ਸ਼ਿਵਸੈਨਾ ਆਗੂ ਦੀ ਹੱਤਿਆ ਦੇ ਵਿਰੋਧ ਵਿੱਚ ਬੰਦ ਦੀ ਕਾਲ ਦਾ ਗੁਰਦਾਸਪੁਰ ਵਿੱਚ ਵੇਖਣ ਨੂੰ ਮਿਲਿਆ ਅਸਰ
ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ)–ਅੰਮਿ੍ਰਤਸਰ ਵਿਖੇ ਸ਼ਿਵਸੈਨਾ ਆਗੂ ਸੁਧੀਰ ਸੂਰੀ ਦੀ ਗੋਲੀਆਂ ਮਾਰ ਕੇ ਹੱਤਿਆ ਦੇ ਵਿਰੋਧ ਵਿੱਚ ਵੱਖ-ਵੱਖ ਜਥੱਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ਦੇ ਮੱਦੇਨਜਰ ਗੁਰਦਾਸਪੁਰ ਸ਼ਹਿਰ ਪੂਰਨ ਤੌਰ ’ਤੇ ਬੰਦ ਰਿਹਾ। ਮੈਡੀਕਲ ਅਤੇ ਜਰੂਰੀ ਵਸਤੂਆਂ ਦੀਆਂ ਦੁਕਾਨਾਂ ਖੁੱਲੀਆਂ ਰਹੀਆਂ। ਇਸ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜਰ ਜਿਲੇ ਵਿੱਚ ਪੁੱਖਤਾ ਇੰਤਜਾਮ ਕੀਤੇ ਗਏ। ਇਸ ਮੌਕੇ ਸ਼ਿਵਸੈਨਾ ਅਤੇ ਹੋਰ ਸੰਗਠਨਾਂ ਵੱਲੋਂ ਸ਼ਹਿਰ ਵਿੱਚ ਰੋਸ਼ ਮਾਰਚ ਵੀ ਕੀਤਾ ਗਿਆ।

ਇਸ ਸਬੰਧੀ ਜੋਸ਼ ਨਿਊਜ਼ ਨਾਲ ਗੱਲਬਾਤ ਕਰਦੇ ਸੀਨੀਅਰ ਸੁਪਰਡੰਟ ਆਫ ਪੁਲਸ ਦੀਪਕ ਹਿਲੋਰੀ ਆਈ.ਪੀ.ਐਸ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿੱਚ ਪੁਲਸ ਦੇ 350 ਕਰਮਚਾਰੀ ਤੈਨਾਤ ਕੀਤੇ ਗਏ ਸਨ। ਜਿਸ ਵਿੱਚ 5 ਡੀ.ਐਸ.ਪੀ ਅਤੇ 2 ਐਸ.ਪੀ ਕਮਾਂਡ ਕਰ ਰਹੇ ਸਨ ਤਾਂ ਜੋ ਬੰਦ ਦੀ ਮਨੋਰਥ ਨੂੰ ਮੱਦੇਨਜਰ ਰੱਖਦੇ ਹੋਏ ਕੋਈ ਸ਼ਰਾਰਤੀ ਅਨਸਰ ਵੱਲੋਂ ਅਣਸੁੱਖਾਵੀਂ ਘਟਨਾ ਨਾ ਵਾਪਰੇ। ਇਸ ਸਬੰਧੀ ਐਸ.ਐਸ.ਪੀ ਗੁਰਦਾਸਪੁਰ ਵੱਲੋਂ ਵਿਸ਼ੇਸ਼ ਤੌਰ ਪੂਰੇ ਜਿਲੇ ਵਿੱਚ ਰਾਬਤਾ ਕਾਇਮ ਕੀਤਾ ਹੋਇਆ ਸੀ ਅਤੇ ਉਹ ਪੁਲਸ ਨੂੰ ਨਿਰਦੇਸ਼ ਜਾਰੀ ਕਰਦੇ ਸਨ ਕਿ ਕਿਸੇ ਵੀ ਇਲਾਕੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਨੂੰ ਲਾਅ ਐਂਡ ਆਰਡਰ ਵਿੱਚ ਵਿਘਨ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜਿਲੇ ਵਿੱਚ ਅਮਨ ਕਾਨੂੰਨ ਨੂੰ ਬਣਾਏ ਰੱਖਣ ਲਈ ਪੁਲਸ ਵਚਨਬੱਧ ਹੈ। ਸ਼ਰਾਰਤੀ ਅਨਸਰਾਂ ਨੂੰ ਕਦੇ ਵੀ ਭਵਿੱਖ ਵਿੱਚ ਬਖਸ਼ਿਆ ਜਾਵੇਗਾ।
ਜੋਸ਼ ਨਿਊਜ਼ ਸਰਵੇ ਦੇ ਮੁਤਾਬਕ ਅੱਜ ਤੱਕ ਜਿੰਨੀਆ ਵੀ ਬੰਦ ਦੀਆਂ ਕਾਲਾਂ ਹੋਈਆਂ ਹਨ, ਉਨਾ ਦਰਮਿਆਨ ਛੋਟੀ ਮੋਟੀ ਘਟਨਾਵਾਂ ਗੁਰਦਾਸਪੁਰ ਵਿੱਚ ਵੇਖਣ ਨੂੰ ਮਿਲਿਆ ਹਨ। ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੋਰੀ ਦੀ ਅਗੁਵਾਈ ਹੇਠ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ। ਜਿਲਾ ਗੁਰਦਾਸਪੁਰ ਦੇ ਲੋਕ ਆਪਸੀ ਭਾਈਚਾਰੇ ਨਾਲ ਪਹਿਲਾਂ ਦੀ ਤਰਾਂ ਰਹਿਣ ਲਈ ਦਿ੍ਰੜ ਸੰਕਲਪ ਹਨ।



