ਕਿਡਨੀ ਦੇ ਖਰਾਬ ਹੋਣ ‘ਤੇ ਡਾਇਲਸਿਸ ਹੋਣਗੇ ਮੁੱਫਤ
ਗੁਰਦਾਸਪੁਰ, 27 ਜਨਵਰੀ (ਸਰਬਜੀਤ ਸਿੰਘ)- ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਕੇ.ਡੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜੰਮੂ ਵਿਖੇ ਮਲਟੀ ਸਪੈਸ਼ਲਿਸਟੀ ਹਸਪਤਾਲ ਖੋਲਿਆ ਗਿਆ ਹੈ | ਜਿਸ ਵਿੱਚ ਸ਼ੂਗਰ ਨਾਲ ਪੀੜਤ ਅੱਖਾਂ ਦੇ ਮਰੀਜਾਂ ਦਾ ਇਲਾਜ਼ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ | ਜੋ ਵੀ ਸ਼ੂਗਰ ਦਾ ਮਰੀਜ ਹੋਵੇਗਾ, ਉਸਦੇ ਅੱਖਾਂ ਦੇ ਟੈਸਟ ਮੁੱਫਤ ਕੀਤੇ ਜਾਣਗੇ | ਇਸ ਤੋਂ ਇਲਾਵਾ ਜਿਸ ਮਰੀਜ ਦੀਆਂ ਕਿਡਨੀਆਂ ਖਰਾਬ ਹਨ, ਉਸ ‘ਤੇ ਡਾਇਲਸਿਸ ਕਰਨ ਲਈ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਅੱਖਾਂ ਦੇ ਰੋਗਾਂ ਨੂੰ ਸ਼ੂਗਰ ਨਾਲ ਖਰਾਬ ਹੋਏ ਮਰੀਜਾਂ ਦੀ ਇੰਜੈਕਸ਼ਨ ਦੇਣ ਨਾਲ 20 ਫੀਸਦੀ ਡਿਸਕਾਊੰਟ ਮਿਲੇਗਾ ਅਤੇ ਅੱਖਾਂ ਦੇ ਪਰਦੇ ਨੂੰ ਚੈਕਅਪ ਕਰਵਾਉਣ ਲਈ ਲੈਜ਼ ਪਾਉਣ ਦੇ ਵਿੱਚ ਵੀ ਡਿਸਕਾਉਂਟ ਮਿਲੇਗਾ |

ਉਨ੍ਹਾਂ ਕਿਹਾ ਕਿ ਇਸ ਸਬੰਧੀ ਵਟੀਰੋ ਰਟੀਨਾ ਸਰਜਨ ਡਾ. ਹਰਸ਼ਿਤਾ ਸਿੰਘ ਨੇ ਕਿਹਾ ਕਿ ਉਹ ਅੱਖਾਂ ਦੇ ਪਰਦੇ ਖਰਾਬ ਹੋਣ ‘ਤੇ ਉਨ੍ਹਾਂ ਦੇ ਬਦਲਵੇਂ ਉਪ੍ਰੇਸ਼ਨ ਲਈ ਉਪਲਬੱਧ ਰਹਿਣਗੇ ਅਤੇ ਮਰੀਜ਼ ਨੂੰ ਜਿੱਥੇ ਡਿਸਕਾਉਂਟ ਮਿਲੇਗਾ, ਉਥੇ ਨਾਲ ਹੀ ਉਨ੍ਹਾਂ ਦੇ ਅੱਖਾਂ ਦੇ ਪਰਦਿਆਂ ਲਈ ਚੈਕਅਪ ਕਰਕੇ ਡਾ. ਕੇ.ਡੀ ਸਿੰਘ ਵੱਲੋਂ ਦਰਸ਼ਾਏ ਗਏ ਦਵਾਈਆਂ ਤਹਿਤ ਵੀ ਡਿਸਕਾਉਂਟ ਕੀਤਾ ਜਾਵੇਗਾ ਅਤੇ ਜੋ ਵੀ ਮਰੀਜ਼ ਸ਼ੂਗਰ ਨਾਲ ਪੀੜ੍ਹਿਤ ਹੋਵੇਗਾ, ਉਨ੍ਹਾਂ ਮਰੀਜਾਂ ਦਾ ਚੈਕਅੱਪ ਫਰੀ ਕੀਤਾ ਜਾਵੇਗਾ |
ਵਰਣਯੋਗ ਇਹ ਹੈ ਕਿ ਡਾਕਟਰ ਕੇ.ਡੀ ਸਿੰਘ ਹਸਪਤਾਲ ਰੇਲਵੇ ਰੋਡ ਗੁਰਦਾਸਪੁਰ ਵਿਖੇ ਵੀ ਸਥਿਤ ਹੈ | ਜਿੱਥੇ ਕਿ ਉਹ ਮੰਗਲਵਾਰ ਅਤੇ ਵੀਰਵਾਰ ਆ ਕੇ ਅੱਖਾਂ ਰੋਗੀਆਂ ਦਾ ਅਪ੍ਰੇਸ਼ਨ ਕਰਦੇ ਹਨ |



