ਗੁਰਦਾਸਪੁਰ, 10 ਜੁਲਾਈ (ਸਰਬਜੀਤ)– ਸੀ.ਪੀ.ਆਈ. ਐਮ.ਐਲ ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਸੁਖਦਰਸਨ ਸਿੰਘ ਨੱਤ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੇ ਖਪਤਕਾਰ ਚਾਹੁੰਦੇ ਹਨ ਕਿ ਜਦੋਂ ਵੀ ਉਨਾਂ ਦੇ ਘਰਾਂ ਵਿੱਚ ਬਿਜਲੀ ਦੀ ਸਪਲਾਈ ਵਿੱਚ ਰੁਕਾਵਟ ਪੈ ਜਾਂਦੀ ਹੈ ਤਾਂ ਉਹ ਤੁਰੰਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਫੋਨ ਕਰਦੇ ਹਨ ਕਿ ਸਾਡੇ ਘਰ ਦੀ ਬਿਜਲੀ ਤੁਰੰਤ ਠੀਕ ਕੀਤੀ ਜਾਵੇ। ਉਨਾਂ ਕਿਹਾ ਕਿ ਜਦੋਂ ਕੁੱਦਰਤੀ ਆਫਤਾਂ ਆਉਦੀਆਂ ਹਨ। ਜਿਵੇਂ ਕਿ ਮੀਂਹ, ਹਨੇਰੀ ਵਗੈਰਾ ਤਾਂ ਉਸ ਸਮੇਂ ਬਿਜਲੀ ਦੇ ਪੋਲ ਤਾਰਾਂ ਸਮੇਤ ਪੁੱਟੇ ਜਾਂਦੇ ਹਨ। ਇਸ ਸਮੇਂ ਉਨਾਂ ਨੂੰ ਸੰਯਮ ਅਤੇ ਸਹਿਨਸ਼ੀਲਤਾ ਬਿਜਲੀ ਕਰਮਚਾਰੀਆ ਦੇ ਹਿੱਤ ਵਿੱਚ ਲੈਣੀ ਚਾਹੀਦੀ ਹੈ, ਕਿਉਕਿ ਦੇਖਣ ਵਿੱਚ ਆਇਆ ਕਿ ਕਈ ਲੋਕ ਰਾਜਸੀ ਪਾਰਟੀਆ ਦੇ ਉੱਚ ਅਧਿਕਾਰੀਆਂ ਅਤੇ ਲੀਡਰਾਂ ਤੋਂ ਫੋਨ ਕਰਦੇ ਹਨ ਕਿ ਸਾਡੇ ਬਿਜਲੀ ਦੀ ਸਪਲਾਈ ਤੁਰੰਤ ਠੀਕੀ ਜਾਵੇ।
ਉਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਬਿਜਲੀ ਬੋਰਡ ਦੇ ਕਰਮਚਾਰੀਆਂ ਦੀਆਂ ਪੋਸਟਾਂ ਖਾਲੀ ਹਨ। ਕੇਵਲ ਪੂਰੇ ਪੰਜਾਬ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਦਫਤਰਾਂ ਵਿੱਚ ਕੇਵਲ 2 ਹੀ ਕਰਮਚਾਰੀ ਰਹਿ ਗਏ ਹਨ। ਜੋਕਿ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੀਕ ਕਰਨ ਲਈ ਲੱਗੇ ਰਹਿੰਦੇ ਹਨ। ਅਜਿਹਾ ਕਰਨਾ ਤਤਕਾਲ ਉਨਾਂ ਦੇ ਵੱਸਦਾ ਕੰਮ ਨਹੀਂ ਹੈ। ਇਸ ਲਈ ਮੈਨ ਪਾਵਰ ਦੀ ਲੋੜ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀ ਲੋਕ ਪੰਜਾਬ ਸਰਕਾਰ ’ਤੇ ਇਹ ਦਬਾਅ ਬਣਾਏ ਕਿ ਸੂਬੇ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਬੇਰੁਜਗਾਰੀ ਵੀ ਖਤਮ ਹੋਵੇ ਅਤੇ ਪਾਵਰਕਾਮ ਦਾ ਕੰਮ ਵੀ ਸੁਚੱਜੇ ਢੰਗ ਨਾਲ ਚੱਲ ਸਕੇ। ਖਪਤਕਾਰ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ ਜੇਕਰ ਮਹਿਕਮਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੰਤਰੀ ਇਸ ਮਹਿਕਮੇ ਵਿੱਚ ਨਵੀਂ ਭਰਤੀ ਕਰਨਗੇ।


