ਰਾਜਿੰਦਰ ਸਿੰਘ ਹੀਰੇਵਾਲਾ ਵੱਲੋ ਆਪਣੇ ਸਮਰਥਕਾ ਸਮੇਤ ਸੀਪੀਆਈ ਨੂੰ ਅਲਵਿਦਾ ਕਹਿ ਕੇ ਸਿਰਫ ਸੀਟੂ ਲਈ ਕੰਮ ਕਰਨ ਦਾ ਐਲਾਨ

ਮਾਲਵਾ

21 ਜੁਲਾਈ ਦੀ ਕਨਵੈਨਸਨ ਦੀ ਸਾਰੀਆ ਤਿਆਰੀਆ ਲਗਭਗ ਮੁਕੰਮਲ : ਐਡਵੋਕੇਟ ਉੱਡਤ/ ਰਾਜਿੰਦਰ ਹੀਰੇਵਾਲਾ

ਮਾਨਸਾ, ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)— ਇੱਥੋ ਥੋੜੀ ਦੂਰ ਸਥਿਤ ਪਿੰਡ ਹੀਰੇਵਾਲਾ ਵਿੱਖੇ ਸੀਟੂ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਦੀ ਹਾਜਰੀ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਤੇ ਸੀਪੀਆਈ ਦੇ ਜ਼ਿਲ੍ਹਾ ਕਮੇਟੀ ਮੈਬਰ ਕਾਮਰੇਡ ਰਾਜਿੰਦਰ ਸਿੰਘ ਹੀਰੇਵਾਲਾ ਨੇ ਸੀਪੀਆਈ ਨੂੰ ਅਲਵਿਦਾ ਕਹਿ ਕੇ ਸਿਰਫ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ) ਲਈ ਕੰਮ ਕਰਨ ਦਾ ਐਲਾਨ ਕੀਤਾ, ਉਨ੍ਹਾਂ ਦੇ ਇਸ ਫੈਸਲੇ ਦਾ ਸਵਾਗਤ ਕਰਦਿਆ ਸੀਟੂ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਸਾਥੀ ਰਾਜਿੰਦਰ ਸਿੰਘ ਹੀਰੇਵਾਲਾ ਨੂੰ ਸੀਟੂ ਵਿੱਚ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਤੇ ਸਾਥੀ ਦੇ ਇਸ ਫੈਸਲੇ ਨਾਲ ਸੀਟੂ ਨੂੰ ਹੋਰ ਮਜਬੂਤੀ ਮਿਲੇਗੀ।
ਇਸ ਮੌਕੇ ਤੇ ਆਗੂਆ ਨੇ ਕਿਹਾ ਕਿ ਸੀਟੂ ਵੱਲੋ ਮਾਨਸਾ ਦੇ ਪੈਨਸ਼ਨਰ ਭਵਨ ਵਿੱਖੇ ਕੀਤੀ ਜਾਣ ਵਾਲੀ ਕਨਵੈਨਸਨ ਦੀਆ ਤਿਆਰੀਆ ਲਗਭਗ ਮੁਕੰਮਲ ਹੋ ਚੁੱਕੀਆ ਹਨ ਤੇ ਕਨਵੈਨਸ਼ਨ ਵਿੱਚ ਵੱਡੀ ਤਦਾਦ ਵਿੱਚ ਮਨਰੇਗਾ ਵਰਕਰ , ਉਸਾਰੀ ਵਰਕਰ, ਆਂਗਣਵਾੜੀ ਵਰਕਰ , ਮਿਡ ਡੇ ਮੀਲ ਵਰਕਰ, ਜੰਗਲਾਤ ਵਰਕਰ, ਚੌਕੀਦਾਰ ਤੇ ਉਦਯੋਗਿਕ ਮਜਦੂਰ ਸਮੂਲੀਅਤ ਕਰਨਗੇ ਤੇ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਆਂਗਣਵਾੜੀ ਮੁਲਾਜ਼ਮ ਯੂਨੀਅਨ ( ਸੀਟੂ) ਦੀ ਕੌਮੀ ਜਰਨਲ ਸਕੱਤਰ ਤੇ ਸੀਟੂ ਦੀ ਕੌਮੀ ਸਕੱਤਰ ਊਸਾ ਰਾਣੀ, ਸੀਟੂ ਪੰਜਾਬ ਦੇ ਪ੍ਰਧਾਨ ਸਾਥੀ ਚੰਦਰ ਸੇਖਰ, ਸੀਟੂ ਪੰਜਾਬ ਦੇ ਜਰਨਲ ਸਕੱਤਰ ਸਾਥੀ ਮਹਾ ਸਿੰਘ ਰੌੜੀ ਵਿਸੇਸ ਤੌਰ ਤੇ ਸਿਰਕਤ ਕਰਨਗੇ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਜਰਨੈਲ ਹੀਰੇਵਾਲਾ, ਗੁਰਜੰਟ ਹੀਰੇਵਾਲਾ, ਨੋਜਵਾਨ ਆਗੂ ਲਭਪ੍ਰੀਤ ਹੀਰੇਵਾਲਾ ਤੇ ਬੱਬੂ ਹੀਰੇਵਾਲਾ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *