ਗੁਰਦਾਸਪੁਰ 13 ਮਾਰਚ (ਸਰਬਜੀਤ ਸਿੰਘ)–ਪੰਜਾਬ ਸਰਕਾਰ ਵੱਲੋਂ ਲਈ ਗਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ( ਪੀ.ਐਸ.ਟੀ.ਈ.ਟੀ.) ਪ੍ਰੀਖਿਆ ਸਫਲਤਾ ਪੂਰਵਕ ਸੰਪਨ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਇਸ ਪ੍ਰੀਖਿਆ ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਵੇਰ ਦੇ ਪੇਪਰ ਲਈ 11 ਸੈਂਟਰ ਅਤੇ ਸ਼ਾਮ ਦੇ ਪੇਪਰ ਲਈ 14 ਸੈਂਟਰ ਬਣਾਏ ਗਏ ਸਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਵੇਰ ਸਮੇਂ ਦੀ ਪ੍ਰੀਖਿਆ ਵਿੱਚ ਕੁੱਲ 3523 ਪ੍ਰੀਖਿਆਰਥੀਆਂ ਵਿੱਚੋਂ 3305 ਅਤੇ 218 ਗੈਰਹਾਜਰ ਰਹੇ। ਇਸੇ ਤਰਾਂ ਸ਼ਾਮ ਦੇ ਪੇਪਰ ਵਿੱਚ ਕੁੱਲ 4833 ਵਿੱਚੋਂ 4654 ਪ੍ਰੀਖਿਆਰਥੀ ਅਪੀਅਰ ਹੋਏ ਸਨ ਅਤੇ 179 ਗੈਰਹਾਜ਼ਰ ਸਨ। ਇਸ ਦੌਰਾਨ ਅਧਿਕਾਰੀਆਂ ਵੱਲੋਂ ਸਵੇਰ ਅਤੇ ਸ਼ਾਮ ਦੇ ਵੱਖ-ਵੱਖ ਪ੍ਰੀਖਿਆ ਸੈਟਰਾਂ ਦਾ ਨਿਰੀਖਣ ਕੀਤਾ। *