ਸਰਕਾਰੀ ਸਕੂਲ ਬਹਿਰਾਮਪੁਰ ਵਿਖੇ ਅਧਿਆਪਕਾਂ ਨੂੰ ਪ੍ਰੀ-ਪ੍ਰਾਇਮਰੀ ਲਈ ਹੈਂਡ ਮੇਡ ਮਟੀਰੀਅਲ ਦੀ ਟ੍ਰੇਨਿੰਗ ਦੇਣ ਲਈ ਕੈਂਪ ਲਗਾਇਆ ਗਿਆ

ਗੁਰਦਾਸਪੁਰ

ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੋਰਾਂਗਲਾ ਦੇ ਸਰਕਾਰੀ ਸਕੂਲ ਬਹਿਰਾਮਪੁਰ ਵਿਖੇ ਸੈਂਟਰ ਹੈੱਡ ਟੀਚਰ ਸ੍ਰੀਮਤੀ ਸ਼ਸ਼ੀ ਦੀ ਅਗਵਾਈ ਹੇਠ ਪ੍ਰਥਮ ਟੀਮ ਵੱਲੋਂ ਅਧਿਆਪਕਾਂ ਨੂੰ ਪ੍ਰੀ-ਪ੍ਰਾਇਮਰੀ ਲਈ ਹੈਂਡ ਮੇਡ ਮਟੀਰੀਅਲ ਦੀ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਕੈਂਪ ਵਿੱਚ ਬਹਿਰਾਮਪੁਰ ਕਲੱਸਟਰ ਦੇ ਸਾਰੇ ਸਕੂਲਾਂ ਦੇ ਅਧਿਆਪਕ ਹਾਜ਼ਰ ਹੋਏ। ਇਸ ਮੋਕੇ ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ ਦਲਜੀਤ ਕੌਰ ਵੱਲੋਂ ਮਟੀਰੀਅਲ ਨੂੰ ਕਿਵੇਂ ਵਰਤੋਂ ਵਿੱਚ ਲਿਆਉਣਾ ਅਤੇ ਉਸ ਦੀ ਸਾਂਭ-ਸੰਭਾਲ ਬਾਰੇ ਦੱਸਿਆ ਗਿਆ। ਇਸ ਦੌਰਾਂਨ ਬੀ.ਐਮ.ਟੀ ਮਨਜਿੰਦਰ ਸਿੰਘ ਵੱਲੋਂ ਚੱਲ ਰਹੀ ਟ੍ਰੇਨਿੰਗ ਦਾ ਜ਼ਇਜਾ ਲਿਆ ਗਿਆ ਅਤੇ ਅਧਿਆਪਕਾਂ ਦੀ ਹੋਂਸਲਾ ਅਫ਼ਜਾਈ ਕੀਤੀ ਗਈ। ਇਸ ਮੋਕੇ ਪ੍ਰਥਮ ਟੀਮ ਸੁਨੀਤਾ ਦੇਵੀ, ਆਂਚਲ, ਪੂਜਾ, ਸਿਮਰਨਜੀਤ, ਸੀਮਾ, ਸੁਖਦੇਵ, ਮੋਨੀਕਾ, ਕੁਸਮ, ਕਮਲੇਸ਼ ਰਾਣੀ, ਪੁਸ਼ਪ ਰਾਜ ਹਾਜ਼ਿਰ ਸਨ।    

Leave a Reply

Your email address will not be published. Required fields are marked *