ਮਨਰੇਗਾ ਕਾਨੂੰਨ ਨੂੰ ਖਤਮ ਕਰਨ ਦਾ ਖਮਿਆਜਾ ਸਮੇ ਦੇ ਹਾਕਮਾ ਨੂੰ ਭੁਗਤਣਾ ਪਵੇਗਾ : ਐਡਵੋਕੇਟ ਉੱਡਤ

ਮਾਲਵਾ

21 ਜੁਲਾਈ ਦੀ ਮਾਨਸਾ ਕਨਵੈਨਸ਼ਨ ਦੀ ਤਿਆਰੀ ਹਿੱਤ ਪਿੰਡ ਦੂਲੋਵਾਲ ਵਿੱਖੇ ਜਨਤਕ ਮੀਟਿੰਗ

ਮਾਨਸਾ, ਗੁਰਦਾਸਪੁਰ, 15 ਜੁਲਾਈ (ਸਰਬਜੀਤ ਸਿੰਘ)– ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਦੇਸ ਵਿਆਪੀ ਸੱਤਿਆਗ੍ਰਹਿ ਤਹਿਤ 10 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਦੀ ਤਿਆਰੀ ਹਿੱਤ ਪਿੰਡ ਦੂਲੋਵਾਲ ਵਿੱਖੇ ਮਨਰੇਗਾ ਵਰਕਰਾ ਦੀ ਭਰਵੀ ਮੀਟਿੰਗ ਕੀਤੀ, ਮੀਟਿੰਗ ਨੂੰ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੌਜੂਦਾ ਸਮੇ ਦੇ ਹਾਕਮਾ ਨੇ ਆਪਸੀ ਗੰਢਤੁੱਪ ਕਰਕੇ ਮਜਦੂਰਾ ਲਈ ਬਣੇ ਇਤਿਹਾਸਕ ਤੇ ਲਾਭਦਾਇਕ ਮਨਰੇਗਾ ਸਕੀਮ ਨੂੰ ਇੱਕ ਤਰ੍ਹਾ ਨਾਲ ਖਤਮ ਕਰ ਦਿੱਤਾ ਤੇ ਲੱਖਾ ਮਨਰੇਗਾ ਕਾਮਿਆ ਨੂੰ ਭੁੱਖਮਰੀ ਦੀ ਦਲਦਲ ਵਿੱਚ ਧੱਕ ਦਿੱਤਾ। ਉਨ੍ਹਾ ਕਿਹਾ ਕਿ ਸਮੇ ਦੇ ਹਾਕਮਾ ਨੂੰ ਮਨਰੇਗਾ ਕਾਨੂੰਨ ਨਾਲ ਖਿਲਵਾੜ ਕਰਨ ਲਈ ਮਜਦੂਰ ਜੱਥੇਬੰਦਕ ਤਾਕਤ ਸਦਕਾ ਚੰਗਾ ਸਬਕ ਸਿਖਾਉਣਗੇ ਤੇ ਆਉਦੀਆ ਵਿਧਾਨ ਸਭਾ ਚੋਣਾ ਵਿੱਚ ਮਨਰੇਗਾ ਮਜਦੂਰਾ ਦੀ ਨਰਾਜਗੀ ਦਾ ਖਮਿਆਜਾ ਭੁਗਤਣਤਾ ਪਵੇਗਾ। ਉਨ੍ਹਾ ਮਨਰੇਗਾ ਕਾਮਿਆ ਨੂੰ ਸੀਟੂ ਵੱਲੋ ਆਯੋਜਿਤ 21 ਜੁਲਾਈ ਦੀ ਪੈਨਸਨਰ ਭਵਨ ਵਿੱਖੇ ਕੀਤੀ ਜਾਣ ਵਾਲੀ ਕਨਵੈਨਸਨ ਤੇ 10 ਅਗਸਤ ਦੇ ਜ਼ਿਲ੍ਹਾ ਹੈਡਕੁਆਰਟਰ ਤੇ ਜੇਲ੍ਹ ਭਰੋ ਅੰਦੋਲਨ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਬਲਦੇਵ ਸਿੰਘ ਦੂਲੋਵਾਲ, ਸਾਥੀ ਤੇਜਾ ਸਿੰਘ ਦੂਲੋਵਾਲ, ਹਰਬੰਸ ਸਿੰਘ ਦੂਲੋਵਾਲ, ਕਰਨੈਲ ਸਿੰਘ ਦੂਲੋਵਾਲ, ਬਿੱਲੂ ਸਿੰਘ ਦੂਲੋਵਾਲ ਤੇ ਮਨਜੀਤ ਕੌਰ ਦੂਲੋਵਾਲ ਆਦਿ ਵੀ ਹਾਜਰ ਸਨ ।

Leave a Reply

Your email address will not be published. Required fields are marked *