ਕਰੰਟ ਲੱਗਣ ਨਾਲ 55 ਸਾਲਾ ਵਿਅਕਤੀ ਦੀ ਡਿਊਟੀ ਦੌਰਾਨ ਮੌਤ

ਗੁਰਦਾਸਪੁਰ

ਗੁਰਦਾਸਪੁਰ, 10 ਜੁਲਾਈ (ਸਰਬਜੀਤ)–ਕੇਵਲ ਆਪਰੇਟਰ ਬੂਆ ਸਿੰਘ (55) ਪੁੱਤਰ ਮਹਿੰਗਾ ਸਿੰਘ ਪਿੰਡ ਬੱਬੇਹਾਲੀ ਦੀ ਬਿਜਲੀ ਦੇ ਕਰੰਟ ਲੱਗਣ ਕਰਕੇ ਮੌਕੇ ’ਤੇ ਮੌਤ ਹੋ ਜਾਣ ਦੀ ਖਬਰ ਮਿਲੀ ਹੈ।
ਇਸ ਸਬੰਧੀ ਉਸਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਮ ਸ਼ਰਨਮ ਕਾਲੌਨੀ ਵਿਖੇ ਕਿਸੇ ਕੰਪਲੈਂਟ ਨੂੰ ਠੀਕ ਕਰਨ ਲਈ ਉਥੇ ਗਿਆ ਹੋਇਆ ਸੀ। ਜਦੋਂ ਉਹ ਖੰਭੇ ’ਤੇ ਚੜਿਆ ਤਾਂ ਸਟਰੀਟ ਲਾਈਟ ਵਿੱਚੋਂ ਕਰੰਟ ਆ ਰਿਹਾ ਸੀ। ਜਿਸ ਕਰਕੇ ਕਰੰਟ ਲੱਗਣ ਕਰਕੇ ਉਹ ਡਿੱਗ ਪਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਉਧਰ ਪੁਲਸ ਸਿਟੀ ਗੁਰਦਾਸਪੁਰ ਨੇ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਤਹਿਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

Leave a Reply

Your email address will not be published. Required fields are marked *