ਅਮਰੀਕਾ ਦੀ ਜਾਂਚ ਏਜੰਸੀ ਐਫਬੀਆਈ ਨੇ ਬਦਨਾਮ ਗੈਂਗਸਟਰ ਗੋਲਡੀ ਬਰਾੜ ਨੂੰ ਵਾਟੇਂਡ ਕ਼ਰਾਰ ਦਿੰਦਿਆਂ 50 ਲੱਖ ਯੂ ਐਸ ਡਾਲਰ ਦਾ ਇਨਾਮ ਰੱਖਿਆ ਹੈ, ਇਹ ਤਾਂ ਸਮੇਂ ਦਾ ਭਵਿੱਖ ਤੈਅ ਕਰੇਗਾ ਅਮਰੀਕਾ ਦੋਸ਼ੀ ਨੂੰ ਫੜਨ’ਚ ਕਿੰਨੀ ਸਫਲ ਹੁੰਦੀ ਹੈ- ਭਾਈ ਵਿਰਸਾ ਸਿੰਘ ਖਾਲਸਾ

ਵਿਦੇਸ਼

ਅਮਰੀਕਾ, ਗੁਰਦਾਸਪੁਰ, 10 ਜੁਲਾਈ (ਸਰਬਜੀਤ ਸਿੰਘ)– ਅਮਰੀਕਾ ਵਿੱਚ ਬੈਠੇ ਬਦਨਾਮ ਗੈਂਗਸਟਰ ਗੋਲਡੀ ਬਰਾੜ ਭਾਰਤ ਵਿਚ ਬਹੁਤ ਸਾਰੇ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਹ ਅਮਰੀਕਾ ਵਿਚ ਬਹੁਤ ਸਾਰੇ ਕਤਲਾਂ ਤੇ ਹੋਰ ਅਪਰਾਧਾਂ ਦੇ ਕੇਸਾਂ ਵਿੱਚ ਲੋੜੀਂਦਾ ਹੈ ਭਾਰਤ ਸਰਕਾਰ ਨੇ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋਏ ਅਤੇ ਗੋਲਡੀ ਬਰਾੜ ਦੀ ਸਰਗਰਮੀਆਂ ਹੋਰ ਵੀ ਵਧ ਗਈਆਂ ਅਤੇ ਹੁਣ ਅਮਰੀਕਾ ਲਈ ਗੋਲਡੀ ਬਰਾੜ ਵੱਡੀ ਸਿਰਦਰਦੀ ਬਣ ਗਿਆ ਹੈ ਜਿਸ ਕਰਕੇ ਅਮਰੀਕਾ ਦੀ ਜਾਂਚ ਏਜੰਸੀ ਐਫ ਬੀ ਆਈ ਨੇ ਗੋਲਡੀ ਬਰਾੜ ਨੂੰ ਫੜਨ ਲਈ 50 ਲੱੱਖ ਯੂ ਐਸ ਡਾਲਰ ਦਾ ਇਨਾਮ ਰੱਖਿਆ ਹੈ ਤਾਂ ਕਿ ਕੋਈ ਇਨਾਮ ਕਰਕੇ ਗੋਲਡੀ ਬਰਾੜ ਨੂੰ ਫੜਾਉਣ ਵਿੱਚ ਮਦਦ ਕਰ ਸਕੇ, ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਅਮਰੀਕਾ ਐਡਾਂ ਵੱਡਾ ਇਨਾਮ ਰੱੱਖ ਕੇ ਬਦਨਾਮ ਅਤੇ ਬਹੁਤ ਸਾਰੇ ਅਪਰਾਧੀ ਕੇਸਾਂ ‘ਚ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ ਨੂੰ ਫੜਨ ਵਿੱਚ ਕਿੰਨੀ ਕੂੰ ਕਾਮਯਾਬ ਹੁੰਦੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰੀਕਾ ਵਿਚ ਬੈਠ ਕੇ ਅਪਰਾਧਾਂ ਦਾ ਨੈਟਵਰਕ ਚਲਾਉਣ ਵਾਲੇ ਬਦਨਾਮ ਗੈਂਗਸਟਰ ਗੋਲਡੀ ਬਰਾੜ ਨੂੰ ਫੜਨ ਲਈ ਰੱਖੇ ਵੱਡੇ ਇਨਾਮ ਦਾ ਸਵਾਗਤ ਕਰਦੀ ਹੋਈ ਅਮਰੀਕਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਗੋਲਡੀ ਬਰਾੜ ਨੂੰ ਜਲਦੀ ਕਾਬੂ ਕਰਕੇ ਭਾਰਤ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਉਸ ਤੇ ਚੱਲ ਰਹੇ ਸਾਰੇ ਅਪਰਾਧਾਂ ਦੇ ਮਾਮਲੇ ਹੱਲ ਕੀਤੇ ਜਾ ਸਕਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਮਰੀਕਾ ਵੱਲੋਂ ਬਦਨਾਮ ਗੈਂਗਸਟਰ ਗੋਲਡੀ ਬਰਾੜ ਨੂੰ ਫੜਨ ਲਈ 50 ਲੱਖ ਯੂ ਐਸ ਡਾਲਰ ਦੇ ਰੱਖੇਂ ਇਨਾਂਮ ਦਾ ਸਵਾਗਤ ਅਤੇ ਇਸ ਨੂੰ ਕਾਬੂ ਕਰਕੇ ਭਾਰਤ ਹਵਾਲੇ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਲੰਮੇ ਸਮੇਂ ਤੋਂ ਭਾਰਤ ਸਰਕਾਰ ਅਮਰੀਕਾ ਨੂੰ ਬੇਨਤੀ ਕਰ ਚੁੱਕੀ ਹੈ ਕਿ ਅਮਰੀਕਾ ਵਿੱਚ ਬੈਠ ਕੇ ਅਪਰਾਧਾਂ ਦਾ ਨੈਟਵਰਕ ਚਲਾਉਣ ਵਾਲੇ ਬਦਨਾਮ ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਹਵਾਲੇ ਕਰੇ ਤਾਂ ਕਿ ਭਾਰਤ ਵਿਚ ਲੋੜੀਂਦੇ ਕੇਸਾਂ ਦਾ ਉਸ ਤੇ ਮੁਕੱਦਮਾ ਚਲਾਇਆ ਜਾ ਸਕੇ, ਭਾਈ ਖਾਲਸਾ ਨੇ ਦੱਸਿਆ ਅਮਰੀਕਾ ਨੇ ਇਸ ਵਿੱਚ ਭਾਰਤ ਨੂੰ ਕੋਈ ਸੰਯੋਗ ਨਹੀਂ ਦਿੱਤਾ ਅਤੇ ਹੁਣ ਜਦੋਂ ਉਸ ਨੇ ਅਮਰੀਕਾ ਵਿਚ ਅਪਰਾਧਾਂ ਦਾ ਨੈਟਵਰਕ ਤੇਜ ਕੀਤਾ ਤਾਂ ਉਹ ਅਮਰੀਕਾ ਲਈ ਵੱਡੀ ਸਿਰਦਰਦੀ ਬਣ ਗਿਆ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਹੁਣ ਅਮਰੀਕਾ ਸਰਕਾਰ ਕਾਹਲੀ ਪੈ ਗਈ ਹੈ ਕਿ ਭਾਰਤੀ ਬਦਨਾਮ ਗੈਂਗਸਟਰ ਜੋ ਅਮਰੀਕਾ ਵਿਚ ਬੈਠ ਕੇ ਅਪਰਾਧਾਂ ਦਾ ਨੈਟਵਰਕ ਚਲਾ ਰਿਹਾ ਤੇ ਅਮਰੀਕਾ ਨੂੰ ਬਦਨਾਮ ਕਰ ਰਿਹਾ ਹੈ ਇਸ ਨੂੰ ਜਲਦੀ ਗਿਰਫ਼ਤਾਰ ਕੀਤਾ ਜਾਵੇ, ਭਾਈ ਖਾਲਸਾ ਨੇ ਦੱਸਿਆ ਇਸੇ ਹੀ ਕਰਕੇ ਅਮਰੀਕਾ ਦੇ ਜਾਂਚ ਏਜੰਸੀ ਐਫ ਬੀ ਆਈ ਨੇ ਗੋਲਡੀ ਬਰਾੜ ਨੂੰ ਵਾਟਿਡ ਕ਼ਰਾਰ ਦੇਂਦਿਆਂ ਉਸ ਨੂੰ ਫੜਾਉਣ ਲਈ 50 ਲੱਖ ਯੂ ਐਸ ਡਾਲਰਾਂ ਦੀ ਇਨਾਮ ਰੱਖਿਆ ਹੈ ਤਾਂ ਕਿ ਏਡੀ ਵੱਡੀ ਇਨਾਮੀ ਰਕਮ ਦੇ ਲਾਲਚ ਵਿੱਚ ਕੋਈ ਗੋਲਡੀ ਬਰਾੜ ਨੂੰ ਫੜਾਉਣ ਲਈ ਅਮਰੀਕਾ ਦੀ ਮਦਦ ਕਰ ਸਕੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰੀਕਾ ਵੱਲੋਂ ਗੋਲਡੀ ਬਰਾੜ ਨੂੰ ਫੜਨ ਲਈ ਰੱਖੇ ਗਏ ਇਨਾਂਮ ਦਾ ਸਵਾਗਤ ਕਰਦੀ ਹੋਈ ਅਮਰੀਕਾ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਗੋਲਡੀ ਬਰਾੜ ਨੂੰ ਜਲਦੀ ਕਾਬੂ ਕਰਕੇ ਭਾਰਤ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਉਸ ਤੇ ਕੇਸ ਚਲਾਇਆ ਜਾ ਸਕੇ ਕਿਉਂਕਿ ਭਾਰਤ ਵਾਸਤੇ ਉਸ ਨੂੰ ਕਾਬੂ ਕਰਨਾ ਜ਼ਰੂਰੀ ਬਣ ਗਿਆ ਹੈ ।

Leave a Reply

Your email address will not be published. Required fields are marked *