ਆਪਣੇ ਮਹਿਕਮੇ ਦੀਆਂ ਸਕੀਮਾਂ ਅਤੇ ਉਪਬੱਭਦੀਆਂ ਨੂੰ ਦਰਸਾਉਦੀ ਹੋਈ ਇੱਕ ਸ਼ਾਨਦਾਰ ਝਾਕੀ ਦਾ ਪ੍ਰਦਰਸ਼ਨ ਕਰਨ ‘ਤੇ ਕੈਬਨਿਟ ਮੰਤਰੀ ਵੱਲੋਂ ਪਾਵਰਕਾਮ ਨੂੰ ਕੀਤਾ ਸਨਮਾਨਿਤ

ਗੁਰਦਾਸਪੁਰ

ਗੁਰਦਾਸਪੁਰ, 27 ਜਨਵਰੀ (ਸਰਬਜੀਤ ਸਿੰਘ)– 74ਵਾਂ ਗਣਤੰਤਰ ਦਿਵਸ ਸ਼ਹੀਦ ਮੇਜਰ ਨਵਦੀਪ ਸਿੰਘ ਸਟੇਡੀਅਮ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਮਨਾਇਆ ਗਿਆ | ਇਸ ਮੌਕੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਗੁਰਦਾਸਪੁਰ ਜਿਲ੍ਹੇ ਲਈ ਆਰ.ਡੀ.ਐਸ.ਐਸ ਸਕੀਮ ਦੀ ਡੀ.ਪੀ.ਆਰ 113 ਕਰੋੜ ਰੂਪਏ ਦੀ ਮੰਜੂਰ ਹੋ ਚੁੱਕੀ ਹੈ | ਇਸ ਸਕੀਮ ਅਧੀਨ ਬਿਜਲੀ ਸਿਸਟਮ ਨੂੰ ਸੁਧਾਰ/ਮਜ਼ਬੂਤ ਕਰਨ ਲਈ ਕੰਮ ਕਰਵਾਏ ਜਾਣੇ ਹਨ | ਜਿਵੇਂ ਕਿ ਨਵੇਂ 66 ਕੇ.ਵੀ ਸਬ ਸਟੇਸ਼ਨ ਬਣਾਉਣਾ, ਪੁਰਾਣੀਆਂ ਅਤੇ ਖਰਾਬ ਤਾਰਾਂ ਨੂੰ ਬਦਲਣਾਂ ਅਤੇ ਨਵੇਂ ਟ੍ਰਾਂਸਫਾਰਮਰ ਲਗਾਉਣਾ ਆਦਿ | ਉਨ੍ਹਾਂ ਦੱਸਿਆ ਕਿ ਗੁਰਦਾਸਪੁਰ 132 ਕੇ.ਵੀ ਸਬ ਸਟੇਸ਼ਨ ਨੂੰ ਅਪਗ੍ਰੇਡ ਕਰਕੇ 220 ਕੇ.ਵੀ ਸਬ ਸਟੇਸ਼ਨ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਬਹੁਤ ਜਲਦੀ ਹੀ ਇਹ ਮੁਕੰਮਲ ਕੀਤਾਜਾਵੇਗਾ | ਜਿਸ ਨਾਲ ਗੁਰਦਾਸਪੁਰ ਜਿਲੇ ਦੇ ਖਪਤਕਾਰਾਂ ਨੂੰ ਨਿਰਵਿਘ ਅਤੇ ਸੁਚੱਜੀ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਜਾਣੂ ਕਰਵਾਇਆ ਕਿ ਦਸੰਬਰ ਮਹੀਨੇ ਦੇ ਸਮੂਹ ਪੰਜਾਬ ਦੇ ਲੱਗਭਗ 90 ਫੀਸਦੀ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਜੀਰੋ ਆਏ ਹਨ | ਇਸ ਮੌਕੇ ਪਾਵਰਕਾਮ ਵੱਲੋਂ ਆਪਣੇ ਮਹਿਕਮੇ ਦੀਆਂ ਸਕੀਮਾਂ ਅਤੇ ਉਪਬੱਭਦੀਆਂ ਨੂੰ ਦਰਸਾਉਦੀ ਹੋਈ ਇੱਕ ਸ਼ਾਨਦਾਰ ਝਾਕੀ ਦਾ ਪ੍ਰਦਰਸ਼ਨ ਕੀਤਾ ਗਿਆ | ਜਿਸ ਨੂੰ ਮੁੱਖ ਮਹਿਮਾਨ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਜੀ. ਬਾਲ ਕ੍ਰਿਸ਼ਨ ਮੁੱਖ ਇੰਜੀਅਰ ਬਾਰਡਰ ਜੋਨ ਪਾਵਰਕਾਮ ਅੰਮਿ੍ਤਸਰ ਸ਼ਾਮਿਲ ਹੋਏ | ਇਸ ਤੋਂ ਇਲਾਵਾ ਇੰਜੀ. ਕੁਲਦੀਪ ਸਿੰਘ, ਇੰਜੀ. ਦੀਪਕ ਵੰਡਰਾ, ਉਪ ਮੰਡਲ ਅਫਸਰ ਦਿਹਾਤੀ ਸਵਰਬਨ ਹਿਰਦੇਪਾਲ ਬਾਜਵਾ, ਅਰੁਣ ਭਾਰਦਵਾਜ, ਮਹਿੰਦਰ ਪਾਲ ਅਤੇ ਜਤਿੰਦਰ ਪਾਲ ਸ਼ਰਮਾ ਵੀ ਮੌਜੂਦ ਸਨ |

Leave a Reply

Your email address will not be published. Required fields are marked *