ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)–ਸਰਕਾਰੀ ਜੀ.ਐਨ.ਐਮ ਨਰਸਿੰਗ ਸਕੁਲ ਗੁਰਦਾਸਪੁਰ ਵਿਖੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਿਹਤ ਅਤੇ ਮਾਨਸਿਕ ਪੱਖੌਂ ਤੰਦਰੁਸਤ ਰੱਖਣ ਲਈ ਸਕੂਲ ਵਿਖੇ ਦੋ ਰੋਜਾ ਸਾਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ,ਜਿਸ ਦੀ ਸ਼ੂਰੂਆਤ ਸਕੁਲ਼ ਪ੍ਰਿੰਸੀਪਲ ਪਰਮਜੀਤ ਕੌਰ ਪੁਰੇਵਾਲ ਵਲੋਂ ਮਿਸ਼ਾਲ ਜਗਾ ਕੇ ਕੀਤੀ ਗਈ ।ਇਸ ਮੌਕੇ ਵਿਦਿਆਰਥਣਾਂ ਦੇ ਆਊਟਡੋਰ ਮੁਕਾਬਲਿਆਂ ਵਿੱਚ 100 ਮੀਟਰ ਦੌੜ, ਸਿੰਗਲ ਲੈਗ ਦੌੜ, ਥ੍ਰੀ ਲੈਗ ਦੌੜ, ਲੰਬੀ ਛਾਲ, , ਲੈਮਨ ਰੇਸ, ਖੋ-ਖੋ, ਜੈਵਲਿਨ ਥ੍ਰੌ , ਰੱਸਾਕੱਸੀ, ਰਿਲੇਅ ਰੇਸ, ਬੈਡਮਿੰਟਨ ਦੇ ਨਾਲ ਨਾਲ ਇੰਨਡੋਰ ਮੁਕਾਬਲਿਆਂ ਵਿੱਚ ਕੈਰਮ ਬੋਰਡ ਅਤੇ ਲੁਡੋ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ । ਖੇਡਾਂ ਦੀ ਸ਼ੁਰੂਆਤ ਮੌਕੇ ਬੱਚਿਆਂ ਵਲੋਂ ਮਾਰਚ ਪਾਸ ਕੀਤਾ ਗਿਆ ।ਇਨਾਂ ਖੇਡਾਂ ਨੂੰ ਕੰਡਕਟ ਕਰਵਾਉਣ ਵਿੱਚ ਮੈਡਮ ਸੁਮਨ, ਸੋਨੀਆ, ਨਿਰਮਲ ਕੌਰ, ਜੀਵਨ ਜੋਤੀ, ਮਨਿੰਦਰ ਕੌਰ, ਅਮਨ ਨੇ ਮੁੱਖ ਰੂਪ ਵਿੱਚ ਭੂਮਿਕਾ ਨਿਭਾਈ ਗਈ ।ਇਹਨਾਂ ਮੁਕਾਬਲਿਆਂ ਵਿੱਚੋਂ ਸਪਨਾ, ਮਹਿਕ, ਅਨਪ੍ਰੀਤ, ਪਲਕਪ੍ਰੀਤ, ਸੁਨੇਹਾ, ਰਿਯਾ, ਜਸਕਰਨ, ਸ਼ਰੂਤੀ ਸ਼ਰਮਾ, ਮੁਸਕਾਨ, ਲਵਜੀਤ, ਰਿਯਾ ਦੇਵੀ, ਮੋਨਿਕਾ, ਸੋਨੀਆ, ਵੰਦਨਾ, ਕੋਮਲ, ਮੁਸਕਾਨ ਨੇ ਵੱਖ ਵੱਖ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ । ਅੰਤ ਵਿੱਚ ਇਨਾਮ ਵੰਡ ਸਮਾਰੋਹ ਦੌਰਾਨ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਪੁਰੇਵਾਲ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ ਅਤੇ ਵਧਾਈ ਦਿੱਤੀ ।ਉਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇੱਕ ਤੰਦਰੁਸਤ ਸਰੀਰ ਦੇ ਅੰਦਰ ਤੰਦਰੁਸਤ ਦਿਮਾਗ ਹੁੰਦਾ ਹੈ ਅਤੇ ਖੇਡਾਂ ਸਾਡੇ ਅੰਦਰ ਟੀਮ ਵਰਕ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ ਹਨ ।ਉਨਾਂ ਕਿਹਾ ਇੱਕ ਖਿਡਾਰੀ ਬਣ ਕੇ ਹੀ ਅਸੀਂ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਾਂ ਅਤੇ ਖੇਡਾਂ ਜਿੱਥੇ ਸਾਡਾ ਸਰੀਰਕ ਵਿਕਾਸ ਕਰਦੀਆਂ ਹਨ ਉੱਥੇ ਨਾਲ ਦੀ ਨਾਲ ਮਾਨਸਿਕ ਵਿਕਾਸ ਵਿੱਚ ਵੀ ਅਹਿਮ ਰੋਲ ਅਦਾ ਕਰਦੀਆਂ ਹਨ । ।ਇਸ ਮੌਕੇ ਸ਼ਿਵਾਨੀ, ਰਮਨ, ਅਨੂੰ ਸ਼ਰਨ, ਸਰਵਣ ਸਿੰਘ, ਗੁਰਮੀਤ ਸਿੰਘ, ਸ਼ਲਿੰਦਰ ਸਿੰਘ, ਜਸਪਾਲਕੌਰ ਸਟਾਫ ਤੇ ਸਕੂਲ ਵਿਦਿਆਰਥੀ ਵੀ ਹਾਜਰ ਸਨ ।


