ਹਿਮਾਚਲ ਪ੍ਰਦੇਸ਼ ਦੇ ਚੰਬਾ ‘ਚ ਇਨੌਵਾ ਗੱਡੀ ਦੇ ਖੱਡ ‘ਚ ਡਿੱਗਣ ਨਾਲ 6 ਦੀ ਮੌਤ ਤੇ 4 ਜਖਮੀ ਹੋਣ ਵਾਲੀ ਦੁਖਦਾਈ ਘਟਨਾ ਦੇ ਪੀੜਤਾਂ ਨੂੰ ਸਰਕਾਰ ਦੇਵੇ ਢੁੱਕਵਾਂ ਮੁਆਵਜ਼ਾ – ਭਾਈ ਵਿਰਸਾ ਸਿੰਘ ਖਾਲਸਾ

ਹੋਰ ਪ੍ਰਦੇਸ਼

ਹਿਮਾਚਲ ਪ੍ਰਦੇਸ਼, ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)– ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਖੇ ਇੱਕ ਦਰਦਨਾਕ ਹਾਦਸੇ ਵਿੱਚ 6 ਲੋਕਾਂ ਦੇ ਮਰਨ ਅਤੇ 4 ਦੇ ਗੰਭੀਰ ਜ਼ਖ਼ਮੀ ਹੋਣ ਵਾਲੀ ਮੰਦਭਾਗੀ ਘਟਨਾ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅੱਜ ਕੱਲ੍ਹ ਗੱਡੀਆਂ ਤੇ ਸੜਕਾਂ ਰਾਹੀਂ ਸਫ਼ਰ ਕਰਨ ਤੋਂ ਪਹਿਲਾਂ ਬਹੁਤ ਹੀ ਸਾਵਧਾਨੀ ਤੇ ਸੰਜਮ ਨਾਲ ਹੋਲੀ ਚੱਲਣ ਸਬੰਧੀ ਸੋਚਣ ਲਈ ਮਜਦੂਰ ਕਰ ਦਿੱਤਾ ਹੈ, ਵੈਸੇ ਤਾਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ? ਜਿਹੀ ਹਿਮਾਚਲ ਦੇ ਚੰਬਾ ਵਿਖੇ ਇਹ ਘਟਨਾ ਉਹਦੋਂ ਵੇਖਣ ਨੂੰ ਮਿਲੀ,ਜਦੋਂ ਇੱਕ ਇਨੋਵਾ ਗੱਡੀ ਤੇ ਸਵਾਰ ਹੋ ਕੇ 10 ਲੋਕ ਕਿਤੇ ਜਾ ਰਹੇ ਸਨ ਕਿ ਅਚਾਨਕ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਉਹ ਇੱਕ ਗਹਿਰੀ ਢੂਗੀ ਖੱਡ ਵਿੱਚ ਜਾ ਡਿੱਗੀ, ਜਿਸ ਦੇ ਸਿੱਟੋ ਵਜੋਂ ਇਹ ਸਫਰ ਤੇ ਜਾ ਰਹੇ 10 ਵਿਚੋਂ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ,ਜਦੋਂ ਕਿ ਦੂਸਰੇ 4 ਲੋਕ ਸਖਤ ਜ਼ਖ਼ਮੀ ਦੱਸੇ ਜਾ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਦਰਦਨਾਕ ਹਾਦਸੇ ਤੇ ਗਹਿਰੇ ਦੁੱਖ ਪ੍ਰਗਟ ਕਰਦੀ ਹੋਈ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕਰਦੀ ਹੈ ਅਤੇ ਜ਼ਖਮੀਆਂ ਦਾ ਸਰਕਾਰੀ ਖਰਚੇ ਤੇ ਇਲਾਜ ਕਰਵਾਇਆ ਜਾਵੇ,ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਿਮਾਚਲ ਦੇ ਚੰਬਾ ਵਿਖੇ ਇਕ ਇਨੌਵਾ ਗੱਡੀ ਦੇ ਖੰਡ’ਚ ਡਿਗਣ ਨਾਲ 10 ਵਿਚੋਂ 6 ਦੇ ਮਰਨ ਅਤੇ 4 ਦੇ ਸਖਤ ਜ਼ਖ਼ਮੀ ਹੋਣ ਵਾਲੀ ਮੰਦਭਾਗੀ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ,ਮਰਨ ਵਾਲਿਆਂ ਦੇ ਪਰਵਾਰਾਂ ਨਾਲ ਗਹਿਰੀ ਹਮਦਰਦੀ ਅਤੇ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੇ ਨਾਲ ਨਾਲ ਸਖ਼ਤ ਜ਼ਖਮੀਆਂ ਦਾ ਇਲਾਜ ਸਰਕਾਰ ਵੱਲੋਂ ਫਰੀ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਘਟਨਾ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ 10 ਲੋਕ ਇੱਕ ਇਨੌਵਾ ਗੱਡੀ ਵਿੱਚ ਬੈਠ ਕੇ ਕਿਸੇ ਪਾਸ ਜਾ ਰਹੇ ਸਨ ਅਤੇ ਅਚਾਨਕ ਹੀ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਗੱਡੀ ਇੱਕ ਗਹਿਰੀ ਖੱਡ ਵਿੱਚ ਡਿੱਗ ਪਈ, ਭਾਈ ਖਾਲਸਾ ਨੇ ਦੱਸਿਆ ਇਸ ਵੱਡੇ ਹਾਦਸੇ ਵਿੱਚ 6 ਲੋਕ ਮੌਕੇ ਤੇ ਹੀ ਮਰ ਗਏ ਅਤੇ 4 ਦੂਸਰਿਆਂ ਦੇ ਸਖਤ ਜਖਮੀ ਹੋਣ ਵਾਲੀ ਦੁਖਦਾਈ ਘਟਨਾ ਨੇ ਅੱਜਕਲ੍ਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸੜਕਾਂ ਰਾਹੀਂ ਗੱਡੀਆਂ ਤੇ ਜਾਣ ਵਾਲੇ ਸਫ਼ਰ ਵਾਸਤੇ ਕਈ ਵਾਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ,ਕਿਉਂਕਿ ਅੱਜਕਲ੍ਹ ਸੜਕ ਦੁਰਘਟਨਾਵਾਂ ਵਿੱਚ ਵੱਡੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜੋ ਆਉਂਣ ਜਾਣ ਵਾਲੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਹਨ, ਭਾਈ ਖਾਲਸਾ ਨੇ ਕਿਹਾ ਪੰਜਾਬੀ ਦੀ ਕਹਾਵਤ ਅਨੁਸਾਰ” ਜ਼ਿੰਦਗੀ ਦਾ ਕੋਈ ਭਰੋਸਾ ਨਹੀਂ” ? ਜੇਵੇ ਪਾਣੀ ਵਿੱਚ ਪਤਸਾ ਨਹੀਂ “? ਵਾਹਿਗੁਰੂ ਜੀ ਨੇ ਜਿੰਨੀ ਜ਼ਿੰਦਗੀ ਬਖ਼ਸ਼ੀ ਹੈ, ਉਸ ਤੋਂ ਵੱੱਧ ਨਹੀਂ ਭੋਗੀ ਜਾ ਸਕਦੀ ਪਰ ਜ਼ਿੰਦਗੀ ਵਿੱਚ ਇਨਸਾਨ ਮਰਨਾ ਚੇਤੇ ਰੱਖ ਕੇ ਉਸ ਵਾਹਿਗੁਰੂ ਦੀ ਭਗਤੀ ਸੇਵਾ ਸਿਮਰਨ ਅਤੇ ਮਨੁੱਖਤਾ ਨੂੰ ਸਮਰਪਿਤ ਨੇਕ ਕੰਮ ਕਰਨ ਦੀ ਲੋੜ ਤੇ ਜ਼ੋਰ ਦੇਵੇ! ਤਾਂ ਇਨਸਾਨ ਦਾ ਮਰਨਾ ਵੀ ਸਹਿਲਾ ਹੋ ਜਾਂਦਾ ਹੈ ।

Leave a Reply

Your email address will not be published. Required fields are marked *