ਗੁਰਦਾਸਪੁਰ, 25 ਮਈ ( ਸਰਬਜੀਤ ਸਿੰਘ)– ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਮੂਹ ਨਾਨਕ ਨਾਮ ਲੇਵਾ ਸਿਖਾ ਨੂੰ ਬੇਨਤੀ ਕੀਤੀ ਕਿ ਆਪਣੇ ਜਨਮ ਦਿਹਾੜਿਆਂ ਨੂੰ ਵੱਡੇ ਵੱਡੇ ਹੋਟਲਾ ਪੈਲਸਾ ‘ਚ ਕੇਕ ਕਟਣ ,ਮੋਮਬਤੀਆਂ ਜਗਾਉਣ ਦੇ ਨਾਲ ਨਾਲ ਡੀਜੀ ਰਾਹੀਂ ਨਚਣ ਵਾਲੇ ਪੱਛਮੀ ਲੋਕਾ ਪਿੱਛੇ ਲੱਗਣ ਦੀ ਬਜ਼ਾਏ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਰਬੀ ਬਾਣੀ ਦਾ ਓਟ ਆਸਰਾ ਲੈਣ ਲਈ ਗੁਰੂ ਘਰ ‘ਚ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਤੇ ਰਬੀ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਤੋਂ ਉਪਰੰਤ ਸਾਦੇ ਢੰਗ ਤੇ ਸਿਖੀ ਪਰੰਪਰਾ ਮਰਯਾਦਾ ਅਨੁਸਾਰ ਲੋੜਵੰਦ ਗਰੀਬਾ ਨੂੰ ਲੰਗਰ ਛਕਾਉਣ ਤੇ ਹੋਰ ਦਾਨ ਦੇਣ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਜੋ ਸਮੇ ਅਤੇ ਲੋਕਾ ਦੀ ਮੁਖ ਮੰਗ ਹੈ,ਇਹਨਾ ਸ਼ਬਦਾਂ ਦਾ ਪਰਗਟਾਵਾ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਾਕੀ ਹਨੀਤ ਕੌਰ ਕਨੇਡਾ ਪੁਤਰੀ ਮਨਿੰਦਰਜੀਤ ਸਿੰਘ ਤੇ ਬੀਬਾ ਹਰਪਰੀਤ ਕੌਰ ਦੇ ਜਨਮ ਦਿਹਾੜੇ ਤੇ ਘਰ ਦੀ ਸ਼ਾਂਤੀ ਲਈ ਰਖੇ ਅਖੰਡ ਪਾਠ ਸਾਹਿਬ ਦੀ ਹਾਜ਼ਰੀਆਂ ਭਰਨ ਤੋ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀ ਕੀਤਾ। ਭਾਈ ਖਾਲਸਾ ਨੇ ਦਸਿਆ ਕਾਕੀ ਹਨੀਤ ਕੌਰ ਕਨੇਡਾ ਦੇ ਪਰਵਾਰ ਮੋਢੀ ਦਾਦਾ ਭਾਈ ਗੁਰਜੰਟ ਸਿੰਘ ਤੇ ਦਾਦੀ ਜੀ ਗੁਰਬਾਣੀ ਨੂੰ ਮੰਨਣ ਤੇ ਭਰੋਸ ਰਖਣ ਵਾਲੇ ਗੁਰਮੁਖ ਪਰਵਾਰ ਹਨ, ਭਾਈ ਖਾਲਸਾ ਨੇ ਸਪਸਟ ਕੀਤਾ ਇਸ ਗੁਰਮੁਖ ਪਰਵਾਰ ਨੇ ਆਪਣੀ ਬਚੀ ਹਨੀਤ ਕੌਰ ਦਾ ਜਨਮ ਦਿਹਾੜਾ ਤੇ ਘਰ ਦੀ ਸੁਖ ਸਾਨਤੀ ਲਈ ਗੁਰਦੁਵਾਰਾ ਬੁਢਾਸਰ ਸਾਹਿਬ ਲੋਹਟਬਧੀ ਰਾਏਕੋਟ ਵਿਖੇ ਆਦਿ ਗੁਰੂ ਗਰੰਥ ਸਾਹਿਬ ਦੀ ਗੁਰਬਾਣੀ ਦੇ ਸਪੂਰਨ ਭੋਗ ਪਾਉਣ ਤੋ ਉਪਰੰਤ ਗੁਰ ਮਰਯਾਦਾ ਅਨੁਸਾਰ ਲੰਗਰ ਦੀ ਪੰਗਤ’ਚ ਸਬਨਾ ਪਰਸਾਦਾ ਛਕਾਇਆ ਗਿਆ,ਭਾਈ ਖਾਲਸਾ ਨੇ ਦਸਿਆ ਗੁਰਘਰ ਦੇ ਮੁਖ ਪਰਬੰਧਕ ਸੰਤ ਬਾਬਾ ਜਸਦੇਵ ਜੀ,ਭਾਈ ਗੁਰਜੰਟ ਸਿੰਘ ਮੈਬਰ ਜਸਪਾਲ ਸਿਘ ਪਾਲੀ,ਸਾਬਕਾ ਸਰਪੰਚ ਲਖਵੀਰ ਸਿੰਘ ,ਭਾਈ ਦਲਬੀਰ ਸਿੰਘ ਨਰੰਗਵਾਲ,ਗੁਰਜੀਤ ਸਿੰਘ ਸਦੌੜ,ਕੁਲਜੀਤ ਸਿੰਘ ਲੋਹਟਬਧੀ,ਭਾਈ ਮਨਜੀਤ ਸਿੰਘ ਕਨੇਡਾ,ਜਥੇਦਾਰ ਰਣਜੀਤ ਸਿੰਘ ਮੌੜਸਰ , ਤੇ ਭਾਈ ਵਿਰਸਾ ਸਿੰਘ ਖਾਲਸਾ ਪਰਧਾਨ ਏ ਆਈ ਐਸ ਐਸ ਐਫ ਖਾਲਸਾ ਹਾਜ਼ਰ ਸਨ।



