ਫਿਲੌਰ, ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)– ਗੁਰੂ ਰਵੀਦਾਸ ਮਹਾਰਾਜ ਜੀ ਦੀ ਦਮੜੀ ਸ਼ੋਭਾ ਯਾਤਰਾ ਰੇਲ ਰਾਹੀਂ ਜਲੰਧਰ ਤੋਂ ਰਵਾਨਾ ਕੇ ਫਿਲੌਰ ਰੇਲਵੇ ਸਟੇਸ਼ਨ ਤੇ ਪੁੱਜੀ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਲੁਧਿਆਣਾ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ , ਗੁਰਦੁਆਰਾ ਰਵਿਦਾਸ ਮਹਾਰਾਜ ਨਗਰ ਵਾਲੇ ਸੰਤਾਂ ਮਹਾਪੁਰਸ਼ਾਂ ਵੱਲੋਂ ਇਸ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਅਤੇ ਸਮੂਹ ਸੰਗਤਾਂ ਨੂੰ ਚਾਹ ਪਾਣੀ ਵੀ ਛਕਾਇਆ ਗਿਆ ਇਸ ਮੌਕੇ ਤੇ ਬੋਲਦਿਆਂ ਸੰਤ ਸੁਖਵਿੰਦਰ ਸਿੰਘ ਜੀ ਨੇ ਸੰਤ ਨਿਰਮਲ ਦਾਸ ਜੋੜੇ,ਸੰਤ ਪਰਮਜੀਤ ਸਿੰਘ ਨਗਰ ਵਾਲੇ,ਸੰਤ ਸੁੰਦਰ ਦਾਸ ਜੀਰਾ, ਸੰਤ ਸਰਵਣ ਦਾਸ ਆਦਿ ਸੰਤਾਂ ਮਹਾਪੁਰਸ਼ਾਂ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਕਾਰਜ ਦੱਸਿਆ ਉਨ੍ਹਾਂ ਕਿਹਾ ਅਸੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਗੁਰੂ ਰਵਿਦਾਸ ਮਹਾਰਾਜ ਦਮੜੀ ਸ਼ੋਭਾ ਯਾਤਰਾ ਚੜਦੀ ਕਲਾ ਨਾਲ ਆਪਣੀ ਮੰਜ਼ਿਲ ਵੱਲ ਵਧੇ ਅਤੇ ਪਰਮਾਤਮਾ ਹਮੇਸ਼ਾ ਅੰਗ ਰਹੇ।


