ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)- ਪੰਜਾਬ ਸਰਕਾਰ ਵੱਲੋਂ ਪੈਪਸੋ ਅਤੇ ਪਨਬਸ ਤੋਂ ਇਲਾਵਾ ਪੰਜਾਬ ਰੋਡਵੇਜ ਦੇ ਸਾਰੇ ਬੱਸਾਂ ਦੇ ਡਿੱਪੂ ਇਸ ਸਮੇਂ ਘਾਟੇ ਵੱਲ ਚੱਲ ਰਹੇ ਹਨ। ਇਸ ਸਬੰਧੀ ਯਾਦਦਵਿੰਦਰ ਸਿੰਘ ਪ੍ਰਮੁੱਖ ਬੁਲਾਰੇ ਬਠਿੰਡਾ ਨੇ ਦੱਸਿਆ ਕਿ ਜਿਸਦਾ ਮੁੱਖ ਕਾਰਨ ਸਰਕਾਰਾਂ ਵੱਲੋਂ ਲੋਕਾਂ ਦੀਆਂ ਵੋਟਾਂ ਬਟੌਰਨ ਦੇ ਬਦਲੇ ਔਰਤਾਂ ਦਾ ਬੱਸਾਂ ਵਿੱਚ ਸਫਰ ਮੁੱਫਤ ਕਰਨ ਨਾਲ ਇਹ ਸੇਵਾ ਘਾਟੇ ਵਿੱਚ ਚੱਲ ਰਹੀ ਹੈ। ਉਕਤ ਕਿਸੇ ਵੀ ਡਿਪੂ ਦੇ ਕਰਮਚਾਰੀਆਂ ਤੋਂ ਇਲਾਵਾ ਚਾਲਕਾ ਅਤੇ ਕੰਡਕਟਰਾਂ ਨੂੰ ਤਨਖਾਹ ਦੇਣ ਲਈ ਰਾਸ਼ੀ ਉਪਲਬੱਧ ਨਹੀਂ ਹੈ।
ਉਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਬੱਸਾਂ ਦੇ ਡਰਾਇਵਰ ਅਤੇ ਕੰਡਕਟਰ ਪੱਕੇ ਕੀਤੇ ਜਾਣਗੇ, ਪਰ ਸਰਕਾਰ ਬਣਦੇ ਸਾਰ ਹੀ ਇੰਨਾਂ ਬੱਸਾਂ ਦੇ ਠੇਕੇ ਪਹਿਲਾਂ ਦੀ ਤਰਾਂ ਜਾਰੀ ਰੱਖੇ ਅਤੇ ਔਰਤਾਂ ਦੇ ਫ੍ਰੀ ਸਰਵਿਸ ਯਾਤਰਾ ਨਿਰੰਤਰ ਜਾਰੀ ਰੱਖੀ। ਜਿਸਦੇ ਫਲਸਰੂਪ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਦਾ ਇੰਨਾਂ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਕੋਈ ਬਿਆਨ ਨਹੀਂ ਆਇਆ। ਜੇਕਰ ਪੰਜਾਬ ਸਰਕਾਰ ਨੇ ਸਖਤ ਫੈਸਲੇ ਲੈਂਦੇ ਹੋਏ ਔਰਤਾ ਦਾ ਮੁੱਫਤ ਬੱਸ ਸਰਵਿਸ ਬੰਦ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਇਹ ਪੰਜਾਬ ਰੋਡਵੇਜ ਦੀਆਂ ਬੱਸਾਂ ਸਫੇਦ ਹਾਥੀ ਬਣ ਕੇ ਰਹਿ ਜਾਣਗੇ। ਹੁਣ ਸਥਿਤੀ ਇਸ ਤਰਾਂ ਦੀ ਹੈ ਕਿ ਕੋਈ ਵੀ ਬੱਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਸਫਰ ਦੌਰਾਨ ਆਪਣਾ ਖਰਚਾ ਕੱਢਣਾ ਤੋਂ ਦੂਰ ਦੀ ਗੱਲ ਹੈ। ਇੱਥੋਂ ਤੱਕ ਕਿ ਅਥਾਹ ਘਾਟੇ ਵਿੱਚ ਜਾ ਰਹੀ ਹੈ। ਇਸ ਲਈ ਉਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਨੂੰ ਰੰਗਲਾ ਪੰਜਾਬ ਵੇਖਣਾ ਚਾਹੁੰਦੇ ਹੋ ਤਾਂ ਔਰਤਾਂ ਦਾ ਮੁੱਫਤ ਸਫਰ ਬੱਸਾਂ ਵਿੱਚ ਬੰਦ ਕੀਤਾ ਜਾਵੇ ਤਾਂ ਹੀ ਪੰਜਾਬ ਵਿੱਚ ਟ੍ਰਾਂਸਪੋਰਟ ਚੱਲ ਸਕਦੀ ਹੈ ਅਤੇ ਫਿਰ ਹੀ ਮੁਲਾਜਮ ਪੱਕੇ ਹੋ ਸਕਣਗੇ। ਨਹੀਂ ਤਾਂ ਇਹ ਮੁਲਾਜ਼ਮ ਬੱਸਾ ਖੜੀਆ ਕਰਕੇ ਸੜਕਾਂ ’ਤੇ ਇੰਸਾਫ ਲਈ ਆਉਣਗੇ। ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।


