ਗੁਰਦਾਸਪੁਰ,9 ਜੁਲਾਈ (ਸਰਬਜੀਤ)—ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐੱਸ ਐੱਫ 73 ਬਟਾਲੀਅਨ ਦੀ ਬੀ ਓ ਪੀ ਛੰਨਾਂ ਪਠਾਣਾਂ ਤੇ ਤਾਇਨਾਤ ਜਵਾਨਾਂ ਵੱਲੋਂ ਸਰਹੱਦ ਤੇ ਉੱਡਦੇ ਪਾਕਿਸਤਾਨੀ ਗੁਬਾਰਿਆਂ ਨੂੰ ਗੋਲੀਆਂ ਮਾਰ ਕੇ ਹੇਠਾਂ ਡੇਗਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀ ਐਸ ਐਫ ਦੀ 73 ਬਟਾਲੀਅਨ ਦੀ ਬੀ ਓ ਪੀ ਛੰਨਾਂ ਪਠਾਣਾਂ ਤੇ ਚੌਕਸ ਬੀਐਸਐਫ ਦੇ ਜਵਾਨਾਂ ਵੱਲ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਏਰੀਏ ਵਿਚ ਉੱਡਦੇ ਆ ਰਹੇ ਯੈਲੋ ਤੇ ਨੀਲੇ ਕਲਰ ਦੇ ਗੁਬਾਰੇ ਵੇਖੇ ਜਿੱਥੇ ਤਰੁੰਤ ਬੀਐਸਐਫ ਦੇ ਜਵਾਨਾਂ ਵੱਲੋਂ ਤਿੰਨ ਫਾਇਰ ਕਰਕੇ ਪਾਕਿਸਤਾਨੀ ਗ਼ੁਬਾਰਿਆਂ ਨੂੰ ਜ਼ਮੀਨ ਤੇ ਸੁੱਟ ਦਿੱਤਾ। ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਸਰਹੱਦ ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਦੇਸ਼ ਦੀ ਸਰਹੱਦ ਦੀ ਤਨਦੇਹੀ ਨਾਲ ਰਾਖੀ ਕੀਤੀ ਜਾ ਰਹੀ ਹੈ । ਇਸ ਮੌਕੇ ਤੇ ਉਨ੍ਹਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਹੱਦ ਤੇ ਉੱਡਣ ਵਾਲੇ ਡ੍ਰੋਨ, ਗੁਬਾਰੇ ਅਤੇ ਸ਼ੱਕੀ ਲੋਕ ਦਿਖਾਈ ਦੇਣ ਉਪਰੰਤ ਬੀਐਸਐਫ ਨੂੰ ਇਤਲਾਹ ਦਿੱਤੀ ਜਾਵੇ ਤਾਂ ਜੋ ਭਾਰਤੀ ਖੇਤਰ ਵਿਚ ਅਮਨ ਸ਼ਾਂਤੀ ਨੂੰ ਬਹਾਲ ਰੱਖਿਆ ਜਾ ਸਕੇ ।