ਸੰਸਦੀ ਚੌਣਾਂ 2024 ਵਿੱਚ ਨਾਗਰਿਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਦੇ ਕਰਕੇ ਮਜਬੂਤ ਰਾਸ਼ਟਰ ਦੀ ਸਿਰਜਣਾ ਕਰਨ- ਪ੍ਰਿੰਸੀਪਲ ਲਛਮਣ ਸਿੰਘ
ਬਟਾਲਾ ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)– ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:) ਬਟਾਲਾ ਦੀ ਮਹੀਨਾਵਾਰ ਅਹਿਮ ਮੀਟਿੰਗ ਪ੍ਰਧਾਨ ਪ੍ਰਿੰਸੀਪਲ ਲਛਮਣ ਸਿੰਘ ਦੀ ਅਗਵਾਈ ਵਿੱਚ ਹੋਈ , ਜਿਸ ਦੌਰਾਨ ਵੱਡੀ ਗਿਣਤੀ ਵਿੱਚ ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਪ੍ਰਿੰਸੀਪਲ ਲਛਮਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਮੀਟਿੰਗ ਵਿੱਚ ਸਮਾਜ ਭਲਾਈ ਦੇ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਬੁੱਧੀਜੀਵੀਆਂ ਵੱਲੋਂ ਵਿਸਥਾਰ ਸਾਹਿਤ ਚਰਚਾ ਕਰਕੇ ਇਸ ਦੀ ਯੋਜਨਾਬੰਦੀ ਕੀਤੀ ਗਈ ਹੈ।ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਸੰਸਦੀ ਚੌਣਾਂ 2024 ਵਿੱਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਦੇ ਕਰਕੇ ਮਜਬੂਤ ਰਾਸ਼ਟਰ ਦੀ ਸਿਰਜਣਾ ਕਰਨ।ਇਸ ਦੌਰਾਨ ਹਾਜ਼ਰ ਮੈਂਬਰਾਂ ਵੱਲੋਂ ਵੀ ਵਿਚਾਰ ਪ੍ਰਗਟ ਕੀਤੇ ਗਏ। ਇਸ ਮੌਕੇ ਫੋਰਮ ਦੇ ਮੈਂਬਰ ਗੁਰਨਾਮ ਸਿੰਘ ਗੋਲਡ ਮੈਡਲਿਸਟ ਨੂੰ ਹਾਜ਼ਰ ਮੈਂਬਰਾਂ ਵੱਲੋਂ 80+ ਵੈਟਰਨ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ਅਲਵਰ ਰਾਜਸਥਾਨ ਅਤੇ ਜੈਤੋਂ ( ਪੰਜਾਬ ) ਤੋਂ ਫਰਵਰੀ-ਮਾਰਚ ਵਿੱਚ 6 ਸੋਨੇ ਤੇ ਚਾਂਦੀ ਤਗ਼ਮੇ ਜਿੱਤਣ ਤੇ ਮੁਬਾਰਕਬਾਦ ਦਿੰਦੇ ਹੋਏ ਸਨਮਾਨਿਤ ਕੀਤਾ। ਇਸ ਦੌਰਾਨ ਮੀਤ ਪ੍ਰਧਾਨ ਸਰਦੂਲ ਸਿੰਘ ਸੋਢੀ, ਜਨਰਲ ਸੈਕਟਰੀ ਗੁਰਦਰਸ਼ਨ ਸਿੰਘ ਧਾਮੀ, ਸੈਕਟਰੀ ਪ੍ਰਿੰਸੀਪਲ ਨਾਨਕ ਸਿੰਘ, ਇੰਜ: ਨਰਿੰਦਰ ਸਿੰਘ ਸੰਧੂ, ਸੀਨੀਅਰ ਮੈਨੇਜਰ ਕਸ਼ਮੀਰ ਸਿੰਘ ਛੀਨਾ, ਮੈਨੇਜਰ ਬਲਵਿੰਦਰ ਸਿੰਘ ਸੰਘੇੜਾ, ਡਾਕਟਰ ਸੱਤਪਾਲ ਸਿੰਘ, ਸਵਰਨ ਸਿੰਘ ਸਰੂਪਵਾਲੀ, ਪ੍ਰਿੰਸੀਪਲ ਨਵਤੇਜਪਾਲ ਸਿੰਘ ਪਨੇਸਰ, ਪ੍ਰਿੰਸੀਪਲ ਪ੍ਰਿਤਪਾਲ ਸਿੰਘ, ਸਵਿੰਦਰ ਸਿੰਘ ਸੰਧੂ, ਦਰਸ਼ਨ ਲਾਲ ਇੰਸਪੈਕਟਰ, ਅਰਵਿੰਦਰਪਾਲ ਸਿੰਘ ਪਰਮਾਰ, ਗੁਰਪ੍ਰੀਤ ਸਿੰਘ ਪਰਮਾਰ, ਕੁਲਵੰਤ ਸਿੰਘ ਹਾਜ਼ਰ ਸਨ।


