ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)-ਥਾਣਾ ਕਾਹਨੂੰਵਾਨ ਦੀ ਪੁਲਸ ਨੇ ਇੱਕ ਵਿਅਕਤੀ ਦੇ ਮੌਤ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਕੁਲਵੰਤ ਕੌਰ ਪਤਨੀ ਲੇਟ ਪਰਮਜੀਤ ਸਿੰਘ ਵਾਸੀ ਬਹੂਰੀਆ ਸੈਣੀਆ ਨੇ ਦੱਸਿਆ ਕਿ ਉਸਦਾ ਲੜਕਾ ਪਵਨਦੀਪ ਸਿੰਘ ਜੋ ਵਿਦੇਸ਼ ਆਬੂਧਾਬੀ ਗਿਆ ਹੋਇਆ ਹੈ। ਘਰ ਵਿੱਚ ਮੁਦਈਆ ਅਤੇ ਉਸਦਾ ਪਤੀ ਪਰਮਜੀਤ ਸਿੰਘ ਇਕੱਲੇ ਰਹਿੰਦੇ ਸਨ। 15 ਸਤੰਬਰ ਨੂੰ ਮੁਦਈਆ ਲੁਧਿਆਣਾ ਵਿਖੇ ਆਪਣੇ ਭਰਾ ਰਵਿੰਦਰ ਸਿੰਘ ਪਾਸ ਗਈ ਹੋਈ ਸੀ। ਘਰ ਵਿੱਚ ਪਰਮਜੀਤ ਸਿੰਘ ਇੱਕਲਾ ਸੀ। 21 ਸਤੰਬਰ ਨੂੰ ਮੁਦਈਆ ਲੁਧਿਆਣਾ ਤੋਂ ਆਪਣੇ ਘਰ ਵਾਪਿਸ ਆ ਰਹੀ ਸੀ ਤਾਂ ਰਸਤੇ ਵਿੱਚ ਮੁਦਈਆ ਨੇ ਪਰਮਜੀਤ ਸਿੰਘ ਨੂੰ ਕਾਫੀ ਵਾਰ ਫੋਨ ਕੀਤਾ ਪਰ ਉਸਨੇ ਫੋਨ ਨਹੀ ਚੁੱਕਿਆ ਜਿਸਤੇ ਮੁਦਈਆ ਦੇ ਲੜਕੇ ਨੇ ਆਪਣੇ ਚਾਚੇ ਦੇ ਲੜਕੇ ਦਮਨਪ੍ਰੀਤ ਸਿੰਘ ਨੂੰ ਆਪਣੇ ਘਰ ਪਤਾ ਕਰਨ ਲਈ ਭੇਜਿਆ ਜਦ ਦਮਨਪ੍ਰੀਤ ਸਿੰਘ ਮੁਦਈਆ ਦੇ ਘਰ ਪੁੱਜਾ ਤਾਂ ਦੇਖਿਆ ਕਿ ਪਰਮਜੀਤ ਸਿੰਘ ਦੀ ਲਾਸ ਘਰ ਦੇ ਉਪਰਲੇ ਪੋਰਸਨ ਵਿੱਚ ਪਈ ਹੋਈ ਸੀ ਜੋ ਕਿਸੇ ਨਾਮਲੂਮ ਵਿਅਕਤੀ ਨੇ ਉਸਦੇ ਸਿਰ ਵਿੱਚ ਕਹੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਹੈ।