਾਸਪੁਰ ਦੀ ਜਰੂਰੀ ਮੁਰੰਮਤ ਕਾਰਨ 132 ਕੇ.ਵੀ ਤੋਂ ਚਲਦੇ 66 ਕੇ.ਵੀ ਨਿਊ ਗੁਰਦਾਸਪੁਰ ਤਿੱਬੜੀ ਰੋਡ ਅਤੇ 11 ਕੇ.ਵੀ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 7 ਫੀਡਰ, ਗੋਲ ਮੰਦਿਰ ਫੀਡਰ ਅਤੇ ਬਾਬਾ ਟਹਿਲ ਸਿੰਘ ਫੀਡਰ ਦੀ ਬਿਜਲੀ ਸਪਲਾਈ 16 ਜਨਵਰੀ ਨੂੰ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਇੰਨਾਂ ਫੀਡਰਾਂ ਤੋਂ ਚੱਲਦੇ ਇਲਾਕੇ ਤਿੱਬਡੀ ਰੋਡ, ਸ਼ਹਿਜਾਦਾ ਨੰਗਲ, ਇੰਪਰੂਵਮੈਂਟ ਟਰੱਸਟ, ਸਕੀਮ ਨੰਬਰ 7, ਸੰਗਲਪੁਰਾ ਰੋਡ, ਨੰਗਲ ਕੋਟਲੀ, ਉਂਕਾਰ ਨਗਰ, ਬਾਬਾ ਟਹਿਲ ਸਿੰਘ ਕਲੋਨੀ, ਸ਼੍ਰੀ ਰਾਮ ਕਲੋਨੀ, ਪਿੰਡ ਪਾਹੜਾ, ਨਾਗ ਦੇਵਤਾ ਕਲੋਨੀ, ਆਦਰਸ਼ ਨਗਰ ਆਦਿ ਦੀ ਬਿਜਲੀ ਬੰਦ ਰਹੇਗੀ।

Leave a Reply

Your email address will not be published. Required fields are marked *