ਫਿਲੌਰ, ਗੁਰਦਾਸਪੁਰ,21 ਜੁਲਾਈ ( ਸਰਬਜੀਤ ਸਿੰਘ)— ਹਰ ਮਹੀਨੇ ਦੀ ਤਰ੍ਹਾਂ ਸਾਵਣ ਮਹੀਨੇ ਦੇ ਗੁਰਮਤਿ ਸਮਾਗਮ’ਚ ਹਜ਼ਾਰਾਂ ਸੰਗਤਾਂ ਨੇ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਫਿਲੌਰ ਵਿਖੇ ਹਾਜ਼ਰੀ ਲਵਾਈ ਅਤੇ ਆਪਣਾ ਮਨੁੱਖੀ ਜੀਵਨ ਸਫਲ ਬਣਾਇਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗ਼ਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਉਹਨਾਂ ਭਾਈ ਖਾਲਸਾ ਨੇ ਦੱਸਿਆ ਦੁਆਬਾ ਖੇਤਰ’ਚ ਆਪਣੀਆਂ ਤੇ ਧਾਰਮਿਕ, ਸਿਆਸੀ ਤੇ ਸਮਾਜਿਕ ਸਰਗਰਮੀਆ ਕਰਕੇ ਪ੍ਰਸਿੱਧ ਹੋਏ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਫਿਲੌਰ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਸਰਪ੍ਰਸਤ ਸੰਤ ਬਾਬਾ ਜਰਨੈਲ ਸਿੰਘ ਜੀ ਵੱਲੋਂ ਜਿਥੇ ਗੁਰੂ ਸਾਹਿਬਾਨਾਂ ਨਾਲ ਸਬੰਧਤ ਸਾਰੇ ਦਿਹਾੜੇ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ, ਉਥੇ ਹਰ ਮਹੀਨੇ ਦੇ ਜੇਠੇ ਐਤਵਾਰ ਨੂੰ ਸ਼ਰਧਾਲੂਆਂ ਵੱਲੋਂ ਰਖਵਾਏ ਲੜੀਵਾਰ ਅਖੰਡਪਾਠਾਂ ਦੇ ਭੋਗ ਪਾਉਣ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਜਿਸ ਵਿੱਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਤੋਂ ਇਲਾਵਾ ਧਾਰਮਿਕ ਖੇਤਰ’ਚ ਸਰਗਰਮ ਸੰਤਾਂ ਮਹਾਪੁਰਸ਼ਾਂ ਵੱਲੋਂ ਹਾਜ਼ਰੀ ਲਵਾ ਕੇ ਸੰਗਤਾਂ ਨੂੰ ਗੁਰਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ , ਭਾਈ ਖਾਲਸਾ ਨੇ ਇਸੇ ਕੜੀ ਨੂੰ ਮੁੱਖ ਰੱਖਦਿਆਂ ਸਾਵਣ ਮਹੀਨੇ ਦੇ ਗੁਰਮਤਿ ਸਮਾਗਮ ਦੇ ਸਬੰਧ ਵਿੱਚ ਪਰਸੋਂ ਦੇ ਰੋਜ਼ ਤੋਂ 15 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਦੋ ਸੰਪਟ ਸਮੇਤ ਜਪੁਜੀ ਸਾਹਿਬ ਟੋਟਲ 18 ਲੜੀ ਵਾਰ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅਜ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਦੀ ਸ਼ਬਦ ਕਥਾ ਵਿਚਾਰ ਕਰਨ ਤੋਂ ਉਪਰੰਤ ਧਾਰਮਿਕ ਸਮਾਗਮ ਦੀ ਅਰੰਭਤਾ ਹੋਈ, ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਸਾਵਣ ਮਹੀਨੇ ਦੀ ਕਥਾ ਵਿਚਾਰ ਕਰਦਿਆਂ ਸੰਗਤਾਂ ਨੂੰ ਦੱਸਿਆ ਸਾਵਣ ਮਹੀਨੇ ਵਿੱਚ ਨਾਮ ਸਿਮਰਨ ਤੇ ਦਾਨ ਪੁੰਨ ਸੇਵਾ ਕਰਨ ਨਾਲ ਮਨੁੱਖ ਦੇ ਸਾਰੇ ਸਰੀਰਕ ਕਸਟ ਦੂਰ ਹੋ ਜਾਂਦੇ ਹਨ,ਹੈਡ ਰਾਗੀ ਭਾਈ ਹਰਜੀਤ ਸਿੰਘ ਤੇ ਰਿੰਕੂ ਜੀ ਦੇ ਕੀਰਤਨੀ ਜਥੇ ਨੇ ਸ਼ਬਦ ਗੁਰਬਾਣੀ ਕੀਰਤਨ ਸ੍ਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਸਮਾਗਮ ਵਿੱਚ ਡੇਢ ਦਰਜਨ ਤੋਂ ਵੱਧ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਤੇ ਕਥਾਵਾਚਕਾਂ ਨੇ ਹਾਜ਼ਰੀ ਲਵਾਈ ਅਤੇ ਸੰਗਤਾਂ ਗੁਰਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ ਹੈ, ਸਮੂਹ ਅਖੰਡ ਪਾਠ ਸ਼ਰਧਾਲੂਆਂ, ਧਾਰਮਿਕ ਬੁਲਾਰਿਆਂ ਤੇ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਮੁੱਖ ਪ੍ਰਬੰਧਕ ਅਤੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੋਰ ਕਮੇਟੀ ਮੈਂਬਰ ਬਾਬਾ ਸੁੱਖਵਿੰਦਰ ਸਿੰਘ ਜੀ ਆਲੋਵਾਲ, ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਸ੍ਰ ਗਰੇਵਾਲ ਲੁਧਿਆਣਾ ਆਦਿ ਨੇ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਤੇ ਧਾਰਮਿਕ ਬੁਲਾਰਿਆਂ ਤੋਂ ਇਲਾਵਾ ਡਾਕਟਰ ਅਮਰਜੋਤ ਸਿੰਘ ਸੰਧੂ, ਬਾਬਾ ਦਾਰਾ ਸਿੰਘ, ਰਾਗੀ ਬਲਦੇਵ ਸਿੰਘ ਜਲੰਧਰ, ਭਾਈ ਹਰਜੀਤ ਸਿੰਘ, ਤੋਂ ਇਲਾਵਾ ਸੈਂਕੜੇ ਸੰਗਤਾਂ ਹਾਜ਼ਰ ਸਨ।



