ਜਿਲੇ ਦੇ ਸਕੂਲਾਂ ਵਿੱਚ 15 ਜੁਲਾਈ ਤੋਂ ਫਲਦਾਰ ਬੂਟੇ ਲਗਾਉਣ ਦਾ ਕੰਮ ਕੀਤਾ ਜਾਵੇਗਾ ਸ਼ੁਰੂ, ਤਿਆਰੀਆ ਮੁਕੰਮਲ-ਬਾਜਵਾ, ਕਾਹਲੋਂ

ਗੁਰਦਾਸਪੁਰ, 10 ਜੁਲਾਈ (ਸਰਬਜੀਤ)– ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਬਾਜਵਾ ਅਤੇ ਬਾਗਬਾਨੀ ਵਿਕਾਸ ਅਫਸਰ ਗੁਰਦਾਸਪੁਰ ਨਵਦੀਪ ਸਿੰਘ ਕਾਹਲੋਂ ਨੇ ਪ੍ਰੈਸ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਸ ਵਾਰ 15 ਜੁਲਾਈ ਤੋਂ ਜਿਲਾ ਗੁਰਦਾਸਪੁਰ ਦੇ ਹਰ ਇੱਕ ਪ੍ਰਾਇਮਰੀ ਤੋਂ ਲੈ ਕੇ ਮਿਡਲ ਹਾਈ ਸਕੂਲ ਵਿੱਚ ਫਲਦਾਰ ਬੂਟੇ ਲਗਾਏ ਜਾ ਰਹੇ ਹਨ। ਇਸ ਸਬੰਧੀ ਤਿਆਰੀਆਂ […]

Continue Reading

ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ਸਰਕਾਰ ਕਰੇਂ ਨਵੀਂ ਭਰਤੀ-ਨੱਤ

ਗੁਰਦਾਸਪੁਰ, 10 ਜੁਲਾਈ (ਸਰਬਜੀਤ)– ਸੀ.ਪੀ.ਆਈ. ਐਮ.ਐਲ ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਸੁਖਦਰਸਨ ਸਿੰਘ ਨੱਤ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੇ ਖਪਤਕਾਰ ਚਾਹੁੰਦੇ ਹਨ ਕਿ ਜਦੋਂ ਵੀ ਉਨਾਂ ਦੇ ਘਰਾਂ ਵਿੱਚ ਬਿਜਲੀ ਦੀ ਸਪਲਾਈ ਵਿੱਚ ਰੁਕਾਵਟ ਪੈ ਜਾਂਦੀ ਹੈ ਤਾਂ ਉਹ ਤੁਰੰਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਫੋਨ […]

Continue Reading

ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇਮਾਮਲੇ ਵਿੱਚ ਸਰਪੰਚ ਖਿਲਾਫ ਮਾਮਲਾ ਦਰਜ

ਗੁਰਦਾਸਪੁਰ, 10 ਜੁਲਾਈ (ਸਰਬਜੀਤ)– ਥਾਣਾ ਦੀਨਾਨਗਰ ਦੀ ਪੁਲਸ ਨੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਮਾਮਲੇ ਵਿੱਚ ਸਰਪੰਚ ਖਿਲਾਫ ਮਾਮਲਾ ਦਰਜ ਕੀਤਾ ਹੈ।ਸੁਰੇਸ ਕੁਮਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੀਨਾਨਗਰ ਨੇ ਦੱਸਿਆ ਕਿ 8 ਜੁਲਾਈ ਨੂੰ ਪਿੰਡ ਤਲਵੰਡੀ ਦੇ ਪੁਰਾਣੇ ਪ੍ਰਾਇਮਰੀ ਸਕੂਲ ਵਿੱਚ 5 ਏਕੜ 5 ਕਨਾਲ ਪੰਚਾਇਤੀ ਜਮੀਨ ਦੀ ਬੋਲੀ ਰੱਖੀ ਗਈ ਸੀ ਜਿਥੇ […]

Continue Reading

ਸੀ.ਬੀ.ਏ ਇੰਫੋਟੈਕ ਨੇ ਹੁਣ ਕਰ ਦਿੱਤੀ ਕਮਾਲ, ਵਿਦਿਆਰਥੀਆਂ ਨੂੰ ਹੋਰ ਕੋਰਸਾਂ ਨਾਲ ਪੰਜਾਬੀ ਟਾਈਪਿੰਗ ਸਿੱਖਣ ਮੁੱਫਤ ਵੱਡਾ ਮੌਕਾ-ਇੰਜੀ. ਸੰਦੀਪ ਕੁਮਾਰ

ਗੁਰਦਾਸਪੁਰ, 10 ਜੁਲਾਈ (ਸਰਬਜੀਤ)– ਸੀ.ਬੀ.ਏ ਇੰਫੋਟੈਕ ਦੇ ਡਾਇਰੈਕਟਰ ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਕੰਪਿਊਟਰ ਕੋਰਸ ਕਰਨ ਬਾਰੇ ਸੋਚ ਰਹੇ ਹਨ ਉਨਾਂ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਮੌਕਾ ਲੈ ਕੇ ਆਏ ਹਨ।ਉਨਾਂ ਦੱਸਿਆ ਕਿ ਸੀ.ਬੀ.ਏ ਇੰਫੋਟੈਕ ਵੱਲੌਂ ਵਿਦਿਆਰਥੀਆਂ ਨੂੰ 120 ਘੰਟਿਆਂ ਦੇ ਕੰਪਿਊਟਰ ਕੋਰਸ ਨਾਲ ਪੰਜਾਬੀ ਦੀ ਟਾਈਪਿੰਗ ਮੁਫ਼ਤ ਵਿੱਚ ਸਿਖਾਈ ਜਾਵੇਗੀ। ਅੱਜ ਦੇ […]

Continue Reading

ਕਰੰਟ ਲੱਗਣ ਨਾਲ 55 ਸਾਲਾ ਵਿਅਕਤੀ ਦੀ ਡਿਊਟੀ ਦੌਰਾਨ ਮੌਤ

ਗੁਰਦਾਸਪੁਰ, 10 ਜੁਲਾਈ (ਸਰਬਜੀਤ)–ਕੇਵਲ ਆਪਰੇਟਰ ਬੂਆ ਸਿੰਘ (55) ਪੁੱਤਰ ਮਹਿੰਗਾ ਸਿੰਘ ਪਿੰਡ ਬੱਬੇਹਾਲੀ ਦੀ ਬਿਜਲੀ ਦੇ ਕਰੰਟ ਲੱਗਣ ਕਰਕੇ ਮੌਕੇ ’ਤੇ ਮੌਤ ਹੋ ਜਾਣ ਦੀ ਖਬਰ ਮਿਲੀ ਹੈ।ਇਸ ਸਬੰਧੀ ਉਸਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਮ ਸ਼ਰਨਮ ਕਾਲੌਨੀ ਵਿਖੇ ਕਿਸੇ ਕੰਪਲੈਂਟ ਨੂੰ ਠੀਕ ਕਰਨ ਲਈ ਉਥੇ ਗਿਆ ਹੋਇਆ ਸੀ। ਜਦੋਂ ਉਹ ਖੰਭੇ ’ਤੇ ਚੜਿਆ […]

Continue Reading

ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਬੱਸ ਸਟੈਡ ਗੁਰਦਾਸਪੁਰ ਵਿਖੇ ਲੱਗਾ ਵਿਸ਼ੇਸ ਕੈਂਪ

ਗੁਰਦਾਸਪੁਰ, 10 ਜੁਲਾਈ ( ਸਰਬਜੀਤ  ) ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਗੈਰ-ਸੰਗਠਿਤ ਕਿਰਤੀਆਂ ਦੀ ਈ ਸ਼ਰਮ ਪੋਰਟਲ ਤੇ ਰਜਿਸ਼ਟਰੇਸ਼ਨ ਕਰਨ ਲਈ ਅੱਜ ਬੱਸ ਅੱਡਾ ਗੁਰਦਾਸਪੁਰ ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ, ਜਿਸ ਵਿਚ ਈ-ਰਿਕਸ਼ਾ ਤੇ ਰੇਹੜੀ-ਫੜ੍ਹੀ ਯੂਨੀਅਨ ਵਰਕਰਾਂ ਦੀ ਰਜਿਸ਼ਟਰੇਸ਼ਨ ਕੀਤੀ ਗਈ। ਅੱਜ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਗੈਰ-ਸੰਗਠਿਤ ਕਿਰਤੀਆਂ ਦੀ ਈ-ਸ਼ਰਮ  ਪੋਰਟਲ ਤੇ 143 ਕਿਰਤੀਆਂ ਦੀ ਰਜਿਸ਼ਟਰੇਸ਼ਨ ਕੀਤੀ ਗਈ।  ਇਹ ਜਾਣਕਾਰੀ ਦਿੰਦਿਆਂ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਸਬੰਧੀ ਕਾਮਨ ਸਰਵਿਸ ਸੈਂਟਰ ਵਲੋਂ ਜਿਲੇ ਭਰ ਅੰਦਰ ਕਿਰਤੀਆਂ ਦੀ ਰਜਿਸ਼ਟਰੇਸ਼ਨ ਕਰਨ ਲਈ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨਧਨ ਯੋਜਨਾ ਤਹਿਤ ਰਿਕਸ਼ਾ ਚਾਲਕ, ਧੋਬੀ, ਰੇਹੜੀ ਲਾਉਣ ਵਾਲੇ, ਸਫਾਈ ਸੇਵਕ, ਕੱਪੜੇ ਸਿਲਾਈ ਕਰਨ ਵਾਲੇ, ਮਜ਼ਦੂਰ, ਮੋਚੀ, ਛੋਟੇ ਕਿਸਾਨ ਤੇ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਆਦਿ ਅਤੋ ਹੋਰ ਇਹੋ ਜਿਹੇ ਛੋਟੇ ਕਿੱਤੇ ਨਾਲ ਸਬੰਧਤ ਕਿਰਤੀ ਜਿਵੇਂ ਮਨਰੇਗਾ ਤਹਿਤ ਕੰਮ ਕਰ ਰਹੇ ਮਜਦੂਰ ਆਦਿ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਵਾਲੇ ਲਾਭਪਾਤਰੀ ਦੀ ਮਹੀਨਾਵਾਰ ਕਮਾਈ 15,000 ਰੁਪਏ ਤੋਂ ਘੱਟ ਹੋਵੇ ਤੇ ਉਮਰ 18 ਤੋਂ 40 ਦਰਮਿਆਨ ਹੋਵੇ ਉਨਾਂ ਦੱਸਿਆ ਕਿ ਉਮਰ ਦੇ ਹਿਸਾਬ ਨਾਲ 55 ਰੁਪਏ ਤੋਂ ਲੈ ਕੇ 200 ਰੁਪਏ ਤਕ ਮਹੀਨਾਵਾਰ ਪੰਚਤ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਖਾਤੇ ਵਿਚ ਜਮ੍ਹਾ ਕਰਵਾਉਣੀ ਹੋਵੇਗੀ ਅਤੇ ਜਿੰਨੇ ਰੁਪਏ ਪੈਨਸ਼ਨ ਹੋਲਡਰ ਖਾਤੇ ਵਿਚ ਜਮ੍ਹਾ ਕਰਵਾਏਗਾ, ਓਨੀ ਹੀ ਰਕਮ ਸਰਕਾਰ ਵੀ ਪੈਨਸ਼ਨ ਹੋਲਡਰ ਦੇ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਖਾਤੇ ਵਿਚ ਜਮ੍ਹਾ ਕਰੇਗੀ। ਪੈਨਸ਼ਨ ਹੋਲਡਰ ਦੀ ਉਮਰ 60 ਸਾਲ ਹੋਣ ਤੇ ਉਸ ਨੂੰ ਮਹੀਨਾਵਾਰ ਘੱਟੋ ਘੱਟ 3000 ਰੁਪਏ ਪੈਨਸ਼ਨ ਮਿਲਿਆ ਕਰੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਬਹੁਤ ਹੀ ਫਾਇਦੇਮੰਦ ਸਕੀਮ ਹੈ। ਕਿਰਤੀ ਲੋਕ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਆਪਣਾ ਬੁਢਾਪਾ ਜੀਵਨ ਸੁਰੱਖਿਅਤ ਕਰਨ। ਉਨਾਂ ਦੱਸਿਆ ਕਿ ਇਸ਼ ਲਈ ਜਰੂਰੀ ਦਸਤਾਵੇਜ ਜਿਵੇ ਆਧਾਰ ਕਾਰਡ, ਬੈਂਕ ਖਾਤਾ ਪਾਸ ਬੁੱਕ ਨਾਲ ਆਪਣੇ ਨੇੜਲੇ ਸਿੇ ਵੀ ਕਾਮਨ ਸਰਵਿਸ ਸੈਂਟਰ ਵਿਚ ਰਜਿਸ਼ਟਰੇਸਨ ਕਰਵਾਈ ਜਾ ਸਕਦੀ ਹੈ।

Continue Reading

1993 ਦੇ ਮੁੰਬਈ ਬੰਬ ਧਮਾਕੇ ਵਿੱਚ ਮਾਰੇ ਗਏ ਲੋਕਾਂ ਅਤੇ ਜਖਮੀਆ ਨੂੰ ਇਨਸਾਫ ਦਿਵਾਉਣ ਲਈ ਹੱਕ ਵਿੱਚ ਨਿੱਤਰੀ ਤੀਸਤਾ ਸੀਤਲਵਾੜ

ਗੁਰਦਾਸਪੁਰ, 10 ਜੁਲਾਈ (ਸਰਬਜੀਤ)- ਸੀ.ਪੀ.ਆਈ. ਐਮ.ਐਲ ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਇੱਕ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੀਸਤਾ ਸੀਤਲਵਾੜ, ਇਕ ਪ੍ਰਸਿੱਧ ਸਮਾਜ ਸੇਵਿਕਾ ਹੈ। ਉਹ ਮੁੰਬਈ ਵਿੱਚ ਰਹਿੰਦੀ ਹੈ ਅਤੇ ਆਜ਼ਾਦੀ ਘੁਲਾਟੀਆਂ ਦੇ ਇਕ ਉੱਘੇ ਪਰਿਵਾਰ ਵਿੱਚੋਂ ਹੈ। ਉਹ ਦਹਾਕਿਆਂ ਤੋਂ ਸੈਂਕੜੇ ਗ਼ਰੀਬ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ […]

Continue Reading

ਗੁਰਦਾਸਪੁਰ, 9 ਜੁਲਾਈ (ਸਰਬਜੀਤ)–ਸੀਮਾ ਜੈਨ ਆਈ.ਏ.ਐਸ/ਮੁੱਖ ਸਕੱਤਰ ਪੰਜਾਬ ਸਰਕਾਰ ਪੈਂਡੂ ਵਿਕਾਸ ਪੰਚਾਇਤ ਵਿਭਾਗ ਵੱਲੋਂ ਪੈਂਡੂ ਵਿਕਾਸ ਤੇ ਪੰਚਾਇਤ ਸਕੱਤਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ ਹਨ।

Continue Reading

1XBET скачать 1xbet mobile app приложение для ставок 1хбет андроид и айфон 1xbet co

1XBET скачать 1xbet mobile app приложение для ставок 1хбет андроид и айфон 1xbet com 1XBET официальный сайт официальное зеркало 1XBET Content Bet официальный сайт онлайн Игра в ставки на спорт с помощью БК 1xBet зеркал Отзывы пользователей о 1xbet Зеркало 1xBet Bet официальный сайт: скачать приложение на телефон bet Зеркало Рабочее на сегодня прямо сейчас […]

Continue Reading

ਬੀ.ਐਸ.ਐਫ ਵਲੋੰ ਸਰਹੱਦ ਤੇ ਉੱਡਦੇ ਪਾਕਿਸਤਾਨੀ ਗੁਬਾਰਿਆਂ ਤੇ ਚਲਾਈਆ ਗੋਲੀਆਂ

ਗੁਰਦਾਸਪੁਰ,9 ਜੁਲਾਈ (ਸਰਬਜੀਤ)—ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐੱਸ ਐੱਫ 73 ਬਟਾਲੀਅਨ ਦੀ ਬੀ ਓ ਪੀ ਛੰਨਾਂ ਪਠਾਣਾਂ ਤੇ ਤਾਇਨਾਤ ਜਵਾਨਾਂ ਵੱਲੋਂ ਸਰਹੱਦ ਤੇ ਉੱਡਦੇ ਪਾਕਿਸਤਾਨੀ ਗੁਬਾਰਿਆਂ ਨੂੰ ਗੋਲੀਆਂ ਮਾਰ ਕੇ ਹੇਠਾਂ ਡੇਗਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀ ਐਸ ਐਫ […]

Continue Reading