ਗੁਰਦਾਸਪੁਰ, 30 ਜੁਲਾਈ (ਸਰਬਜੀਤ ਸਿੰਘ)–ਮੁੱਖ ਮੰਤਰੀ ਅਤੇ ਸਿਖਿਆ ਮੰਤਰੀ ਪੰਜਾਬ ਨੇ ਲੰਮੇ ਸਮੇਂ ਤੋਂ ਘਟ ਤਨਖਾਹਾਂ ਤੇ ਕੰਮ ਕਰਨ ਵਾਲੇ ਕੱਚੇ ਅਧਿਆਪਕਾ ਨੂੰ ਪੱਕੇ ਕਰਨ ਦੇ 12710 ਨਿਯੁਕਤੀ ਪੱਤਰ ਸੌਂਪੇ ਅਤੇ ਮੁੱਖ ਮੰਤਰੀ ਨੇ ਆਪਣੇ ਭਾਸ਼ਨ ਵਿੱਚ ਦਾਵਾ ਕੀਤਾ ਕਿ ਜੋਂ ਪਿਛਲੀਆਂ ਸਰਕਾਰਾਂ ਦਸ ਸਾਲਾਂ ਤੋਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕੀਆਂ ,ਸਾਡੀ ਸਰਕਾਰ ਨੇ ਡੇਢ ਸਾਲ ਵਿੱਚ ਹੀ ਇਨ੍ਹਾਂ ਅਧਿਆਪਕਾਂ ਦੇ ਨਾਮ ਨਾਲੋਂ ਕੱਚਾ ਸ਼ਬਦ ਖਤਮ ਕਰ ਦਿੱਤਾ ਹੈ ਅਤੇ ਨਾਲ ਹੀ ਤਨਖਾਹ ਆਦਿ ਵਿੱਚ ਵਾਧੇ ਦਾ ਵੀ ਜ਼ਿਕਰ ਕੀਤਾ, ਜਦੋਂ ਕਿ ਕਈ ਸਿਆਸੀ ਪਾਰਟੀਆਂ ਦੇ ਵਿਰੋਧੀ ਨੇਤਾਵਾਂ ਅਤੇ ਕੁਝ ਅਧਿਆਪਕਾਂ ਵੱਲੋਂ ਇਸ ਨੂੰ ਸਰਾ ਸਰ ਅਧਿਆਪਕਾਂ ਨਾਲ ਧੋਖਾ ਦੱਸਿਆ ਜਾ ਰਿਹਾ ਹੈ, ਲੋਕ ਇਸ ਹਾਸੋਹੀਣੀ ਸਿਆਸਤ ਤੋਂ ਗਹਿਰੇ ਦੁਖੀ ਹੋ ਕੇ ਮੰਗ ਕਰ ਰਹੇ ਹਨ ,ਕਿ ਇਸ ਸਾਰੇ ਘਟਨਾਕ੍ਰਮ ਦੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ ,ਕਿਉਂਕਿ ਇਸ ਦਾ ਰਾਜ ਦੇ ਪੜੇ ਲਿਖੇ ਨੌਜਵਾਨਾਂ ਤੇ ਗਲਤ ਪ੍ਰਭਾਵ ਪੈ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਵਿਖੇ 12710 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਪੱਕੇ ਕਰਨ ਵਾਲੇ ਕੀਤੇ ਐਲਾਨ ਅਤੇ ਵਿਰੋਧੀਆਂ ਸਮੇਤ ਕੁਝ ਅਧਿਆਪਕਾਂ ਵੱਲੋਂ ਇਸ ਨੂੰ ਧੋਖਾ ਦੱਸਣ ਦੀ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਉਨ੍ਹਾਂ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਦਾ ਧੰਨਵਾਦ ਕਰਦੀ ਹੈ ਅਗਰ ਉਹਨਾਂ ਨੇ ਆਪਣੇ ਧਰਮ ਇਮਾਨ ਨਾਲ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੇ ਨਿਯੁਕਤੀ ਪੱਤਰ ਦਿਤੇ ਹਨ, ਪਰ ਜੇ ਇਹਨਾਂ ਨਿਯੁਕਤੀ ਪੱਤਰਾਂ ਰਾਹੀਂ ਅਧਿਆਪਕਾਂ ਨੂੰ ਪੱਕਾ ਕਰਨ ਦਾ ਵਿਰੋਧੀਆਂ ਤੇ ਕੁੱਝ ਅਧਿਆਪਕਾ ਮੁਤਾਬਕ ਸਿਰਫ ਧੋਖਾ ਕੀਤਾ ਗਿਆ ਹੈ ਤਾਂ ਸਾਡੀ ਜਥੇਬੰਦੀ ਏ ਆਈ ਐਸ ਐਸ ਐਫ ਖਾਲਸਾ ਇਸ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੀ ਹੋਈ ਮੁਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਅਤੇ ਅਧਿਆਪਕਾਂ ਤੋਂ ਮੁਵਾਫੀ ਮੰਗਣ ਦੀ ਬੇਨਤੀ ਕਰਦੀ ਹੈ ਅਤੇ ਇਸ ਭੁੱਲ ਨੂੰ ਦੁਰਸਤ ਕਰਨ ਲਈ ਆਪਣੇ ਧਰਮ ਇਮਾਨ ਨਾਲ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੇ ਸਹੀ ਨਿਯੁਕਤੀ ਪੱਤਰ ਸੌਂਪੇ ਜਾਣ ਤਾਂ ਕਿ ਵਿਰੋਧੀਆਂ ਦਾ ਮੂੰਹ ਬੰਦ ਕੀਤਾ ਜਾ ਸਕੇ, ਅਤੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਅਧਿਆਪਕਾਂ ਨੂੰ ਪੱਕਾ ਕਰਨ ਵਾਲਾ ਵਾਹਦਾ ਪੂਰਾ ਕੀਤਾ ਜਾ ਸਕੇ । ਭਾਈ ਖਾਲਸਾ ਨੇ ਸਪਸ਼ਟ ਕੀਤਾ ਕਿ ਵਿਰੋਧੀ ਆਗੂਆਂ ਤੇ ਕੁਝ ਅਧਿਆਪਕਾਂ ਨੇ ਦੱਸਿਆ ਕਿ ਨਿਯੁਕਤੀ ਪੱਤਰਾਂ ਵਿੱਚ ਤਨਖਾਹ ਆਦਿ ਵਿੱਚ ਵਾਧੇ ਦੀ ਗੱਲ ਹੈ ਪਰ ਪੱਕਿਆ ਵਾਲੀਆਂ ਸਾਰੀਆਂ ਸਰਕਾਰੀ ਸਹੂਲਤਾਂ ਸਬੰਧੀ ਕੋਈ ਜ਼ਿਕਰ ਨਹੀਂ ਭਾਈ ਖਾਲਸਾ ਨੇ ਕਿਹਾ ਸੰਗਰੂਰ ਜ਼ਿਲ੍ਹੇ ਵਿੱਚ ਸਬੰਧਤ ਇਨਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਬਿਕਰਮ ਸਿੰਘ ਮਜੀਠੀਆ, ਵਿਧਾਇਕ ਖਹਿਰਾ ਤੇ ਹੋਰਾਂ ਸਿਆਸੀ ਵਿਰੋਧੀਆਂ ਵਲੋਂ ਇਹਨਾਂ ਨਿਯੁਕਤੀ ਪੱਤਰਾਂ ਰਾਹੀਂ ਅਧਿਆਪਕਾਂ ਨਾਲ ਕੀਤੇ ਧ੍ਰੋਹ ਦਾ ਮੁੱਖ ਮੰਤਰੀ ਤੇ ਇਲਜਾਮ ਲਗਾਇਆ ਜਾ ਰਿਹਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੰਗ ਕਰਦੀ ਹੈ ਕਿ ਇਸ ਦੀ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਹਾਸੋਹੀਣੀ ਸਿਆਸਤ ਨੂੰ ਤਿਆਗਿਆ ਜਾਵੇ ਇਸ ਮੌਕੇ ਭਾਈ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਅਤੇ ਭਾਈ ਅਮਰਜੀਤ ਸਿੰਘ ਧੂਲਕਾ ਤੋਂ ਇਲਾਵਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਆਦਿ ਆਗੂ ਹਾਜ਼ਰ ਸਨ ।