ਕਰਨੈਲ ਸਿੰਘ ਮਾਲੀ ਕਮ ਚੌਕੀਦਾਰ ਨੂੰ ਵਿਦਾਇਗੀ ਪਾਰਟੀ ਦੌਰਾਨ ਦਿੱਤਾ ਮਾਨ ਸਨਮਾਨ

ਮਾਲਵਾ

ਸਰਦੂਲਗੜ੍ਹ /ਝੁਨੀਰ, ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)– ਕਰਨੈਲ ਸਿੰਘ ਮਾਲੀ ਕਮ ਚੌਕੀਦਾਰ ਨੂੰ ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਵੱਲੋਂ ਉਨਾਂ ਦੀ 30 ਸਾਲਾ ਦੇ ਕਾਰਜਕਾਲ ਉਪਰੰਤ ਰਿਟਾਇਰ ਹੋਣ ਸਮੇਂ ਮਾਨ ਸਨਮਾਨ ਨਾਲ ਸਰਦੂਲਗੜ੍ਹ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ । ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਰਨੈਲ ਸਿੰਘ ਨੇ ਵਿਭਾਗ ਵਿਚ ਲੰਬਾ ਸਮਾਂ ਬੇਦਾਗ਼ ਸੇਵਾ ਕੀਤੀ ਅਤੇ ਆਗੂਆਂ ਨਾਲ ਮੇਲਜੋ ਬਣਾ ਕੇ ਰੱਖਿਆ। ਅੱਜ ਦੀ ਵਿਦਾਇਗੀ ਪਾਰਟੀ ਵਿਚ ਸੁਖਵਿੰਦਰ ਸਿੰਘ ਸਰਦੂਲਗੜ੍ਹ , ਇਕਬਾਲ ਸਿੰਘ ਆਲੀਕੇ, ਗੁਰਸੇਵਕ ਸਿੰਘ ਭੀਖੀ , ਦੀਪ ਸਿੰਘ ਜੋਗਾ ਅਤੇ ਭਰਾਤਰੀ ਜਥੇਬੰਦੀ ਦੇ ਆਗੂ ਜਸਵੀਰ ਸਿੰਘ ਰਾਏਪੁਰ ਇਸ ਤੋਂ ਇਲਾਵਾ ਐਸ.ਡੀ.ਓ ਕਰਮਜੀਤ ਸਿੰਘ ਅਤੇ ਜੇ ਼ਈ ਸਾਹਿਬਾਨ ਅਤੇ‌‌ ‌‌ਦਫਤਰੀ ਸਟਾਫ ਵੱਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ ।

Leave a Reply

Your email address will not be published. Required fields are marked *