ਸਾਥੀ ਭੀਮ ਸਿੰਘ ਆਲਮਪੁਰ ਦਾ ਦਰਦਨਾਕ ਵਿਛੋੜਾ

ਜਲੰਧਰ

-ਪਾਸਲਾ ਤੇ ਸਾਥੀਆਂ ਨੇ ਭਰੇ ਮਨ ਨਾਲ ਭੇਂਟ ਕੀਤੀ ਅਕੀਦਤ

ਦਾਹ ਸੰਸਕਾਰ ਅੱਜ ਹੋਵੇਗਾ
ਜਲੰਧਰ, ਗੁਰਦਾਸਪੁਰ 6 ਜਨਵਰੀ (ਸਰਬਜੀਤ ਸਿੰਘ)– ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਸਕੱਤਰੇਤ ਦੇ ਮੈਂਬਰ ਅਤੇ ਸੰਗਰੂਰ ਜਿਲ੍ਹਾ ਕਮੇਟੀ ਦੇ ਪ੍ਰਧਾਨ ਕਾਮਰੇਡ ਭੀਮ ਸਿੰਘ ਆਲਮਪੁਰ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ ਹਨ। ਸਾਥੀ ਭੀਮ ਸਿੰਘ ਉੱਘੇ ਕਿਸਾਨ ਘੁਲਾਟੀਏ ਸਨ ਅਤੇ ਸੀਪੀਐਮ ਪੰਜਾਬ ਤੇ ਆਰਐਮਪੀਆਈ ਦੇ ਸੰਸਥਾਪਕਾਂ ਚੋਂ ਸਨ।
ਆਰਐਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੀਨੀਅਰ ਆਗੂਆਂ ਸਾਥੀ ਹਰਕੰਵਲ ਸਿੰਘ, ਰਤਨ ਸਿੰਘ ਰੰਧਾਵਾ, ਪਰਗਟ ਸਿੰਘ ਜਾਮਾਰਾਏ, ਪ੍ਰੋ ਜੈਪਾਲ ਸਿੰਘ, ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਡਾ ਸਤਨਾਮ ਸਿੰਘ ਅਜਨਾਲਾ, ਵੇਦ ਪ੍ਰਕਾਸ਼, ਨੱਥਾ ਸਿੰਘ ਪਠਾਨਕੋਟ ਨੇ ਸਾਥੀ ਭੀਮ ਸਿੰਘ ਆਲਮਪੁਰ ਦੇ ਕਿਰਤੀ ਦੀ ਬੰਦ ਖਲਾਸੀ ਦੇ ਸੰਗਰਾਮ ‘ਚ ਪਾਏ ਸ਼ਾਨਾਮੱਤੇ ਯੋਗਦਾਨ ਨੂੰ ਫਖ਼ਰ ਨਾਲ ਸਲਾਮ ਭੇਂਟ ਕਰਦਿਆਂ ਵਿਛੜੇ ਸਾਥੀ ਦੀ ਪਤਨੀ ਅਤੇ ਬੇਟਾ-ਬੇਟਾ ਨਾਲ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਹਨ। ਪਾਰਟੀ ਆਗੂਆਂ ਸਾਥੀ ਊਧਮ ਸਿੰਘ ਸੰਤੋਖਪੁਰਾ, ਸਰਬਜੀਤ ਸਿੰਘ ਵੜੈਚ ਅਤੇ ਦੇਵ ਰਾਜ ਵਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਸਾਥੀ ਭੀਮ ਸਿੰਘ ਦਾ ਅੰਤਮ ਸਸਕਾਰ ਵਜੇ ਉਨ੍ਹਾਂ ਦੇ ਪਿੰਡ ਆਲਮਪੁਰ ਨੇੜੇ ਲਹਿਰਾ ਗਾਗਾ ਵਿਖੇ ਅੱਜ ਸਵੇਰੇ 11-00 ਵਜੇ ਕੀਤਾ ਜਾਵੇਗਾ।

Leave a Reply

Your email address will not be published. Required fields are marked *