ਗੁਰਦਾਸਪੁਰ, 14 ਜਨਵਰੀ (ਸਰਬਜੀਤ ਸਿੰਘ)—ਉਪ ਮੰਡਲ ਅਫਸਰ ਸਬ ਅਰਬਨ ਗੁਰਦਾਸਪੁਰ ਇੰਜੀ. ਹਿਰਦੇਪਾਲ ਸਿੰਘ ਬਾਜਵਾ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਗੁਰਦਾਸਪੁਰ ਤੋਂ ਚੱਲਦੇ 11 ਕੇ.ਵੀ ਮੀਰਪੁਰ ਫੀਡਰ ਅਤੇ ਬਰਨਾਲਾ ਏ.ਪੀ ਦੀ ਬਿਜਲੀ ਸਪਲਾਈ 14, 16, 18 ਅਤੇ 20 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਕਿਉਂਕਿ 66 ਕੇ.ਵੀ ਸਬ ਸਟੇਸ਼ਨ ਜੌੜਾ ਛਿੱਤਰਾਂ ਡਬਲ ਸਰਕਟ ਹੋ ਰਿਹਾ ਹੈ। ਜਿਸ ਕਰਕੇ ਪਿੰਡ ਅਬਲਖੈਰ, ਸੈਨਪੁਰ, ਜਾਫਰਪੁਰ, ਮੀਰਪੁਰ, ਹੱਲਾ ਚਾਹੀਆ, ਬਰਨਾਲਾ, ਘੁੱਲਾ, ਦਿਊਲ ਆਦਿ ਦੀ ਬਿਜਲੀ ਬੰਦ ਰਹੇਗੀ।