ਸੀਵਰੇਜ ਦਾ ਪਾਣੀ ਪੀਣ ਵਾਲੇ ਵਾਟਰ ਸਪਲਾਈ ਵਿੱਚ ਮਿਲ ਕੇ ਵੱਡੀਆਂ ਬੀਮਾਰੀਆਂ ਨੂੰ ਦੇ ਰਿਹਾ ਸੱਦਾ-ਕਾ. ਰਾਜਵਿੰਦਰ ਸਿੰਘ
ਮਾਨਸਾ, ਗੁਰਦਾਸਪੁਰ, 26 ਅਕਤੂਬਰ (ਸਰਬਜੀਤ ਸਿੰਘ)– ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਵੱਲੋਂ ਸਹਿਰ ਦੇ ਵਾਰਡਾਂ ਵਿੱਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਸੀਵਰੇਜ ਬੋਰਡ ਮਾਨਸਾ ਦੇ ਦਫਤਰ ਨੂੰ ਕੁੰਡਾ ਲਾ ਕੇ ਦਫਤਰ ਦੇ ਐਸ.ਡੀ.ਓ ਨਗਰ ਕੌਂਸਲ ਦੇ ਪਰਧਾਨ ਅਤੇ ਵਾਰਡਾਂ ਤਿੰਨ ਐਮ.ਸੀ ਨੂੰ ਦਫਤਰ ਦੇ ਅੰਦਰ ਕੀਤਾ ਬੰਦ ਅੱਜ ਦੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਇਨਕਲਾਬ ਦਾ ਨਾਅਰਾ ਦੇ ਕੇ ਸੱਤਾ ਤੇ ਬੈਠੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁੱਖੀ ਹੋ ਚੁਕਿਆ ਹੈ ਆਮ ਲੋਕਾਂ ਦੀ ਸੁਣਵਾਈ ਤਾ ਦੂਰ ਚੁਣੇ ਹੋਈ ਠਗਰ ਕੋਂਸਲ ਦੇ ਪ੍ਰਧਾਨ ਅਤੇ ਐਮ ਸ਼ੀਆ ਨੂੰ ਧਰਨੇ ਦੇ ਨੋਟਿਸ ਦੇਣੇ ਪੈ ਰਹੇ ਹਨ ।

ਕਾਮਰੇਡ ਰਾਜਵਿੰਦਰ ਰਾਣਾ ਨੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿ ਮਾਨਸਾ ਸ਼ਹਿਰ ਅੰਦਰ ਸੀਵਰੇਜ ਦੇ ਪੱਕੇ ਹੱਲ ਲਈ ਬਣਾਂਵਾਲੀ ਥਰਮਲ ਪਲਾਂਟ ਨਾਲ ਕਿਤੇ ਐਗਰੀਮੈਂਟ ਨੂੰ ਲਾਗੂ ਕਰਵਾ ਕੇ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਦੇ ਗੰਦੇ ਪਾਣੀ ਨੂੰ ਟਰੀਟਮੈਂਟ ਪਲਾਂਟ ਰਾਹੀਂ ਸਾਫ ਕਰਕੇ ਥਰਮਲ ਵਿੱਚ ਵਰਤਣ ਲਈ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਨ ਤੋਂ ਪਤਾ ਲੱਗਾ ਕਿ ਸੀਵਰੇਜ ਦਾ ਪਾਣੀ ਪੀਣ ਵਾਲੇ ਵਾਟਰ ਸਪਲਾਈ ਵਿੱਚ ਮਿਲ ਕੇ ਵੱਡੀਆਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਅਤੇ ਗੰਦਾ ਪਾਣੀ ਸੜਕਾਂ ਤੇ ਖੜ੍ਹਨ ਕਰਕੇ ਲੰਘਣਾ ਮੁਸ਼ਕਲ ਹੋ ਗਿਆ ਹੈ। ਸੜਕਾਂ ਤੇ ਖੜ੍ਹੇ ਗੰਦੇ ਪਾਣੀ ਕਾਰਨ ਡੇਂਗੂ ਅਤੇ ਮਲੇਰੀਆ ਕਾਰਨ ਸੈਂਕੜੇ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ ਅਤੇ ਲੱਖ ਲੱਖ ਰੁਪਏ ਦੀ ਤਨਖ਼ਾਹ ਲੈਣ ਵਾਲੇ ਅਫਸਰ ਦਫਤਰਾਂ ਚੋਂ ਬਾਹਰ ਨਹੀਂ ਨਿਕਲ ਰਹੇ ਅੱਜ ਦੇ ਇਸ ਧਰਨੇ ਨੂੰ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸ਼ਹਿਰੀ ਸਕੱਤਰ ਕਾਮਰੇਡ ਸੁਰਿੰਦਰ ਸਰਮਾ ਅਤੇ ਸੀ ਪੀ ਆਈ ਐੱਮ ਦੇ ਆਗੂ ਕਾਮਰੇਡ ਘਣਸ਼ਾਮ ਨਿੱਕੂ ਨੇ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਸ਼ਹਿਰ ਵਿੱਚੋਂ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼ਘਰਸ ਨੂੰ ਤੇਜ਼ ਕੀਤਾ ਜਾਵੇਗਾ ਇਸ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲਾ ਆਗੂ ਬਲਵਿੰਦਰ ਸਿੰਘ ਘਰਾਗਣਾ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਗੁਰਪਿਆਰ ਗੇਹਲੇ ਪਰਦੀਪ ਖਾਲਸਾ ਭੋਲਾ ਸਿੰਘ ਨਰਿੰਦਰ ਕੁਮਾਰ ਜਸਵੀਰ ਸਿੰਘ ਐਲ ਜੀ ਨੇ ਵੀ ਸੰਬੋਧਨ ਕੀਤਾ


