ਫਿਲੌਰ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਹਰ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਆਪਣੇ ਸਾਰੇ ਕੰਮ ਕਾਰਜ਼ ਸ਼ੁਰੂ ਕਰਨ ਤੋਂ ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਅਤੇ ਸਾਰੇ ਧਰਮੀ ਸਿੱਖਾਂ ਨੂੰ ਅਜਿਹਾ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਵੱਲੋਂ ਪਿੰਡ ਪੱਦੀ ਜਗੀਰ ਫਿਲੌਰ ਦੇ ਸ੍ਰ ਸਨਤੋਖ ਸਿੰਘ ਜੀ ਵੱਲੋਂ ਆਪਣੇ ਨਵੇਂ ਉਸਾਰੇ ਘਰ ਦਾ ਉਦਘਾਟਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਕਰਵਾਉਣ ਦੇ ਨਾਲ ਨਾਲ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਫਿਲੌਰ ਦੇ ਮੁੱਖੀ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਤੋਂ ਅਰਦਾਸ ਕਰਵਾਉਣ ਵਾਲੇ ਧਾਰਮਿਕ ਕਾਰਜ ਦੀ ਸ਼ਲਾਘਾ ਤੇ ਇਸ ਨੂੰ ਸਮੇਂ ਦੀ ਲੋੜ ਵਾਲਾ ਕਾਰਜ਼ ਦੱਸਦਿਆਂ ਨੂੰ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਪਿੰਡ ਪੱਦੀ ਜਗੀਰ ਫਿਲੌਰ ਦੇ ਧਰਮੀ ਸਿੱਖ ਸ੍ਰ ਸਨਤੋਖ ਸਿੰਘ ਜੀ ਤੇ ਪਰਮਾਤਮਾ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਆਪਣੀ ਕਿਰਤ ਕਮਾਈ’ਚ ਇੱਕ ਨਵਾਂ ਘਰ ਤਿਆਰ ਕਰਵਾਇਆ, ਭਾਈ ਖਾਲਸਾ ਨੇ ਦੱਸਿਆ ਗਰਮੁਖ ਪ੍ਰਵਾਰ ਵਲੋਂ ਇਸ ਘਰ ਵਿਚ ਰਹਿਣ ਤੋਂ ਪਹਿਲਾਂ ਪਰਸੋਂ ਦੇ ਰੋਜ਼ ਤੋਂ ਆਪਣੇ ਇਸ ਗ੍ਰਹਿ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾਏ ਅਤੇ ਸਹਿਜ ਪਾਠ ਸਾਹਿਬ ਆਰੰਭ ਕਰਵਾਏ, ਜਿੰਨਾ ਦੇ ਅੱਜ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਕਲਯੁਗ ਮੇ ਕੀਰਤਨ ਪ੍ਰਧਾਨਾ ਭਾਈ ਹਰਜੀਤ ਸਿੰਘ ਦੇ ਹਜ਼ੂਰੀ ਕੀਰਤਨੀ ਜਥੇ ਵੱਲੋਂ ਸ਼ਬਦ ਗੁਰਬਾਣੀ ਕੀਰਤਨ ਦੀ ਸੇਵਾ ਕੀਤੀ ਗਈ ਅਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਜੋ ਵਿਸ਼ੇਸ਼ ਸੱਦੇ ਪਹੁੰਚੇ ਹੋਏ ਸਨ ,ਵੱਲੋਂ ਸਤਿ ਗੁਰਾ ਦੇ ਸਨਮੁੱਖ ਅਰਦਾਸ ਕੀਤੀ ਗਈ,ਇਸ ਮੌਕੇ ਤੇ ਬੋਲਦਿਆਂ ਸਭ ਤੋਂ ਪਹਿਲਾਂ ਬਾਬਾ ਸੁਖਵਿੰਦਰ ਸਿੰਘ ਜੀ ਨੇ ਸ੍ਰ ਸਨਤੋਖ ਸਿੰਘ ਜੀ ਤੇ ਸਮੂਹ ਪ੍ਰਵਾਰ ਨੂੰ ਨਵਾਂ ਘਰ ਬਣਾਉਣ ਦੀ ਲੱਖ ਲੱਖ ਵਧਾਈ ਦਿੱਤੀ ਅਤੇ ਸਤਿਗੁਰੂ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਇਸ ਪ੍ਰਵਾਰ ਨੂੰ ਹਮੇਸ਼ਾ ਸੁਖ ਸ਼ਾਨਤੀ ਤੇ ਤਰੱਕੀ ਦੀ ਦਾਤ ਬਖਸ਼ੇ ਤੇ ਗੁਰੂ ਚਰਨ’ਚ ਜੋੜੀ ਰੱਖੇ,ਸੰਤ ਸੁਖਵਿੰਦਰ ਸਿੰਘ ਜੀ ਨੇ ਕਿਹਾ ਜੋਂ ਪ੍ਰਵਾਰ ਆਪਣੇ ਹਰ ਕਾਰਜ਼ ਸਮੇਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹਨ ,ਉਨ੍ਹਾਂ ਦੇ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਕਾਰਜ਼ ਸਫਲ ਹੁੰਦੇ ਹਨ ,ਇਸ ਕਰਕੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਹਰ ਕੰਮ ਕਾਰਜ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਦੀ ਲੋੜ ਤੇ ਜ਼ੋਰ ਦੇਣਾ ਦਿਆਂ ਕਰਨ,ਇਸ ਮੌਕੇ ਸ੍ਰ ਸਨਤੋਖ ਸਿੰਘ ਦੇ ਪ੍ਰਵਾਰ ਵਲੋਂ ਲੰਗਰ ਵੀ ਤਿਆਰ ਕੀਤਾ ਗਿਆ ਤੇ ਆਈਆਂ ਸੰਗਤਾਂ ਨੂੰ ਗੁਰ ਮਰਯਾਦਾ ਅਨੁਸਾਰ ਪੰਗਤਾਂ’ਚ ਬੈਠਾਕੇ ਛਕਾਇਆ ਗਿਆ,ਇਸ ਮੌਕੇ ਤੇ ਸ੍ਰ ਸੰਤੋਖ ਸਿੰਘ ਦੇ ਪ੍ਰਵਾਰ ਵਲੋਂ ਵਿਸ਼ੇਸ਼ ਸੱਦੇ ਪਹੁੰਚੇ ਸੰਤ ਸੁਖਵਿੰਦਰ ਸਿੰਘ ਜੀ ਦਾ ਸਨਮਾਨ ਵੀ ਕੀਤਾ ਗਿਆ ,ਇਸ ਮੌਕੇ ਤੇ ਸ੍ਰ ਸੰਤੋਖ ਸਿੰਘ, ਸ੍ਰ ਨਿਰਮਲ ਸਿੰਘ ਚਾਹਲ, ਸੁਖਵਿੰਦਰ ਸਿੰਘ ਗੱਡੂ,ਕਸਮੀਰਾ ਸਿੰਘ, ਗੁਰਪ੍ਰੀਤ ਸਿੰਘ, ਭਾਈ ਦਾਰਾ ਸਿੰਘ ਭਾਈ ਗੁਰਮੇਲ ਸਿੰਘ, ਭਾਈ ਰਿੰਕੂ ਆਦਿ ਹਾਜ਼ਰ ਸਨ।



