ਅੰਮ੍ਰਿਤਸਰ, ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਜਦੋਂ ਤੋਂ ਪੰਜਾਬ ਦੇ ਰਾਜਸਭਾ ਮੈਂਬਰਾਂ ਨੇ ਆਪ ਸਰਕਾਰ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜਿਆ ! ਉਸ ਵਕ਼ਤ ਤੋਂ ਪੰਜਾਬ ਸਰਕਾਰ ਨੇ ਇਹਨਾਂ ਸਾਰਿਆਂ ਤੇ ਕਾਨੂੰਨੀ ਸ਼ਿਕੰਜਾ ਕੱਸਿਆ ਹੋਇਆ ਹੈ, ਰਾਜ ਸਭਾ ਮੈਂਬਰ ਰਾਘਵ ਚੱਡਾ ਤੋਂ ਬਾਅਦ ਕਿਰਕਟ ਖਿਡਾਰੀ ਰਾਜਸਭਾ ਮੈਂਬਰ ਦੀ ਸਕਿਉਰਿਟੀ ਵਾਪਸ ਲੈਣ ਤੋਂ ਬਾਅਦ ਹੁਣ ਰਾਜਸਭਾ ਮੈਂਬਰ ਤੇ ਭਾਜਪਾ ਵਿੱਚ ਸ਼ਾਮਲ ਹੋਏ ਪਾਠਕ ਤੇ ਸਰਕਾਰ ਤੇ ਭਿਰਸ਼ਟਾਚਾਰ ਦੇ ਦੋ ਮਾਮਲੇ ਦਰਜ਼ ਕਰ ਦਿੱਤੇ ਹਨ ਅਤੇ ਕਿਸੇ ਸਮੇਂ ਵੀ ਉਹਨਾਂ ਦੀ ਗਿਰਫਤਾਰੀ ਕੀਤੀ ਜਾ ਸਕਦੀ ਹੈ,ਜਦੋਂ ਕਿ ਸਰਕਾਰ ਦੀਆਂ ਵਿਰੋਧੀ ਧਿਰਾਂ ! ਚਾਹੇ ਉਹ ਕਾਗਰਸੀ ਹੋਣ, ਭਾਜਪਾ ਜਾ ਅਕਾਲੀ ਦਲ ਆਗੂਆਂ ਵੱਲੋਂ ਸਰਕਾਰ ਤੇ ਤਿੱਖੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਪੁੱਛਿਆ ਜਾ ਰਿਹਾ ਹੈ ਕਿ ਜਦੋਂ ਪੰਜਾਬ ਦੀ ਦੁਨੀਆਂ ਬੋਲ ਰਹੀ ਸੀ ਕਿ ਰਾਜ ਦੇ ਸਾਰੇ ਵਿਧਾਇਕ ਭ੍ਰਿਸ਼ਟਾਚਾਰ ਵਿੱਚ ਗ੍ਰਸਤ ਹਨ ਤਾਂ ਸਰਕਾਰ ਇਸ ਗਲ ਨੂੰ ਮੰਨਣ ਲਈ ਤਿਆਰ ਨਹੀਂ ਸੀ ? ਪਰ ਹੁਣ ਜਦੋਂ ਰਾਜ ਸਭਾ ਦੇ ਸੱਤ ਮੈਂਬਰ ਸਾਰੇ ਸਰਕਾਰ ਤੇ ਭਿਰਸਟ ਹੋਣ ਦਾ ਇਲਜਾਮ ਲਾ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਤਾਂ ਸਰਕਾਰ ਹੁਣ ਬਦਲੇ ਦੀ ਰਾਜਨੀਤੀ ਰਾਹੀਂ ਇਨ੍ਹਾਂ ਨੂੰ ਭਿਰਸ਼ਟਾਚਾਰ ਦੇ ਕੇਸਾਂ ਵਿੱਚ ਗ੍ਰਿਫਤਾਰ ਕਰਨ ਲਈ ਕਾਹਲੀ ਨਜ਼ਰ ਆ ਰਹੀ ਹੈ ਜੋ ਸਰਕਾਰ ਦੀ ਬਹੁਤ ਹੀ ਨਿੰਦਣਯੋਗ ਨੀਤੀ ਹੈ,ਕਿਉਂਕਿ ਸਰਕਾਰ ਨੂੰ ਇਹ ਕੰਮ ਪਹਿਲਾਂ ਕਰਨਾ ਚਾਹੀਦਾ ਸੀ, ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜਿਹਾ ਹੁਣ ਇਸ ਕਰਕੇ ਕਰਨਾ ਪਿਆ,ਕਿਉਂਕਿ ਉਹ ਸਰਕਾਰ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਆਪ ਦੇ ਉੱਚ ਲੀਡਰਾਂ ਤੇ ਭਿਰਸਟ ਹੋਣ ਦਾ ਇਲਜਾਮ ਵੀ ਲਾਇਆ ਅਤੇ ਇਸ ਕਰਕੇ ਸਰਕਾਰ ਬਦਲੇ ਦੀ ਭਾਵਨਾ ਨਾਲ ਪਾਠਕ ਰਾਜਸਭਾ ਮੈਂਬਰ ਤੇ ਭਿਰਸ਼ਟਾਚਾਰ ਦੇ ਕੇਸ ਦਰਜ ਕਰ ਰਹੀ ਹੈ ਜੋ ਨਿੰਦਣਯੋਗ ਨੀਤੀ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਬਦਲੇ ਦੀ ਰਾਜਨੀਤੀ ਨਾਲ ਰਾਜਸਭਾ ਮੈਂਬਰ ਪਾਠਕ ਤੇ ਭਿਰਸ਼ਟਾਚਾਰ ਦਾ ਕੇਸ ਦਰਜ ਕਰਨ ਵਾਲ਼ੀ ਨੀਤੀ ਦੀ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਰਾਜ ਵਿੱਚ ਭਿਰਸ਼ਟਾਚਾਰੀ ਵਿਚ ਲਿਪਤ ਵਿਧਾਇਕਾਂ ਤੇ ਵੀ ਅਜਿਹੇ ਪਰਚੇ ਦਰਜ ਕੀਤੇ ਜਾਣ, ਜਿਸ ਕਰਕੇ ਪੰਜਾਬ ਦੇ ਸੱਤ ਰਾਜਸਭਾ ਮੈਂਬਰ ਆਪ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ ਰਾਜ ਸਭਾ ਮੈਂਬਰ ਪਾਠਕ ਤੇ ਬਦਲੇ ਦੀ ਭਾਵਨਾ ਨਾਲ ਭਿਰਸ਼ਟਾਚਾਰ ਦਾ ਮਾਮਲਾ ਦਰਜ਼ ਕਰਨ ਦੀ ਨਿੰਦਾ ਅਤੇ ਰਾਜ ਦੇ ਉਨ੍ਹਾਂ ਸਾਰੇ ਵਿਧਾਇਕਾਂ ਤੇ ਭਿਰਸ਼ਟਾਚਾਰ ਦੇ ਮਾਮਲੇ ਦਰਜ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਵਿਚ ਕੀਤਾ, ਭਾਈ ਖਾਲਸਾ ਨੇ ਕਿਹਾ ਰਾਜਸਭਾ ਮੈਂਬਰ ਰਾਘਵ ਚੱਡਾ ਦੀ ਅਗਵਾਈ ‘ਚ ਪੰਜਾਬ ਦੇ ਸੱਤ ਰਾਜਸਭਾ ਮੈਂਬਰਾਂ ਨੇ ਆਪ ਦੇ ਬਹੁਤ ਸਾਰੇ ਵਿਧਾਇਕਾਂ ਦੇ ਭਿਰਸ਼ਟਾਚਾਰ ‘ਚ ਸ਼ਾਮਲ ਹੋਣ ਦੇ ਵੱਡੇ ਦੋਸ ਵਜੋਂ ਆਪ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ, ਭਾਈ ਖਾਲਸਾ ਨੇ ਕਿਹਾ ਉਸ ਸਮੇਂ ਤੋਂ ਆਪ ਸਰਕਾਰ ਆਨੇ ਬਹਾਨੇ ਇਹਨਾਂ ਸਾਰੇ ਮੈਂਬਰਾਂ ਤੇ ਸ਼ਿਕੰਜੇ ਕੱਸ ਰਹੀ ਹੈ ਜਿਵੇਂ ਕਿ ਪਹਿਲਾਂ ਪੰਜਾਬ ਦੇ ਕਿਰਕਟਖਿਡਾਰੀ ਤੇ ਰਾਜਸਭਾ ਮੈਂਬਰ ਦੀ ਸੈਕਿਉਰਿਟੀ ਵਾਪਸ ਲੈਣਾ ਅਤੇ ਹੁਣ ਪਾਠਕ ਨੂੰ ਭਿਰਸ਼ਟਾਚਾਰ ਮਾਮਲੇ ਵਿਚ ਫਸਾਉਣ ਦੇ ਨਾਲ ਨਾਲ ਹੋਰਾਂ ਨੂੰ ਵੀ ਫਸਾਇਆ ਜਾ ਸਕਦਾ ਹੈ,ਜੋ ਕੇ ਸਰਕਾਰ ਦੀ ਬਦਲਾਖੋਰੀ ਵਾਲੀ ਨਿੰਦਣਯੋਗ ਨੀਤੀ ਹੈ, ਭਾਈ ਖਾਲਸਾ ਨੇ ਕਿਹਾ ਪੰਜਾਬ ਦੀਆ ਸਾਰੀਆਂ ਸਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਸ ਨੀਤੀ ਦੀ ਨਿੰਦਾ ਕੀਤੀ ਹੈ ਅਤੇ ਇਹ ਬਿਲਕੁਲ ਸੱਚ ਹੈ ਕਿ ਅਗਰ ਪਾਠਕ ਜੀ ਭਿਰਸ਼ਟਾਚਾਰ ਵਿਚ ਲਿਪਤ ਸਨ ਤਾਂ ਉਨ੍ਹਾਂ ਨੂੰ ਪਹਿਲਾਂ ਕਿਉਂ ਨਾ ਫੜਿਆ ਗਿਆ ,ਉਹਨਾਂ ਕਿਹਾ ਹੁਣ ਜਦੋਂ ਪਾਠਕ ਨੇ ਆਪ ਵਿਧਾਇਕਾਂ ਤੇ ਭਿਰਸ਼ਟਾਚਾਰ ਦੇ ਇਲਜ਼ਾਮ ਲਾ ਕੇ ਭਾਜਪਾ ਵਿੱਚ ਜਾਣ ਦਾ ਫੈਸਲਾ ਲਿਆ, ਤਾਂ ਉਸ ਤੇ ਭਿਰਸ਼ਟਾਚਾਰ ਦਾ ਮਾਮਲਾ ਦਰਜ਼ ਕਰ ਦਿੱਤਾ ਗਿਆ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਆਪ ਸਰਕਾਰ ਵੱਲੋਂ ਰਾਜ ਸਭਾ ਮੈਂਬਰ ਪਾਠਕ ਤੇ ਬਦਲੇ ਦੀ ਭਾਵਨਾ ਨਾਲ ਭਿਰਸ਼ਟਾਚਾਰ ਦਾ ਕੇਸ ਦਰਜ ਕਰਨ ਦੀ ਨਿੰਦਾ ਕਰਦੀ ਹੋਈ ਜਿਥੇ ਵਿਰੋਧੀਆਂ ਵਲੋਂ ਸਰਕਾਰ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਪੂਰਨ ਹਮਾਇਤ ਕਰਦੀ ਹੈ ਉੱਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੇਹੜੇ ਇਲਜ਼ਾਮਾਂ ਕਰਕੇ ਪੰਜਾਬ ਦੇ ਸੱਤ ਰਾਜ ਸਭਾ ਮੈਂਬਰਾਂ ਨੇ ਭਾਜਪਾ ਦਾ ਪੱਲਾ ਫੜਿਆ ਹੈ ਕੀ ਸਰਕਾਰ ਪੰਜਾਬ ਦੇ ਉਹਨਾਂ ਵਿਧਾਇਕਾਂ ਤੇ ਭਿਰਸ਼ਟਾਚਾਰ ਦੇ ਮਾਮਲੇ ਦਰਜ ਕਰਨ ਦੀ ਲੋੜ ਤੇ ਜ਼ੋਰ ਦੇਵੇ ਗੀ ।


