ਦੁਰਘਟਨਾ ਵਿੱਚ ਜਖਮੀ ਹੋਏ ਫੌਜੀ ਜਵਾਨ ਦੀ ਕੁਝ ਦਿਨਾਂ ਬਾਅਦ ਹੋਈ ਮੌਤ, ਸੈਨਿਕ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ

ਗੁਰਦਾਸਪੁਰ

ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)— ਗੁਰਦਾਸਪੁਰ ਦੇ ਨੇੜਲੇ ਪਿੰਡ ਬੱਲਗਨ ਵਿਖੇ ਪਿਛਲੇ ਦਿਨੀਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਫੌਜੀ ਜਵਾਨ ਹਵਲਦਾਰ ਹਰਦੀਪ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।ਮ੍ਰਿਤਕ ਜਵਾਨ ਦੀਆਂ ਦੋ ਛੋਟੇ ਛੋਟੇ ਬੱਚੇ ਹਨ।
ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਛੁੱਟੀਆਂ ਮਨਾਉਣ ਘਰ ਆਇਆ ਸੀ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ ਕਿ ਉਸ ਦਾ ਹਾਦਸਾ ਹੋ ਗਿਆ ਅਤੇ ਹਸਪਤਾਲ ਵਿੱਚ ਕੁਝ ਦਿਨਾਂ ਦੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਬਣਦੀ ਸਰਕਾਰੀ ਸਹਾਇਤਾ ਮੁਹਈਆ ਕਰਵਾਈ ਜਾਵੇ।‌‌


ਉੱਥੇ ਹੀ ਮ੍ਰਿਤਕ ਦੀ ਯੂਨਿਟ ਵਿੱਚ ਕੰਮ ਕਰਦੇ ਸੂਬੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਦੀਪ ਸਿੰਘ ਬਹੁਤ ਹੀ ਵਧੀਆ ਮਾਲਕ ਖੁਸ਼ ਦੀ ਲਤ ਹਰ ਦਿਲ ਅਜ਼ੀਜ਼ ਇਨਸਾਨ ਸੀ ਉਹ ਉਹਨੂੰ ਇੱਕ ਵਿੱਚ ਵੀ ਆਪਣੇ ਸਾਥੀ ਫੌਜੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਦਾ ਸੀ। ਉਸਦੀ ਮੌਤ ਨਾਲ ਯੂਨਿਟ ਨੂੰ ਵੱਡਾ ਘਾਟਾ ਹੋਇਆ ਹੈ।

Leave a Reply

Your email address will not be published. Required fields are marked *