ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਖੋਹ ਰਹੀ ਸਰਕਾਰਾਂ-ਕਿਸਾਨ ਆਗੂ

ਮਾਲਵਾ

ਗੜਸੰਕਰ, ਗੁਰਦਾਸਪੁਰ, 22 ਫਰਵਰੀ (ਸਰਬਜੀਤ ਸਿੰਘ)– ਅੱਜ ਸੰਯੁਕਤ ਕਿਸਾਨ ਮੋਰਚੇ ਪੰਜਾਬ ਦੇ ਸੱਦੇ ਸ਼ਹੀਦ ਭਗਤ ਸਿੰਘ ਸਮਾਰਕ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇ ਲਾਏ ਗਏ ਤੇ ਮਾਰਚ ਕਰਕੇ ਡਾਕਖ਼ਾਨੇ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਮਰੀਕੀ ਸਮਰਾਜ ਅੱਗੇ ਝੁਕਦਿਆਂ ਕਿਸਾਨ ਵਿਰੋਧੀ ਮੁਕਤ ਵਪਾਰ ਸਮਝੌਤੇ ਤਹਿਤ ਦੇਸ਼ ਤੇ ਕਿਸਾਨਾਂ ਦੇ ਹਿਤਾਂ ਵੇਚੇ ਗਏ ਹਨ ਮਨਰੇਗਾ ਕਾਨੂੰਨ ਨੂੰ ਰੱਦ ਕਰਨ ਲਈ ਇਸ ਦਾ ਸਰੂਪ ਬਦਲ ਦਿੱਤਾ ਗਿਆ ਬਿਜਲੀ ਬਿੱਲ 2025 ਰਾਹੀਂ ਇਸ ਨੂੰ ਪੂੰਜੀਪਤੀਆਂ ਨੂੰ ਵੇਚਿਆ ਜਾ ਰਿਹਾ ਹੈ। ਸੀਡ ਬਿੱਲ ਲੇਬਰ ਐਕਟ ਰਾਹੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਗੁਰਨੇਕ ਸਿੰਘ ਭੱਜਲ ਕਾਮਰੇਡ ਦਰਸ਼ਨ ਸਿੰਘ ਮੱਟੂ ਸੁਭਾਸ਼ ਮੱਟੂ ਮਿੰਦਰ ਕੁਮਾਰ ਬਡੋਆਣ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਹਰਮੇਸ ਸਿੰਘ ਢੇਸੀ ਕੁਲਵਿੰਦਰ ਸਿੰਘ ਚਾਹਲ ਜਮਹੂਰੀ ਕਿਸਾਨ ਯੂਨੀਅਨ ਦੇ ਆਗੂਆਂ ਰਾਮਜੀ ਦਾਸ ਚੋਹਾਨ ਸਿੰਗਾਰਾ ਰਾਮ ਨੀਲਮ ਬਡੋਆਣ ਰਵਿੰਦਰ ਕੁਮਾਰ ਨੀਟਾ ਪ੍ਰੇਮ ਸਿੰਘ ਰਾਣਾ ਇਕਬਾਲ ਸਿੰਘ ਪ੍ਰੇਮੀ ਕੁਲਵਿੰਦਰ ਸੰਘਾ ਕਸਮੀਰ ਸਿੰਘ ਗੁਰਮੀਤ ਸਿੰਘ ਸੁਖਵਿੰਦਰ ਸਿੰਘ ਸ਼ਾਮ ਸੁੰਦਰ ਪੋਸੀ ਬਖ਼ਸ਼ੀਸ਼ ਸਿੰਘ ਹਰੀ ਦੇਵ ਬਿਲੂ ਫਤੇਪੁਰ ਬਲਦੇਵ ਰਾਜ ਪਿਆਰਾ ਸਿੰਘ ਬਲਵੀਰ ਕੁਮਾਰ ਗੁਰਜੀਤ ਸਿੰਘ ਗੋਲਡੀ ਆਸ ਸਾਥੀ ਹਾਜ਼ਰ ਆਏ

Leave a Reply

Your email address will not be published. Required fields are marked *