ਅੰਮ੍ਰਿਤਸਰ ਜੇਲ੍ਹ ‘ ਬੰਦ ਕੈਦੀ ਦੀ ਮੌਤ ਵਾਲੀ ਦੁਖਦਾਈ ਘਟਨਾ ਸਬੰਧੀ ਪੂਰੀ ਜਾਂਚ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਲੋੜ ਤੇ ਜ਼ੋਰ ਦੇਵੇ ਸਰਕਾਰ- ਭਾਈ ਵਿਰਸਾ ਸਿੰਘ ਖ਼ਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)– ਜੇਲ੍ਹ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਜਾ ਢਿਲਮੱੱਠ ਕਰਕੇ ਬਹੁਤ ਸਾਰੀਆਂ ਜੇਲ੍ਹਾਂ ਵਿੱਚੋ ਕੈਦੀਆਂ ਦੀਆਂ ਮੌਤਾਂ ਹੋਣ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ ਕਿ ਕੈਂਦੀ ਜਾ ਹਵਾਲਾਤੀ ਦੀ ਮੌਤ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਹੋਈ ਅਤੇ ਅਜਿਹੀ ਘਟਨਾ ਹੁਣ ਅੰਮ੍ਰਿਤਸਰ ਜੇਲ੍ਹ ਵਿੱਚ ਉਸ ਵਕ਼ਤ ਵੇਖਣ ਨੂੰ ਮਿਲੀ ਜਿਥੇ ਇੱਕ ਕੈਦੀ ਦੀ ਜੇਲ੍ਹ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਮੌਤ ਹੋ ਗਈ,ਪੀੜਤ ਪਰਿਵਾਰ ਦਾ ਕਹਿਣਾ ਸਾਡਾ ਨੌਜਵਾਨ ਮੁੰਡਾ ਜੇਲ੍ਹ ਪ੍ਰਸ਼ਾਸਨ ਅਧਿਕਾਰੀਆਂ ਦੀ ਅਣਗਿਹਲੀ ਕਰਕੇ ਮਰਿਆ ,ਕਿਉਂਕਿ ਉਸ ਨੂੰ ਸਮੇਂ ਸਿਰ ਜੇਲ੍ਹ ਤੋਂ ਬਾਹਰ ਹਸਪਤਾਲ ਨਹੀਂ ਲਿਆਂਦਾ ਗਿਆ ! ਜਦੋਂ ਕਿ ਜੇਲ੍ਹ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਮੁੰਡਾ ਨਸ਼ਿਆਂ ਦਾ ਆਦੀ ਸੀ ਅਤੇ ਉਸ ਦੀ ਟੀਕਿਆਂ ਨਾਲ ਵਿੱਨੀ ਬਾਂਹ ਵੀ ਵਿਖਾਈ ਗਈ ਅਤੇ ਸਪੱਸ਼ਟ ਕੀਤਾ ਕਿ ਪੀੜਤ ਪਰਿਵਾਰ ਭਾਵੁਕ ਹੋ ਕੇ ਜੇਲ੍ਹ ਪ੍ਰਸ਼ਾਸਨ ਤੇ ਦੋਸ਼ ਮੜ ਰਿਹਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੀੜਤ ਪਰਿਵਾਰ ਨਾਲ ਨੌਜਵਾਨ ਦੀ ਹੋਈ ਮੌਤ ਲਈ ਪੂਰੀ ਹਮਦਰਦੀ ਪ੍ਰਗਟ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਪੀੜਤ ਪਰਿਵਾਰ ਦੀ ਮੰਗ ਅਨੁਸਾਰ ਮੌਤ ਦੇ ਜ਼ੁੰਮੇਵਾਰ ਜੇਲ੍ਹ ਪ੍ਰਸ਼ਾਸਨ ਅਧਿਕਾਰੀਆਂ ਤੇ ਸਖਤ ਕਾਰਵਾਈ ਕਰਵਾਉਣ ਹਿੱਤ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ,ਤਾਂ ਕਿ ਲੋਕਾਂ ਸਾਹਮਣੇ ਸੱਚ ਲਿਆਂਦਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੰਮ੍ਰਿਤਸਰ ਜੇਲ੍ਹ ਵਿੱਚ ਮਰੇ ਕੈਂਦੀ ਦੀ ਮੌਤ ਤੇ ਪ੍ਰਵਾਰ ਨਾਲ ਢੂਗੇ ਦੁਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਪੀੜਤ ਪਰਵਾਰ ਦੀ ਮੰਗ ਅਨੁਸਾਰ ਇਸ ਦੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਬੱਚਾ ਢਾਈ ਸਾਲ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ ਅਤੇ ਉਸ ਨੂੰ ਕੁਝ ਤਕਲੀਫ ਹੋਈ ਤਾਂ ਉਸ ਨੂੰ ਜੇਲ੍ਹ ਤੋਂ ਬਾਹਰਲੇ ਹਸਪਤਾਲ ਵਿੱਚ ਲਿਜਾਣ ਲਈ ਜੇਲ੍ਹ ਪ੍ਰਸ਼ਾਸਨ ਅਧਿਕਾਰੀ ਅਸਫ਼ਲ ਰਹੇ ,ਜਿਸ ਦੇ ਸਿੱਟੇ ਵਜੋਂ ਨੌਜਵਾਨ ਦੀ ਮੌਤ ਹੋ ਗਈ, ਭਾਈ ਖਾਲਸਾ ਨੇ ਕਿਹਾ ਜੇਲ੍ਹ ਪ੍ਰਸ਼ਾਸਨ ਨੇ ਨੌਜਵਾਨ ਦੀ ਬਾਂਹ ਤੇ ਨਸ਼ੇ ਵਾਲੇ ਲਾਏ ਟੀਕਿਆਂ ਦੇ ਨਿਸ਼ਾਨ ਵਿਖਾਏ ਤੇ ਕਿਹਾ ਉਹ ਨਸ਼ਿਆਂ ਕਾਰਨ ਮਰਿਆਂ ਹੈ, ਜਦੋਂ ਕਿ ਪੀੜਤ ਪਰਿਵਾਰ ਇਹ ਕਹੇਂ ਰਿਹਾ ਹੈ ਕਿ ਉਹ ਤਾਂ ਢਾਈ ਸਾਲ ਤੋਂ ਜੇਲ੍ਹ ਵਿਚ ਬੰਦ ਸੀ ਫਿਰ ਟੀਕੇ ਕਿਥੋਂ ਲਾਏ,ਹੁਣ ਭੋਲੇ ਪੀੜਤ ਪਰਿਵਾਰ ਨੂੰ ਕੀ ਪਤਾ ਹੈ ਕਿ ਜੇਲ੍ਹ ਵਿੱਚ ਕੇਹੜਾ ਨਸ਼ਾ ਨਹੀਂ ਮਿਲਦਾ, ਸਿਰਫ ਪੈਸਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਅਸੀਂ ਨਹੀਂ ਕਹਿੰਦੇ ਕਿ ਉਹ ਨਸ਼ੇ ਨਾਲ ਮਰਿਆ ਹੈ ! ਪਰ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਲਈ ਇਸ ਮੌਤ ਦੇ ਘਟਨਾਕ੍ਰਮ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ, ਭਾਵੇਂ ਕਿ ਜੇਲ੍ਹ ਪ੍ਰਸ਼ਾਸਨ ਨੇ ਮਰੇ ਨੌਜਵਾਨ ਦੀ ਬਾਂਹ ਦਿਖਾਈ ਜਿਥੇ ਟੀਕੇ ਲਾ ਲਾ ਬੁਰਾ ਹਾਲ ਹੋਇਆ ਪਿਆ ਸੀ,ਪਰ ਪੀੜਤ ਪਰਿਵਾਰ ਦਾ ਕਹਿਣਾ ਹੈ ਉਹ ਤਾਂ ਢਾਈ ਸਾਲ ਤੋਂ ਜੇਲ੍ਹ ‘ਚ ਬੰਦ ਸੀ ਫਿਰ ਨਸ਼ੇ ਦੇ ਟੀਕੇ ਕਿਥੋਂ ਲਾਏ, ਭਾਈ ਖਾਲਸਾ ਨੇ ਦੱਸਿਆ ਜੇਲ੍ਹ ‘ਚ ਹਰ ਪ੍ਰਕਾਰ ਦਾ ਨਸ਼ਾ ਮਿਲਦਾ ਹੈ ਅਤੇ ਇਹ ਤਲਾਸ਼ੀ ਦੌਰਾਨ ਮਿਲਦਾ ਰਹਿੰਦਾ ਹੈ ਤੇ ਇਸ ਖਬਰਾਂ ਵੀ ਸਹਾਮਣੇ ਆਉਂਦੀਆਂ ਰਹਿੰਦੀਆਂ ਹਨ,ਪਰ ਸਵਾਲ ਪੈਦਾ ਹੁੰਦਾ ਹੈ ਕਿ ਇਹ ਨਸ਼ਾ ਜੇਲ੍ਹ ਵਿੱਚ ਲਿਆਉਣ ਦਾ ਗੋਰਖਧੰਦਾ ਸ਼ਰੇਆਮ ਚੱਲਦਾ ਕੇਵੇ ਹੈ, ਭਾਈ ਖਾਲਸਾ ਨੇ ਕਿਹਾ ਇਹਦੇ ਵਿਚ ਕੋਈ ਸ਼ੱਕ ਨਹੀਂ ! ਕਿ ਜੇਲ੍ਹ ਵਿੱਚ ਨਸ਼ੇ ਕਰਨ ਦੇ ਆਦੀ ਹਰ ਹੀਲਾ ਵਰਤਦੇ ਹਨ ਤੇ ਨਸ਼ਾ ਕਰ ਹੀ ਲੈਂਦੇ ਹਨ,ਪਰ ਜੇਲਾਂ ਵਿੱਚ ਇਹ ਨਸ਼ਾ ਕਦੋਂ ਬੰਦ ਹੋਵੇਗਾ ਜਿਸ ਨੇ ਜੇਲ ਵਿੱਚ ਕਈ ਮਾਪਿਆਂ ਦੇ ਪੁੱਤ ਭਰਾ ਤੇ ਸਵਾਂਗ ਖੋ ਲਏ ਹਨ, ਭਾਈ ਖਾਲਸਾ ਨੇ ਕਿਹਾ ਬੀਤੇ ਦਿਨੀਂ ਅੰਮ੍ਰਿਤਸਰ ਜੇਲ੍ਹ ਵਿੱਚ ਮਰੇ ਕੈਦੀ ਨੌਜਵਾਨ ਦੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ।

Leave a Reply

Your email address will not be published. Required fields are marked *