ਪੰਜਾਬ ਕਿਸਾਨ ਯੂਨੀਅਨ 26, 27 ਅਤੇ 28 ਨੂੰ ਚੰਡੀਗੜ੍ਹ ਦੇ ਮੋਰਚੇ ਵਿਚ 150 ਟਰੈਕਟਰ ਟਰਾਲੀਆਂ ਦੇ ਕਾਫਲੇ ਨਾਲ ਸ਼ਾਮਲ ਹੋਵੇਗੀ-ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 19 ਨਵੰਬਰ (ਸਰਬਜੀਤ ਸਿੰਘ)– ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਅਗਵਾਈ ਵਿੱਚ ਚੰਡੀਗੜ੍ਹ ਮੋਰਚੇ ਦੀ ਤਿਆਰੀ ਹਿਤ ਮਾਂਝਾ ਦੁਆਬਾ ਪਧਰੀ ਯੂਨੀਅਨ ਆਗੂਆਂ ਦੀ ਮੀਟਿੰਗ ਫੈਜਪੁਰਾ ‌ਰੋਡ ਬਟਾਲਾ ਲਿਬਰੇਸ਼ਨ ਦਫ਼ਤਰ ਵਿਖੇ ਕੀਤੀ ਗਈ।

ਮੀਟਿੰਗ ਵਿੱਚ ਬੋਲਦਿਆਂ ਮਜ਼ਦੂਰ ਆਗੂ ਅਤੇ ਲਿਬਰੇਸ਼ਨ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਅਤੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ 26/27/28 ਨੂੰ ਚੰਡੀਗੜ੍ਹ ਦੇ ਮੋਰਚੇ ਵਿਚ 150 ਟਰੈਕਟਰ ਟਰਾਲੀਆਂ ਦੇ ਕਾਫਲੇ ਨਾਲ ਸ਼ਾਮਲ ਹੋਵੇਗੀ। ਆਗੂਆਂ ਕਿਹਾ ਕਿ ਨਾਂ ਕੇਂਦਰ ਸਰਕਾਰ ਅਤੇ ਨਾਂ‌ ਹੀ ਪੰਜਾਬ ਸਰਕਾਰ ਕਿਸਾਨਾਂ ਦੀਆਂ ਸਮਸਿਆਵਾਂ ਹੱਲ ਕਰਨ ਵੱਲ ਧਿਆਨ ਦੇ ਰਹੀ ਹੈ ਜਿਸ ਕਾਰਨ ਕਿਸਾਨਾਂ ਵਿਚ ਬੇਹੱਦ ਗੁੱਸਾ ਹੈ। ਮੋਦੀ ਸਰਕਾਰ ਨੇ ਤਿੰਨ ਕਾਲ਼ੇ ਕਾਨੂੰਨ ਵਾਪਸ ਲੈਣ ਸਮੇਂ ਐਮ ਐਸ ਪੀ ਨੂੰ ਕਨੂੰਨੀ ਦਰਜਾ ਦੇਣ ਦਾ ਵਾਇਦਾ ਕੀਤਾ ਸੀ ਜਿਸ ਸਵਾਲ ਨੂੰ ਸਰਕਾਰ ਨੇ ਹੁਣ ਖੂਹ ਖਾਤੇ ਪਾ ਰਖਿਆ ਹੈ‌‌। ਪਰਾਲ਼ੀ ਸਾੜਨ ਦੇ ਮੁੱਦੇ ਉੱਪਰ ਬੋਲਦਿਆਂ ਮਾਨਸਾ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀ ਯੋਗ ਮਦਦ ਕਰਦੀ ਤਾਂ ਕੋਈ ਕਿਸਾਨ ਪਰਾਲੀ ਨੂੰ ਅੱਗ ਨਾਂ ਲਾਉਂਦੇ, ਪਰਾਲੀ ਨੂੰ ਮਨਰੇਗਾ ਸਕੀਮ ਤਹਿਤ ਵੀ ਸਾਂਭਿਆ ਜਾ ਸਕਦਾ ਹੈ ਪਰ ਸਰਕਾਰਾਂ ਪਾਸ ਕੋਈ ਪਲੇਨਿੰਗ ਹੀ ਨਹੀਂ ਹੈ। ਉਨ੍ਹਾਂ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਹੜਾਂ ਨਾਲ ਮਜ਼ਦੂਰਾਂ ਕਿਸਾਨਾਂ ਦੇ ਹੋਏ ਜਾਨੀ ਮਾਲੀ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦੇ ਸਕੀ। ਇਹ ਵੀ ਕਿਹਾ ਗਿਆ ਕਿ ਸਰਕਾਰ ਨੇ ਚੋਣਾਂ ਦੌਰਾਨ ਕੀਤੀਆਂ ਗਰੰਟੀਆ ਨੂੰ ਪੂਰਾ ਕਰਨ ਤੋਂ ਪਾਸਾ ਵੱਟ ਲਿਆ ਹੈ। ਜਦੋਂ ਕਿ ਸਰਕਾਰ ਨੇ 1000 ਰੁਪਏ ਔਰਤਾਂ ਨੂੰ ਅਦਾ ਕਰਨ, ਬੁਢਾਪਾ, ਵਿਧਵਾ ਪੈਨਸ਼ਨ 2500 ਰੁਪਏ ਕਰਨ, ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਵਰਗੀਆਂ ਗਰੰਟੀਆ ਕੀਤੀਆਂ ਸਨ। ਮੀਟਿੰਗ ਵਿੱਚ ਮੱਤਾ ਪਾਸ ਕੀਤਾ ਗਿਆ ਕਿ ਮਾਨ ਸਰਕਾਰ 12 ਘੰਟੇ ਦੀ ਦਿਹਾੜੀ ਕਰਨ ਦਾ ਨੋਟੀਫਿਕੇਸ਼ਨ ਰੱਦ ਕਰੇ। ਇਹ ਵੀ ਮਤਾ ਪਾਸ ਕੀਤਾ ਗਿਆ ਕਿ ਇਜ਼ਰਾਈਲ ਸਰਕਾਰ ਫਲੀਸਤੀਨੀਆ ਦਾ ਕਤਲੇਆਮ ਬੰਦ ਕਰੇ ਅਤੇ ਫਲੀਸਤੀਨੀਆ ਨੂੰ ਦੇਸ਼ ਬਨਾਉਣ ਦੀ ਯੂ ਐਨ ਓ ਧਰਤੀ ਮੁਹਈਆ ਕਰਵਾਏ। ਇਸ ਸਮੇਂ ਚਰਨਜੀਤ ਸਿੰਘ ਭਿੰਡਰ, ਕਸ਼ਮੀਰ ਸਿੰਘ, ਗੁਰਦੀਪ ਸਿੰਘ ਕਾਮਲਪੁਰਾ,ਸੁਚਾ ਸਿੰਘ ਡੇਰੀਵਾਲ ਕਿਰਨ, ਦਲਵਿੰਦਰ ਸਿੰਘ ਪੰਨੂ, ਮਨਜੀਤ ਸਿੰਘ, ਗੁਲਜ਼ਾਰ ਸਿੰਘ ਭੁੰਬਲੀ, ਕੁਲਦੀਪ ਰਾਜੂ, ਕਰਮਜੀਤ ਸਿੰਘ ਸੰਧੂ, ਕੁਲਵੰਤ ਸਿੰਘ ਰਾਮਦੀਵਾਲੀ, ਸੁਰਜੀਤ ਸਿੰਘ ਬਾਜਵਾ,ਰਿਕੂ ਬਿਸ਼ਨ ਕੋਟ, ਕਰਨੈਲ ਸਿੰਘ ਮਾਨਸਾ , ਪਰਮਜੀਤ ਰੜੇਵਾਲੀ ਅਤੇ ਬੰਟੀ ਪਿੰਡਾਂ ਰੋੜੀ ਸ਼ਾਮਲ ਸਨ

Leave a Reply

Your email address will not be published. Required fields are marked *