ਗੁਰਦਾਸਪੁਰ, 20 ਨਵੰਬਰ (ਸਰਬਜੀਤ ਸਿੰਘ)-ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਵਿਵਾਦਿਤ ਟਿੱਪਣੀ ਕਰਨ ਦੇ ਮਾਮਲੇ ਵਿੱਚ ਨਾਮਜਦ ਕੀਤੇ ਗਏ ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਨੂੰ 3 ਦਿਨ੍ਹਾਂ ਬਾਅਦ ਗੁਰਦਾਸਪੁਰ ਪੁਲਸ ਵੱਲੋਂ ਗਿ੍ਫਤਾਰ ਕਰ ਲਿਆ ਗਿਆ | ਜਿਸ ਨੂੰ ਮਾਨਯੋਗ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ | ਜਿੱਥੇ ਅਦਾਲਤ ਨੇ ਸੋਨੀ ਨੂੰ 14 ਦਿਨ੍ਹ ਜੂਡੀਸ਼ੀਅਲ ਰਿਮਾਂਡ ਦੇ ਆਦੇਸ਼ ਸੁਣਾਉਂਦੇ ਹੋਏ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਭੇਜ ਦਿੱਤਾ ਗਿਆ ਹੈ | ਡੀ.ਐਸ.ਪੀ ਰਿਪੁਤਪਨ ਸਿੰਘ ਅਤੇ ਐਸ.ਐਚ.ਓ ਸਿਟੀ ਗੁਰਮੀਤ ਸਿੰਘ ਦੀ ਅਗੁਵਾਈ ਹੇਠ ਭਾਰੀ ਸੁਰੱਖਿਆ ਦੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ |
ਵਰਣਯੋਗ ਹੈ ਕਿ ਹਰਵਿੰਦਰ ਸੋਨੀ ਦੇ ਖਿਲਾਫ ਮਾਮਲਾ ਦਰਜ ਦੀ ਮੰਗ ਨੂੰ ਲੈ ਕੇ ਸਿੱਖ ਸੰਗਠਨਾਂ ਵੱਲੋਂ 16 ਨਵੰਬਰ ਨੂੰ ਐਸ.ਐਸ.ਪੀ ਗੁਰਦਾਸਪੁਰ ਦੇ ਦਫਤਰ ਸਾਹ੍ਹਮਣੇ ਧਰਨਾ ਦਿੱਤਾ ਗਿਆ ਸੀ | 2 ਦਿਨ੍ਹ ਚੱਲੇ ਧਰਨੇ ਤੋਂ ਬਾਅਦ ਪੁਲਸ ਵੱਲੋਂ ਹਰਵਿੰਦਰ ਸੋਨੀ ਖਿਲਾਫ ਮਾਮਲਾ ਦਰਜ ਕੀਤਾ ਗਿਆ | ਪਰ ਉਸਦੀ ਗਿ੍ਰਫਤਾਰ ਨਾ ਕੀਤੇ ਜਾਣ ਕਰਕੇ ਸਿੱਖਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ | ਹਾਲਾਂਕਿ ਇੱਕ ਦਿਨ੍ਹ ਪਹਿਲਾ ਹੀ ਸਿੱਖਾਂ ਨੇ ਸੋਨੀ ਨੂੰ ਗਿ੍ਫਤਾਰ ਕਰਨ ਦੀ ਮੰਗ ਨੂੰ ਲੈ ਕੇ ਐਸ.ਐਸ.ਪੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਸੋਨੀ ਨੂੰ ਗਿ੍ਫਤਾਰ ਨਹੀਂ ਕੀਤਾ ਗਿਆਂ ਤਾ ਜਿਸ ਤਰ੍ਹਾ ਮਾਮਲਾ ਦਰਜ ਕਰਨ ਲਈ ਧਰਨੇ ਲਗਾਏ ਗਏ ਸਨ ਉਸੇ ਤਰ੍ਹਾਂ ਹੀ ਗਿ੍ਫਤਾਰੀ ਦੀ ਮੰਗ ਲੈ ਕੇ ਧਰਨੇ ਦਿੱਤੇ ਜਾਣਗੇ | ਜਿਸ ਤੋਂ ਬਾਅਦ ਪੁਲਸ ਵੱਲੋਂ ਮੰਗ ਪੱਤਰ ਦੇਣ ਦੇ ਕੁੱਝ ਹੀ ਘੰਟਿਆ ਬਾਅਦ ਸੋਨੀ ਨੂੰ ਗਿ੍ਫਤਾਰ ਕੀਤਾ ਗਿਆ |


