ਮਾਨਸਾ , ਗੁਰਦਾਸਪੁਰ, 29 ਮਾਰਚ ( ਸਰਬਜੀਤ ਸਿੰਘ)– ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਕੰਟਰੈਕਟ ਵਰਕਰਜ਼ ਜ਼ਿਲ੍ਹਾ ਮਾਨਸਾ ਜਥੇਬੰਦੀ ਵੱਲੋਂ ਮਾਨਸਾ ਜ਼ਿਲ੍ਹੇ ਦੀਆਂ 6 ਬ੍ਰਾਂਚਾਂ ਵੱਲੋਂ 12 ਮਾਰਚ ਤੋਂ ਮੁਕੰਮਲ ਕੰਮ ਬੰਦ ਕਰਕੇ ਧਰਨਾ ਲਗਾਇਆ ਹੋਇਆ ਸੀ। ਪਰ ਪ੍ਰਸ਼ਾਸਨ ਦੇ ਤਾਲਮੇਲ ਨਾਲ ਐਮ ਐਲ ਏ ਪ੍ਰਿੰਸੀਪਲ ਬੁਧ ਰਾਮ ਕਾਰਜਕਾਰੀ ਪ੍ਰਧਾਨ ਨਾਲ ਸੀਵਰੇਜ਼ ਬੋਰਡ ਮੁਲਾਜ਼ਮ ਜਥੇਬੰਦੀ ਦੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਹੋਈ। ਮੀਟਿੰਗ ਵਿੱਚ ਮੁਲਾਜ਼ਮ ਦੀਆਂ ਮੰਗਾਂ ਤੇ ਜਿਵੇਂ ਕਿ ਸੀਵਰੇਜ਼ ਬੋਰਡ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਅਧੀਨ ਲਿਆ ਕੇ ਘੱਟੋ ਘੱਟ 30000 ਰੁਪਏ ਤਨਖਾਹ ਕੀਤੀ ਜਾਵੇ ਤੇ ਵਿਚਾਰ ਚਰਚਾ ਕੀਤੀ ਗਈ । ਐਮ ਐਲ ਏ ਪ੍ਰਿੰਸੀਪਲ ਬੁਧ ਰਾਮ ਜੀ ਨੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਕਿ ਜਥੇਬੰਦੀ ਦੀ ਮੀਟਿੰਗ ਸੀਵਰੇਜ਼ ਬੋਰਡ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਨਾਲ ਚੋਣ ਜ਼ਾਬਤੇ ਤੋਂ ਬਾਅਦ ਕਰਵਾਈ ਜਾਵੇਗੀ। ਅਤੇ ਜਥੇਬੰਦੀ ਦੇ ਫੈਸਲੇ ਅਨੁਸਾਰ ਹੜਤਾਲ ਤੇ ਬੈਠੇ ਸੀਵਰੇਜ਼ ਬੋਰਡ ਦੇ ਮੁਲਾਜ਼ਮ ਅੱਜ ਤੋਂ ਕੰਮ ਤੇ ਲੱਗਣਗੇ। ਇਸ ਮੌਕੇ ਸੂਬਾ ਆਗੂ ਸੱਤਪਾਲ ਸਿੰਘ ਕੁਲਵਿੰਦਰ ਸਿੰਘ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਮੀਤ ਪ੍ਰਧਾਨ ਗੋਗੀ ਭੀਖੀ ਮੀਟਿੰਗ ਵਿੱਚ ਹਾਜ਼ਰ ਸਨ।