ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ)–ਬਾਬਾ ਅਕਾਲ ਜੀ ਬਾਬਾ ਸ਼ਹੀਦ ਜੀ ਦੀ ਸਲਾਨਾ 11ਵੀਂ ਬਰਸੀ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਢਾਬਸਰ ਤਰਨਤਾਰਨ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਚਾਵਾਂ ਨਾਲ ਮਨਾਈ ਗਈ, ਅਖੰਡ ਪਾਠਾਂ ਦੇ ਭੋਗ ਪਾਏ ਗਏ,ਨਗਰ ਕੀਰਤਨ ਸਜਾਇਆ ਗਿਆ, ਧਾਰਮਿਕ ਦੀਵਾਨ ਸਜਾਏ ਗਏ, ਜਥੇਦਾਰ ਬਾਬਾ ਪ੍ਰੇਮ ਸਿੰਘ ਦਲਪੰਥ ਬਾਬਾ ਬਿਧੀਚੰਦ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮਾਂਝਾ ਤਰਨਦਲ, ਬਾਬਾ ਬਲਵਿੰਦਰ ਸਿੰਘ ਮਾੜੀਕੰਬੋਕੇ, ਜਥੇ ਪੰਜਾਬ ਸਿੰਘ ਸੁਲਤਾਨਵਿੰਡ ਅਤੇ ਜਥੇਦਾਰ ਬਾਬਾ ਕਸ਼ਮੀਰ ਸਿੰਘ ਧਰਮਕੋਟ ਆਦਿ ਪੰਥਕ ਜਥੇਦਾਰ ਸਾਹਿਬਾਨਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਾਜ਼ਰੀ ਲਵਾਈ, ਧਾਰਮਿਕ ਬੁਲਾਰਿਆਂ ਦਾ ਮੁੱਖ ਪ੍ਰਬੰਧਕ ਅਤੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਚਤਰ ਸਿੰਘ ਵੱਲੋਂ ਭਰਵਾਂ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮਾਝਾਂ ਤਰਨਾ ਦਲ ਨਾਲ਼ ਟੈਲੀਫੋਨ ਤੇ ਗੱਲਬਾਤ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ (ਭਾਈ ਖਾਲਸਾ) ਨੇ ਦੱਸਿਆ ਸਲਾਨਾ ਬਰਸੀ ਦੇ ਸਬੰਧ ਵਿੱਚ ਪਰਸੋਂ ਦੇ ਰੋਜ਼ ਤੋਂ ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਅਜ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਕੀਰਤਨੀ ਜਥੇ ਨੇ ਗੁਰੂਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਨਾਲ ਬਰਸੀਂ ਧਾਰਮਿਕ ਦੀਵਾਨ ਦੀ ਅਰੰਭਤ ਕੀਤੀ, ਜਿਸ ਵਿਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਤੋਂ ਇਲਾਵਾ ਕਈ ਸੰਪ੍ਰਦਾਵਾਂ ਦੇ ਜਥੇਦਾਰ ਸਾਹਿਬਾਨਾਂ ਨੇ ਹਾਜ਼ਰੀ ਲਵਾਈ ਅਤੇ ਜਥੇਦਾਰ ਬਾਬਾ ਅਕਾਲ ਜੀ ਬਾਬਾ ਸ਼ਹੀਦ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਭਾਈ ਖਾਲਸਾ ਨੇ ਦੱਸਿਆ ਸਮੂਹ ਧਾਰਮਿਕ ਬੁਲਾਰਿਆਂ ਸੰਤਾਂ ਮਹਾਂਪੁਰਸ਼ਾਂ ਤੇ ਹੋਰ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਦਾ ਮੁੱਖ ਸੇਵਾਦਾਰ ਤੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਚਤਰ ਸਿੰਘ ਵੱਲੋਂ ਸੀਰੀਪਾਓ ਦੇ ਕੇ ਸਨਮਾਨਿਤ ਕੀਤਾ ਗਿਆ, ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ ਇਸ ਮੌਕੇ ਜਥੇਦਾਰ ਬਾਬਾ ਪ੍ਰੇਮ ਸਿੰਘ ਦਲਪੰਥ ਬਾਬਾ ਬਿਧੀ ਚੰਦ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਮਾਝਾਂ ਤਰਨਾ ਦਲ, ਜਥੇਦਾਰ ਪੰਜਾਬ ਸਿੰਘ ਸੁਲਤਾਨ ਵਿੰਡ, ਬਾਬਾ ਹਰਭਜਨ ਸਿੰਘ ਮਾੜੀ ਕੰਬੋਕੇ ਬਾਉਲੀ ਸਾਹਿਬ ਵਾਲੇ, ਬਾਬਾ ਬਲਕਾਰ ਸਿੰਘ ਯੂ ਐਸ ਏ, ਜਥੇਦਾਰ ਬਾਬਾ ਕਸ਼ਮੀਰ ਸਿੰਘ ਧਰਮਕੋਟ ਤੋਂ ਇਲਾਵਾ ਸੈਂਕੜੇ ਜਥੇਦਾਰ ਹਾਜਰ ਸਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।