ਚਾਰ ਲੇਬਰ ਕੋਡ ਦੇਸ਼ ਨੂੰ ਤਬਾਹ ਕਰਨਗੇ਼ –ਕਾਮਰੇਡ ਰਾਣਾ
ਬੁਢਲਾਡਾ, ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)— ਮੋਦੀ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕਰਕੇ ਮਜ਼ਦੂਰਾਂ ਦੇ ਹੱਕ ਵਿੱਚ ਬਣਾਏ ਕਿਰਤ ਕਾਨੂੰਨਾ ਨੂੰ ਭੰਗ ਕਰਕੇ ਲਿਆਂਦੇ ਚਾਰ ਸਿਵਲ ਕੋਡ ਮੋਦੀ ਸਰਕਾਰ ਵਲੋਂ ਦੇਸ਼ ਦੇ ਮਜ਼ਦੂਰਾਂ ਨੂੰ ਦੁਬਾਰਾ ਗੁਲਾਮੀ ਵੱਲ ਧੱਕ ਦੇਣਗੇ। ਮੋਦੀ ਸਰਕਾਰ ਨੇ ਦੇਸ਼ ਦੇ ਸਵੈਮਾਣ ਤੇ ਪ੍ਰਭੂਸੱਤਾ ਨੂੰ ਗਿਰਵੀਂ ਰੱਖ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਦਲਾਲ ਹੀ ਨਹੀਂ ਬਲਕਿ ਸਾਮਰਾਜਵਾਦ ਦੀ ਪਿੱਠੂ ਹੈ। ਪਾਰਲੀਮੈਂਟ ਚ ਪਾਸ ਕੀਤੇ ਜਾਣ ਵਾਲੇ ਚਾਰ ਲੇਬਰ ਕੋਡ ਖ਼ਿਲਾਫ਼ ਅੱਜ ਦੇਸ਼ ਵਿਆਪੀ ਕਾਲਾ ਦਿਵਸ ਮਨਾਉਣ ਦੇ ਦਿੱਤੇ ਸੱਦੇ ਤਹਿਤ ਮੋਦੀ ਸਰਕਾਰ ਦੇ ਖਿਲਾਫ ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨ (ਏਕਟੂ) , ਪੱਲੇਦਾਰ ਯੂਨੀਅਨਾਂ, ਕਿਸਾਨ ਯੂਨੀਅਨਾਂ ਅਤੇ ਲਿਬਰੇਸ਼ਨ ਵੱਲੋਂ ਕਾਲੇ ਝੰਡਿਆਂ ਨਾਲ ਮੁਜ਼ਾਹਰਾ ਕੀਤਾ ਅਤੇ ਰੇਲਵੇ ਸਟੇਸ਼ਨ ਦੇ ਲੇਬਰ ਚੌਂਕ ਵਿੱਚ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ ।
ਇਸ ਮੌਕੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਏਕਟੂ ਦੇ ਸੂਬਾ ਪ੍ਰਧਾਨ ਦੇ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ , ਏਕਟੂ ਦੇ ਜਿ਼ਿਲ੍ਹਾ ਪ੍ਰਧਾਨ ਜੀਤ ਸਿੰਘ ਬੋਹਾ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਨਿਰਮਲ ਸਿੰਘ ਸੈਕਟਰੀ ਅਮ੍ਰਿਤਪਾਲ ਸਿੰਘ ਐਫ ਸੀ ਆਈ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਸੁਰੇਸ਼ ਸਿੰਘ , ਸੈਕਟਰੀ ਕਸ਼ਮੀਰ ਸਿੰਘ, ਲਿਬਰੇਸ਼ਨ ਦੇ ਤਹਿਸੀਲ ਸਕੱਤਰ ਲਖਵਿੰਦਰ ਸਿੰਘ ਲੱਖੀ ਤਰਸੇਮ ਬਹਾਦਰਪੁਰ ਮਜ਼ਦੂਰ ਮੁਕਤੀ ਮੋਰਚਾ ਦੇ ਜਿ਼ਿਲ੍ਹਾ ਪ੍ਰਧਾਨ ਬਲਵਿੰਦਰ ਘਰਾਗਣਾ ਭੋਲਾ ਗੜਦੀ, ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਭਜਨ ਸਿੰਘ ਘੁੰਮਣ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਤੇਜ ਸਿੰਘ ਬਰੇ ਦਰਸ਼ਨ ਸਿੰਘ ਮਘਾਣੀਆ , ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਅਮਰੀਕ ਸਿੰਘ ਫਫੜੇ, ਭੋਲਾ ਸਿੰਘ ਅੜਕਵਾਸੀਆ , ਜੁੰਮਾ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਚ ਭੁਗਤ ਰਹੀ ਹੈ। ਇਸ ਕਰਕੇ ਹੀ ਮੁਨਾਫ਼ੇ ਦੀ ਹੋੜ ਚ , ਕਿਰਤ ਕਨੂੰਨ ਭੰਗ ਕੀਤੇ ਜਾ ਰਹੇ ਹਨ ।
ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਤਕਨੀਕੀ ਦੇ ਇਸ ਯੁੱਗ ਵਿਚ ਕੰਮ ਦੇ ਘੰਟੇ 6 ਕੀਤੇ ਜਾਣ ਮਜ਼ਦੂਰਾਂ ਦੀਆਂ ਘੱਟੋ ਘੱਟ ਉਜ਼ਰਤਾਂ ਵਿਚ ਵਾਧਾ ਕੀਤਾ ਜਾਵੇ ਪਰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਮਜ਼ਦੂਰਾਂ ਦੇ ਹੱਕਾਂ ਨੂੰ ਅਣਗੌਲਿਆਂ ਕਰਕੇ ਚਾਰ ਲੇਬਰ ਕੋਡ ਨੂੰ ਲਾਗੂ ਕਰਨ ਜਾ ਰਿਹਾ ਹੈ ਚਾਰ ਲੇਬਰ ਨੂੰ ਲਾਗੂ ਕਰਨ ਦਾ ਭਾਵ ਕਿਰਤੀਆਂ ਨੂੰ ਮੱਧ ਯੁੱਗ ਤੇ ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ਵਿਚ ਧੱਕਣਾ ਹੈ। ਉਨ੍ਹਾਂ ਅਮਰੀਕਾ ਇਜਰਾਇਲ ਵੱਲੋਂ ਬੇਲੋੜੀ ਇਰਾਨ ਖ਼ਿਲਾਫ਼ ਜੰਗ ਖ਼ਿਲਾਫ਼ ਦਾ ਮੋਦੀ ਦਾ ਅਮਰੀਕਾ ਦੇ ਚ ਭੁਗਤਣਾ ਸਾਡੇੀ ਵਿਦੇਸ਼ ਨੀਤੀ ਦੇ ਖਿਲਾਫ ਹੈ ਜਿਸਦਾ ਖਮਿਆਜ਼ਾ ਪੂਰੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ ।


