ਬਲਵਿੰਦਰ ਸਿੰਘ ਝੂਬਾਲ ਦੇ ਪਰਿਵਾਰ ਨੂੰ 32 ਸਾਲਾਂ ਬਾਅਦ ਰਾਹਤ, ਪੁਲਸ ਮੁਲਾਜਮਾਂ ਨੂੰ ਜੇਲ੍ਹ ਵਾਲਾ ਅਦਾਲਤੀ ਫੈਸਲਾ ਇਤਿਹਾਸਕ ਤੇ ਸ਼ਲਾਘਾਯੋਗ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)– ਬੀਤੇ 32 ਸਾਲਾਂ ਤੋਂ ਸਾਬਕਾ ਐਸ ਪੀ ਅਮਰਜੀਤ ਸਿੰਘ ਵੱਲੋਂ ਘਰੋਂ ਚੁੱਕ ਕੇ ਪੁਲਿਸ ਹਿਰਾਸਤ’ਚ ਮਾਰਨ ਤੋਂ ਬਾਅਦ ਲਾਪਤੇ ਕਰਨ ਵਾਲਿਆਂ ਪੁਲਸ ਅਧਿਕਾਰੀਆਂ ਵਿਰੁੱਧ ਇਨਸਾਫ ਦੀ ਮੰਗ ਕਰ ਰਹੇ ਭਾਈ ਬਲਵਿੰਦਰ ਸਿੰਘ ਝੂਬਾਲ ਦੇ ਪ੍ਰਵਾਰ ਨੂੰ ਉਸ ਵਕਤ ਕੁਝ ਰਾਹਤ ਮਹਿਸੂਸ ਹੋਈ, ਜਦੋਂ ਦੋਸ਼ੀ ਐਸ ਪੀ ਅਮਰਜੀਤ ਸਿੰਘ ਨੂੰ ਅਦਾਲਤ ਨੇ ਇੱਕ ਇਤਿਹਾਸਕ ਫੈਸਲੇ ਰਾਹੀਂ 10 ਸਾਲ ਦੀ ਸਖਤ ਸਜ਼ਾ ਤੇ ਭਾਰੀ ਜੁਰਮਾਨਾ ਸੁਣਾਇਆ, ਅਦਾਲਤ ਵੱਲੋਂ ਸੁਣਾਏ ਇਸ ਇਤਿਹਾਸਕ ਫੈਸਲੇ ਦੀ ਸ਼ਹੀਦ ਭਾਈ ਬਲਵਿੰਦਰ ਸਿੰਘ ਝੁਬਾਲ ਦੀ ਧਰਮਪਤਨੀ ਬੀਬੀ ਰਾਜਵੰਤ ਕੌਰ ਤੇ ਪ੍ਰਵਾਰ ਸਮੇਤ ਖਾੜਕੂਵਾਦ ਸਮੇਂ ਘਰਾਂ ਤੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਆਪਣੇ ਪੁੱਤਾਂ, ਭਰਾਵਾਂ, ਪਿਤਾਵਾਂ ਤੇ ਹੋਰਾਂ ਨੂੰ ਗੁਵਾਹ ਬੈਠੇ ਪ੍ਰਵਾਰਾਂ ਦੇ ਨਾਲ ਨਾਲ ਧਰਮੀ ਅਤੇ ਇਨਸਾਫਪਸੰਦ ਲੋਕਾਂ ਵਲੋਂ ਸ਼ਲਾਘਾ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਇਤਿਹਾਸਕ ਫੈਸਲਾ ਮੰਨਦਿਆਂ ਦੇਰ ਆਏ, ਦਰੁਸਤ ਆਏ।ਰੱਬ ਦੇ ਘਰ ਦੇਰ ਹੈ,ਅੰਧੇਰ ਨਹੀਂ? ਵਾਲੀਆਂ ਕਹਾਵਤਾਂ ਨੂੰ ਯਾਦ ਕਰਕੇ ਅਦਾਲਤੀ ਫੈਸਲੇ ਦਾ ਸਵਾਗਤ ਅਤੇ ਧੰਨਵਾਦ ਕੀਤਾ ਜਾ ਰਿਹਾ ਹੈ ਅਤੇ ਮੰਗ ਵੀ ਕੀਤੀ ਜਾ ਰਹੀ ਹੈ ਕਿ ਭਾਈ ਬਲਵਿੰਦਰ ਸਿੰਘ ਝੁਬਾਲ ਦੇ ਸੁਣਾਏ ਗਏ ਇਤਿਹਾਸਕ ਫੈਸਲਾ ਮੁਤਾਬਕ ਹਜ਼ਾਰਾਂ ਝੂਠੇ ਪੁਲਿਸ ਮੁਕਾਬਿਲਆਂ’ਚ ਮਾਰਕੇ ਲਾ ਪਤਾ ਕੀਤੇ ਸਿੰਘਾਂ ਤੇ ਹੋਰਾਂ ਦੇ ਦੋਸ਼ੀ ਪੁਲਸੀਆਂ ਨੂੰ ਵੀ ਇਸੇ ਤਰ੍ਹਾਂ ਸਜ਼ਾ ਦਿੱਤੀ ਜਾਵੇ, ਬਿੱਲ ਕੁੱਲ ਨਾਂ ਬਖਸ਼ਿਆ ਜਾਵੇ ? ਤਾਂ ਕਿ ਅੱਗੇ ਤੋਂ ਕੋਈ ਵੀ ਪੁਲਿਸ ਅਧਿਕਾਰੀ ਅਜਿਹੀ ਗੈਰ ਕਾਨੂੰਨੀ ਤੇ ਇਨਸਾਨੀਅਤ ਤੋਂ ਗਿਰੀ ਹਰਕਤ ਨੂੰ ਅੰਜਾਮ ਦੇਣ ਦੀ ਜੁਅਰਤ ਨਾਂ ਕਰ ਸਕੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 32 ਸਾਲ ਪਹਿਲਾਂ ਪੁਲਿਸ ਹਿਰਾਸਤ ਵਿਚ ਮਾਰਕੇ ਲਾ ਪਤਾ ਕੀਤੇ ਭਾਈ ਬਲਵਿੰਦਰ ਝੁਬਾਲ ਦੇ ਮੁੱਖ ਦੋਸ਼ੀ ਸਾਬਕ ਐਸ ਪੀ ਅਮਰਜੀਤ ਸਿੰਘ ਨੂੰ ਅਦਾਲਤ ਵੱਲੋਂ ਦਿੱਤੀ 10 ਸਾਲ ਦੀ ਸਖ਼ਤ ਸਜ਼ਾ ਤੇ ਭਾਰੀ ਜੁਰਮਾਨਾ ਕਰਨ ਵਾਲੇ ਇਤਿਹਾਸਕ ਫੈਸਲੇ ਦੀ ਸ਼ਲਾਘਾ ਅਤੇ ਖਾੜਕੂਵਾਦ ਸਮੇਂ’ਚ ਅਜਿਹੇ ( ਭਾਈ ਬਲਵਿੰਦਰ ਸਿੰਘ ) ਵਰਗੇ ਲਾਪਤਾ ਕਰਕੇ ਮਾਰਨ ਵਾਲੇ ਪੁਲਸੀਆਂ ਨੂੰ ਵੀ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਭਾਈ ਬਲਵਿੰਦਰ ਸਿੰਘ ਨੂੰ ਕੇ ਸ਼ਹੀਦ ਕਰਨ ਵਿਰੁੱਧ ਉਸ ਦੀ ਪਤਨੀ ਵੱਲੋਂ ਪਾਈ ਪਟੀਸ਼ਨ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਸੀ, ਭਾਈ ਖਾਲਸਾ ਨੇ ਦੱਸਿਆ ਸ਼ਹੀਦ ਦੀ ਪਤਨੀ ਬੀਬੀ ਰਾਜਵੰਤ ਕੌਰ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਬਕਾ ਐਸ ਪੀ ਅਮਰਜੀਤ ਸਿੰਘ ਅਤੇ ਹੋਰਾਂ ਤੇ 1997 ਨੂੰ ਐਫ ਆਈ ਆਰ ਦਰਜ ਹੋਈ ਸੀ ,ਭਾਈ ਖਾਲਸਾ ਨੇ ਦੱਸਿਆ ਬੀਬੀ ਰਾਜਵੰਤ ਕੌਰ ਨੇ ਆਪਣੇ ਪਤੀ ਦੇ ਇਨਿਸਾਫ ਲਈ ਹਾਈ ਕੋਰਟ ਤੋਂ ਪਟੀਸ਼ਨ ਖਾਰਜ ਹੋਣ ਤੋ ਬਾਅਦ ਹਿੰਮਤ ਨਹੀਂ ਹਾਰੀ ਅਤੇ 32 ਸਾਲਾਂ ਬਾਅਦ ਉਹ ਆਪਣੇ ਪਤੀ ਲਈ ਅਦਾਲਤ ਰਾਹੀਂ ਕਾਨੂੰਨੀ ਇਨਸਾਫ ਲੈਣ ਵਿੱਚ ਕਾਮਯਾਬ ਹੋਈ, ਫੈਡਰੇਸ਼ਨ ਆਗੂ ਭਾਈ ਖਾਲਸਾ ਨੇ ਕਿਹਾ ਭਾਵੇਂ ਬੀਬੀ ਰਾਜਵੰਤ ਕੌਰ ਦਾ ਪਤੀ ਤਾਂ ਇਸ ਫੈਸਲੇ ਨਾਲ ਵਾਪਸ ਨਹੀਂ ਆਵੇਗਾਂ, ਪਰ ਉਹਨਾਂ ਨੂੰ ਇਸ ਅਦਾਲਤੀ ਫੈਸਲੇ ਨਾਲ ਕੁਝ ਰਾਹਤ ਮਹਿਸੂਸ ਜ਼ਰੂਰ ਹੋਵੇਗੀ ,ਭਾਈ ਖਾਲਸਾ ਨੇ ਕਿਹਾ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਭੈਣ ਵਲੋਂ ਕੀਤੀ ਕਾਨੂੰਨੀ ਚਾਰਜੋਈ ਨੂੰ ਸਲਾਮ ਕਰਦੀ ਹੈ ,ਕਿਉਂਕਿ ਇੰਨਾ ਲੰਮਾ ਸਮਾਂ ਇਨਸਾਫ਼ ਲਈ ਲੜਨਾ ਔਰਤ ਲਈ ਬਹੁਤ ਮੁਸ਼ਕਲ ਹੈ, ਜਦੋਂ ਮੌਕੇ ਦੇ ਗਵਾਹ ਵੀ ਮਰ ਚੁੱਕੇ ਹੋਣ ਅਤੇ ਦੋਸ਼ੀ ਸ਼ਰੇਆਮ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹੋਣ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਦਾਲਤ ਦੇ ਇਸ ਮਹਾਨ ਇਤਿਹਾਸਕ ਫੈਸਲੇ ਦਾ ਸਵਾਗਤ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਫ਼ੈਸਲਾ ਮੰਨਦੀ ਹੈ, ਉਥੇ ਮਾਨਯੋਗ ਸੁਪਰੀਮ ਕੋਰਟ ਤੋਂ ਮੰਗ ਕਰਦੀ ਹੈ ਕਿ ਅਜਿਹੇ ਹੋਰ ਵੀ ਬਹੁਤ ਕੇਸ ਹਨ, ਉਨ੍ਹਾਂ ਦੇ ਦੋਸੀ ਅਧਿਕਾਰੀਆਂ ਨੂੰ ਵੀ ਬਖਸ਼ਿਆ ਨਾਂ ਜਾਵੇ ਅਤੇ ਇਸੇ ਤਰ੍ਹਾਂ ਸਖ਼ਤ ਸਜ਼ਾ ਦਿੱਤੀ ਜਾਵੇ ,ਤਾਂ ਕਿ ਅੱਗੇ ਤੋਂ ਕੋਈ ਵੀ ਪੁਲਿਸ ਅਧਿਕਾਰੀ ਅਜਿਹੇ ਗੈਰ ਕਾਨੂੰਨੀ ਤੇ ਗੈਰ ਮਨੁੱਖਤਾ ਵਾਲੇ ਵਰਤਾਰੇ ਨੂੰ ਅੰਜਾਮ ਦੇਣ ਦੀ ਹਿੰਮਤ ਨਾ ਕਰ ਸਕੇ ।। ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ, ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ, ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਗੁਰਜਸਪਰੀਤ ਸਿੰਘ ਮਜੀਠਾ, ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਤੇ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ।।

Leave a Reply

Your email address will not be published. Required fields are marked *