ਗੁਰਦਾਸਪੁਰ ਦੇ 15 ਸਾਲਾਂ ਵਿਦਿਆਰਥੀਆਂ ਨਵਜੋਤ ਸਿੰਘ ਨੂੰ ਪ੍ਰਿੰਸੀਪਲ ਵੱਲੋਂ ਦੋ ਪੀਰਡ ਧੁੱਪ ‘ਚ ਖੜ੍ਹੇ ਕਰਨ ਵਾਲੀ ਜਲਾਲਤੀ ਸਜ਼ਾ ਨੇ ਮੌਤ ਲਈ ਕੀਤਾ ਮਜਬੂਰ,ਪ੍ਰਿੰਸੀਪਲ ਤੇ ਹੋਏ ਪਰਚਾ ਦਰਜ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਸਕੂਲ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਛੋਟੀ ਮੋਟੀ ਗਲਤੀ ਬਦਲੇ ਵਿਦਿਆਰਥੀਆਂ ਨੂੰ ਇੰਨੀ ਸਖ਼ਤ ਨਾਲ ਜਲੀਲ ਨਾਂ ਕਰਨ,ਜੋ ਬੱਚਿਆਂ ਲਈ ਮੌਤ ਦਾ ਕਾਰਨ ਬਣ ਸਕੇ,ਅਜਿਹੀ ਘਟਨਾ ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਵਾਪਰੀ ਜਦੋਂ ਪ੍ਰਿੰਸੀਪਲ ਵੱਲੋਂ 15 ਸਾਲਾਂ ਨਵਜੋਤ ਸਿੰਘ ਨਾਂ ਦੇ ਇਕ ਵਿਦਿਆਰਥੀ ਨੂੰ ਛੋਟੀ ਮੋਟੀ ਗ਼ਲਤ ਕਰਨ ਤੇ ਦੋ ਪੀਰਡ ਧੁੱਪ’ਚ ਖੜ੍ਹਾ ਕਰਕੇ ਜਲੀਲ ਕੀਤਾ ਗਿਆ ਅਤੇ ਉਸ ਇਹ ਜਲੀਲਤਾ ਨਾਂ ਸਹਾਰਦਿਆਂ ਜਰੀਲੀ ਦੁਵਾਈ ਨਿਗਲ਼ ਲਈ ਅਤੇ ਮੌਤ ਦੀ ਮੌਤ ਹੋ ਗਈ ਅੱਜ਼ ਇਸ ਵਿਦਿਆਰਥੀ ਦਾ ਸਿਹਰਾ ਬੰਨ ਕੇ ਸਸਕਾਰ ਕਰ ਦਿੱਤਾ ਗਿਆ, ਸਸਕਾਰ ਮੌਕੇ ਸਕੂਲ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਪਹੁੰਚੇ ਅਤੇ ਸਕੂਲ ਸਟਾਫ ਦੀਆਂ ਵਧੀਕੀਆਂ ਸਬੰਧੀ ਮੀਡੀਏ ਨੂੰ ਦੱਸਿਆ ਗਿਆ,ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਸਜ਼ਾ ਦੇਣ ਵਾਲੀ ਪ੍ਰਿੰਸੀਪਲ ਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਤੇ ਪ੍ਰਵਾਰ ਸਹਾਇਤਾ ਕੀਤੀ ਜਾਵੇ, ਕਿਉਂਕਿ ਇਸ ਨਾਲ ਹੋਰਨਾਂ ਸਕੂਲ ਅਧਿਕਾਰੀਆਂ ਨੂੰ ਸੁਚੇਤ ਕੀਤਾ ਕਿ ਜਾ ਸਕੇਗਾ ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ ਵਿੱਚ 15 ਸਾਲਾਂ ਨੌਜਵਾਨ ਦੀ ਸਕੂਲ ਪ੍ਰਿੰਸੀਪਲ ਵੱਲੋਂ ਸਖ਼ਤ ਸਜ਼ਾ ਦੇਣ ਬਦਲੇ ਜ਼ਹਿਰੀਲਾ ਪਦਾਰਥ ਨਿਗਲ ਲੈਣ ਨਾਲ ਹੋਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਵਿਰਸਾ ਸਿੰਘ ਖਾਲਸਾ ਨੇ ਸਪੱਸ਼ਟ ਕੀਤਾ ਅੱਜ ਕੱਲ੍ਹ ਮਹੌਲ ਬਹੁਤ ਨਾਜ਼ੁਕ ਹੈ ਅਤੇ ਬੱਚੇ ਆਪਣੀ ਜਲਾਲਤਾ ਨੂੰ ਬਰਦਾਸ਼ਤ ਕਰਨ ਦਾ ਮਾਦਾ ਨਹੀਂ ਰਿਹਾ , ਜਿਸ ਦੇ ਸਿੱਟੇ ਵਜੋਂ ਇਸ ਤੋਂ ਪਹਿਲਾਂ ਵੀ ਇਹੋ ਜਿਹੀਆਂ ਕਈ ਘਟਨਾਵਾਂ ਬੀਤ ਚੁੱਕੀਆਂ ਹਨ ਜਿਸ ਤੋਂ ਸਬਕ਼ ਸਿੱਖਣ ਦੀ ਲੋੜ ਹੈ, ਭਾਈ ਖਾਲਸਾ ਨੇ ਦੱਸਿਆ ਕਿ ਇਸ ਘਟਨਾ ਦੇ ਗਵਾਹ ਵਿਦਿਆਰਥੀ ਦਾ ਕਹਿਣਾ ਨੇ ਦੱਸਿਆ ਕਿ ਮੈ ਅਤੇ ਨਵਜੋਤ ਸਿੰਘ ਸਕੂਲ ਦੇ ਉਪਰ ਵਾਲੇ ਫਲੌਹ ਵਿਚ ਗਏ ਸੀ ਕਿਉਂਕਿ ਨਵਜੋਤ ਸਿੰਘ ਨੇ ਆਪਣੇ ਕਿਸੇ ਦੋਸਤ ਨੂੰ ਮਿਲਣਾ ਸੀ, ਇਹ ਨਹੀਂ ਪਤਾ ਦੋਸਤ ਲੜਕਾ ਜਾਂ ਲੜਕੀ ਸੀ, ਮੈਂ ਉਸ ਵਕਤ ਥੱਲੇ ਆ ਚੁੱਕਾ ਸੀ, ਪਰ ਉਸ ਵਕਤ ਮੈਡਮ ਉਪਰ ਵਾਲੇ ਫਲੌਰ ਵਿਚ ਗੁਰਪ੍ਰੀਤ ਕੌਰ ਹਾਜਰ ਸੀ,ਉਸ ਨੇ ਦੱਸਿਆ ਮੈਡਮ ਗੁਰਪ੍ਰੀਤ ਕੌਰ ਨੇ ਨਵਜੋਤ ਸਿੰਘ ਦੀ ਸਕਾਇਤ ਪ੍ਰਿੰਸੀਪਲ ਸਾਹਿਬ ਨੂੰ ਕੀਤੀ ਅਤੇ ਪ੍ਰਿੰਸੀਪਲ ਨੇ ਨਵਜੋਤ ਸਿੰਘ ਨੂੰ ਦੋ ਘੰਟੇ ਧੁੱਪ ਵਿਚ ਖੜ੍ਹਾ ਕਰਨ ਦੀ ਸਜ਼ਾ ਦਿੱਤੀ ਅਤੇ ਉਹ ਇਸ ਜਲਾਲਤੀ ਸਜ਼ਾ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ, ਹਾਲਤ ਵਿਗੜਨ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ, ਭਾਈ ਖਾਲਸਾ ਨੇ ਦੱਸਿਆ ਪ੍ਰਵਾਰ ਨੇ ਨਵਜੋਤ ਸਿੰਘ ਦਾ ਸਿਹਰਾ ਲਾ ਕੇ ਅੰਤਿਮ ਸਸਕਾਰ ਕਰ ਦਿੱਤਾ, ਇਸ ਮੌਕੇ ਤੇ ਬਹੁਤ ਸਾਰੇ ਵਿਦਿਆਰਥੀ ਸਕੂਲ ਤੋਂ ਪਹੁੰਚੇ ਅਤੇ ਸਕੂਲ ਅਧਿਆਪਕਾ ਦੀਆਂ ਵਧੀਕੀਆਂ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ, ਇਸ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਨਵਜੋਤ ਸਿੰਘ ਬਹੁਤ ਸਿਆਣਾ ਤੇ ਸਭ ਦਾ ਸਤਿਕਾਰ ਕਰਨ ਵਾਲਾ ਸੀ, ਭਾਈ ਖਾਲਸਾ ਨੇ ਦੱਸਿਆ ਸਕੂਲ ਪ੍ਰਬੰਧਕਾਂ ਦਾ ਇਸ ਸਬੰਧੀ ਕੋਈ ਬਿਆਨ ਸਹਾਮਣੇ ਨਹੀਂ ਆਇਆ ਜੋ ਬਾਅਦ ਵਿੱਚ ਪਤਾ ਲਗੇਗਾ ਪਰ ਇਸ ਘਟਨਾ ਦਾ ਪੂਰੇ ਪੰਜਾਬ ਵੱਲੋਂ ਬਹੁਤ ਦੁੱਖ ਮਨਾਇਆ ਜਾ ਰਿਹਾ ਹੈ, ਭਾਈ ਖਾਲਸਾ ਨੇ ਆਖਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਮੰਦਭਾਗੀ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਤੇ ਸਖਤ ਕਾਰਵਾਈ ਦੀ ਮੰਗ ਕਰਨ ਦੇ ਨਾਲ ਸਕੂਲ ਅਧਿਆਪਕਾਂ ਨੂੰ ਅਪੀਲ ਕਰਦੀ ਹੈ ਕਿ ਵਿਦਿਆਰਥੀਆਂ ਨੂੰ ਛੋਟੀ ਮੋਟੀ ਗਲਤੀ ਕਰਕੇ ਜਲਾਲਤਾ ਵਾਲੀ ਸਜ਼ਾ ਦੇਣ ਤੋਂ ਸੰਕੋਚ ਕੀਤਾ ਜਾਵੇ ।

Leave a Reply

Your email address will not be published. Required fields are marked *