ਗੁਰਦਾਸਪੁਰ, 27 ਜਨਵਰੀ (ਸਰਬਜੀਤ ਸਿੰਘ)–ਪੰਜਾਬ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕੀਤਾ ਸੀ ਕਿ ਕਾਂਗਰਸ ਦੀ ਹਾਈਕਮਾਨ ਸੋਨੀਆ ਗਾਂਧੀ ਨੇ ਮੈਨੂੰ ਪੂਰੇ ਦੇਸ਼ ਸਾਹ੍ਹਮਣੇ ਜਲੀਲ ਕੀਤਾ ਹੈ ਕਿ ਤੂੰ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਦੇ | ਇਸ ਲਈ ਮੈਂ ਬੇਇੱਜਤ ਹੋਇਆ ਹਾਂ | ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ | ਇਸ ਕਰਕੇ ਮੈਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ | ਹੁਣ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ੀਆਰ ਨੇ ਰਾਜਪਾਲ ਦੇ ਅਹੁੱਦੇ ਤੋਂ ਕੰਮ ਕਰਨ ਵਿੱਚ ਅਸਮਰਥਾ ਪ੍ਰਗਟਾਈ ਹੈ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨੂੰ ਇਸ ਸਬੰਧੀ ਉਨ੍ਹਾਂ ਆਪਣੇ ਅਹੁੱਦੇ ਤੋਂ ਅਸਤੀਫਾ ਦੇਣਾ ਚਾਹਿਆ ਹੈ | ਇਹਚਰਚਾਵਾਂ ਦਾ ਬਾਜਾਰ ਕਾਫੀ ਦੇਸ਼ ਵਿੱਚ ਗਰਮ ਹੈ | ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਸ਼ੀਆਰ ਦੀ ਜਗ੍ਹਾਂ ‘ਤੇ ਮਹਾਰਾਸ਼ਟਰ ਦਾ ਗਵਰਨਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਗਾਇਆ ਜਾ ਸਕਦਾ ਹੈ | ਕਿਉਂਕਿ ਭਾਜਪਾ ਦੇ ਵਿੱਚ ਇਹ ਅਸੂਲ ਹਨ ਕਿ 75 ਸਾਲ ਦੀ ਉਮਰ ਤੱਕ ਤੁਸੀ ਕੇਵਲ ਚੋਣਾਂ ਲੜ ਸਕਦੇ ਹੋ | ਪਰ ਕੈਪਟਨ ਅਮਰਿੰਦਰ ਸਿੰਘ 80 ਸਾਲ ਤੋਂ ਉਪਰ ਹੋ ਗਏ ਹਨ | ਉਹ ਧਨਾਟ ਕਿਸਾਨ ਅਤੇ ਸਿੱਖ ਜੱਟ ਚਿਹਰਾ ਹਨ | ਭਾਜਪਾ ਉਨ੍ਹਾਂ ਨੂੰ ਅਡਜਸਟ ਕਰਕੇ ਪੰਜਾਬ ਵਿੱਚ ਆਉਣ ਵਾਲੀਆਂ 2024 ਦੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਗਰਵਨਰ ਲਗਾ ਕੇ ਇੱਕ ਵਧੀਆ ਬਦਲ ਦੇ ਸਕਦੇ ਹਨ ਤਾਂ ਜੋ ਪੰਜਾਬ ਦੇ ਵੋਟਰ ਕੈਪਟਨ ਦੇ ਖੇਮੇ ‘ਚੋਂ ਉਨ੍ਹਾਂ ਦਾ ਵੋਟ ਬੈਂਕ ਨੂੰ ਵਧਾ ਸਕਣ |


