ਗੁਰਦਾਸਪੁਰ, 10 ਜੁਲਾਈ (ਸਰਬਜੀਤ)– ਥਾਣਾ ਦੀਨਾਨਗਰ ਦੀ ਪੁਲਸ ਨੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਮਾਮਲੇ ਵਿੱਚ ਸਰਪੰਚ ਖਿਲਾਫ ਮਾਮਲਾ ਦਰਜ ਕੀਤਾ ਹੈ।
ਸੁਰੇਸ ਕੁਮਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੀਨਾਨਗਰ ਨੇ ਦੱਸਿਆ ਕਿ 8 ਜੁਲਾਈ ਨੂੰ ਪਿੰਡ ਤਲਵੰਡੀ ਦੇ ਪੁਰਾਣੇ ਪ੍ਰਾਇਮਰੀ ਸਕੂਲ ਵਿੱਚ 5 ਏਕੜ 5 ਕਨਾਲ ਪੰਚਾਇਤੀ ਜਮੀਨ ਦੀ ਬੋਲੀ ਰੱਖੀ ਗਈ ਸੀ ਜਿਥੇ ਉਹਰ ਸਮੇਤ ਸਟਾਫ ਮੋਕਾ ’ਤੇ ਪਹੁੰਚੇ ਅਤੇ ਜਦ ਜਮੀਨ ਦੀ ਬੋਲੀ ਸੁਰੂ ਕਰਨ ਲੱਗੇ ਤਾਂ ਦੋਸੀ ਸਰਜੀਵਨ ਕੁਮਾਰ ਸਰਪੰਚ ਵਾਸੀ ਗ੍ਰਾਮ ਪੰਚਾਇਤ ਤਲਵੰਡੀ ਦਾ ਮੋਜੂਦਾ ਸਰਪੰਚ ਹੈ, ਨੇ ਮੋਕੇ ਤੇ ਮੋਜੂਦ ਕ੍ਰੀਬ 250 ਤੋਂ 300 ਦੇ ਕ੍ਰੀਬ ਪਬਲਿਕ ਦੇ ਸਾਹਮਣੇ ਸਰਾਰਤੀ ਅਨਸਰਾ ਨਾਲ ਮਿਲ ਕੇ ਮੁਦਈ ਨਾਲ ਦੁਰਵਿਵਹਾਰ ਕੀਤਾ ਅਤੇ ਬੋਲੀ ਨੂੰ ਰੁਕਵਾਉਣ ਦਾ ਹਰ ਹੀਲਾ ਅਪਣਾਇਆ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਹੈ।